ਜੀਓ ਸਮੁੰਦਰ ’ਚ ਬਣਾ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਕੇਬਲ ਸਿਸਟਮ, ਡਾਟਾ ਪਹੁੰਚਾਉਣ ’ਚ ਮਿਲੇਗਾ ਮਦਦ
Tuesday, May 18, 2021 - 12:54 PM (IST)
ਨਵੀਂ ਦਿੱਲੀ– ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਬ੍ਰਾਡਬੈਂਡ ਕੰਪਨੀ ਰਿਲਾਇੰਸ ਜੀਓ ਕੌਮਾਂਤਰੀ ਸਬਮਰੀਨ ਕੇਬਲ ਸਿਸਟਮ ਬਣਾ ਰਹੀ ਹੈ। ਰਿਲਾਇੰਸ ਜੀਓ ਅਗਲੀ ਪੀੜ੍ਹੀ ਦੇ 2 ਸਬਮਰੀਨ ਕੇਬਲ ਪਾਏਗਾ, ਜਿਸ ਨਾਲ ਪੂਰੇ ਭਾਰਤੀ ਖੇਤਰ ਦੀਆਂ ਡਾਟਾ ਲੋੜਾਂ ਨੂੰ ਪੂਰਾ ਕੀਤਾ ਜਾ ਸਕੇਗਾ। ਭਾਰਤ ਏਸ਼ੀਆ ਐਕਸਪ੍ਰੈੱਸ (ਆਈ. ਏ. ਐਕਸ) ਸਿਸਟਮ ਭਾਰਤ ਨੂੰ ਪੂਰਬ ਵੱਲ ਸਿੰਗਾਪੁਰ ਅਤੇ ਉਸ ਤੋਂ ਅੱਗੇ ਕਨੈਕਟ ਕਰੇਗਾ ਜਦ ਕਿ ਭਾਰਤ ਯੂਰਪ ਐਕਸਪ੍ਰੈੱਸ (ਆਈ. ਈ. ਐਕਸ.) ਸਿਸਟਮ ਭਾਰਤ ਨੂੰ ਪੱਛਮ ਵਾਲੇ ਪਾਸੇ ਮੱਧ ਪੂਰਬ ਅਤੇ ਯੂਰਪ ਨਾਲ ਜੋੜੇਗਾ।
ਸਾਲ 2016 ’ਚ ਜੀਓ ਦੇ ਲਾਂਚ ਤੋਂ ਬਾਅਦ ਤੋਂ ਹੀ ਭਾਰਤ ’ਚ ਡਾਟਾ ਦੀ ਮੰਗ ’ਚ ਅਸਾਧਾਰਣ ਉਛਾਲ ਆਇਆ ਹੈ। ਡਾਟਾ ਖਪਤ ’ਚ ਆਏ ਇਸ ਉਛਾਲ ਕਾਰਨ ਭਾਰਤ ਅੱਜ ਕੌਮਾਂਤਰੀ ਡਾਟਾ ਨੈੱਟਵਰਕ ਮੈਪ ’ਤੇ ਉੱਭਰ ਆਇਆ ਹੈ। ਇਹ ਹਾਈ ਸਪੀਡ ਸਿਸਟਮ ਕਰੀਬ 16,000 ਕਿਲੋਮੀਟਰ ਦੀ ਦੂਰੀ ਤੱਕ 200 ਟੀ. ਬੀ. ਪੀ. ਐੱਸ. ਤੋਂ ਵੱਧ ਦੀ ਸਮਰੱਥਾ ਪ੍ਰਦਾਨ ਕਰੇਗਾ।
ਸਟ੍ਰੀਮਿੰਗ ਵੀਡੀਓ, ਰਿਮੋਟ ਵਰਕਫੋਰਸ, 5ਜੀ, ਆਈ. ਆਈ. ਟੀ. ਵਰਗੀਆਂ ਮੰਗਾਂ ਨੂੰ ਪੂਰਾ ਕਰਨ ਲਈ ਇਸ ਆਪਣੀ ਤਰ੍ਹਾਂ ਦੇ ਪਹਿਲੇ ਭਾਰਤ-ਕੇਂਦਰਿਤ ਇਸ ਆਈ. ਏ. ਐੱਸ. ਅਤੇ ਆਈ. ਏ. ਐੱਸ. ਅਤੇ ਆਈ. ਏ. ਐੱਸ. ਸਿਸਟਮ ਬਣਾਉਣ ਦੀ ਅਗਵਾਈ ਜੀਓ ਕਰ ਰਿਹਾ ਹੈ।