ਮਲਟੀ ਫੰਕਸ਼ਨਲ Super App ਲਿਆਉਣ ਦੀ ਤਿਆਰੀ ''ਚ ਜਿਓ ਤੇ ਫੇਸਬੁੱਕ
Thursday, Apr 16, 2020 - 08:00 PM (IST)
ਗੈਜੇਟ ਡੈਸਕ-ਮਸ਼ਹੂਰ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ , ਰਿਲਾਇੰਸ ਜਿਓ ਨਾਲ ਮਿਲ ਕੇ ਮਲਟੀ ਫੰਕਸ਼ਨਲ ਸੁਪਰ ਐਪ ਡਿਵੈੱਲਪ ਕਰ ਰਹੀ ਹੈ। ਇਸ ਐਪ ਰਾਹੀਂ ਯੂਜ਼ਰਸ ਇਕ ਹੀ ਪਲੇਟਫਾਰਮ 'ਤੇ ਡਿਜ਼ੀਟਲ ਪੇਮੈਂਟ, ਸੋਸ਼ਲ ਮੀਡੀਆ, ਗੇਮਿੰਗ, ਹੋਟਲ, ਫਲਾਈਟ ਬੁਕਿੰਗ ਸਮੇਤ ਕਈ ਫੀਚਰਸ ਦਾ ਆਨੰਦ ਲੈ ਸਕਣਗੇ। ਪਿਛਲੇ ਮਹੀਨੇ ਹੀ ਖਬਰ ਆਈ ਸੀ ਕਿ ਫੇਸਬੁੱਕ, ਜਿਓ 'ਚ 10 ਫੀਸਦੀ ਦੀ ਹਿੱਸੇਦਾਰੀ ਖਰੀਦਣ ਵਾਲੀ ਹੈ। ਹਾਲਾਂਕਿ, ਇਸ ਸਮੇਂ ਚੱਲ ਰਹੇ ਦੇਸ਼ ਵਿਆਪੀ ਲਾਕਡਾਊਨ ਕਾਰਣ ਹੁਣ ਤਕ ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਆਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਫੇਸਬੁੱਕ ਪਹਿਲਾਂ ਤੋਂ ਹੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਮਿਸ਼ਰਣ ਕਰ ਚੁੱਕਿਆ ਹੈ। ਫੇਸਬੁੱਕ ਅਤੇ ਜਿਓ ਦੇ ਜੁਆਇੰਟ ਵੈਂਚਰ 'ਚ ਆਉਣ ਵਾਲੀ ਇਹ ਐਪ ਕਿੰਨੀ ਕਾਮਯਾਬ ਹੁੰਦੀ ਹੈ ਇਹ ਤਾਂ ਇਸ ਐਪ ਦੇ ਲਾਂਚ ਤੋਂ ਬਾਅਦ ਹੀ ਪਤਾ ਚੱਲੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੁਪਰ ਐਪ ਚੀਨੀ We App ਦੀ ਚੁਣੌਤੀ 'ਚ ਪੇਸ਼ ਕੀਤੀ ਜਾ ਸਕਦੀ ਹੈ। ਦੋਵੇਂ ਹੀ ਕੰਪਨੀਆਂ ਇਸ ਐਪ ਦੇ ਡਿਵੈੱਲਪਮੈਂਟ 'ਤੇ ਕੰਮ ਕਰ ਰਹੀਆਂ ਹਨ। ਇਸ ਐਪ ਦੀ ਮਦਦ ਨਾਲ ਯੂਜ਼ਰਸ ਇਕ ਹੀ ਪਲੇਟਫਾਰਮ 'ਤੇ ਕਈ ਤਰ੍ਹਾਂ ਦੇ ਕੰਮ ਕਰ ਸਕਣਗੇ।
ਇਸ ਸਮੇਂ ਦੇਸ਼ ਭਰ 'ਚ ਕੋਰੋਨਾ ਵਾਇਰਸ ਲਾਕਡਾਊਨ ਹੈ ਜਿਸ ਕਾਰਣ ਇਸ ਨਵੀਂ ਐਪ ਦੀ ਡਿਵੈੱਲਪਮੈਂਟ 'ਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਈ.ਟੀ. ਦੀ ਰਿਪੋਰਟ ਮੁਤਾਬਕ ਇਸ ਸੁਪਰ ਐਪ ਦਾ ਇਸਤੇਮਾਲ ਕਈ ਤਰ੍ਹਾਂ ਦੇ ਕੰਮ ਕਰਨ ਲਈ ਕੀਤਾ ਜਾ ਸਕੇਗਾ। ਇਸ ਇਕ ਐਪ ਦੇ ਰਾਹੀਂ ਹੀ ਯੂਜ਼ਰਸ ਆਪਣੇ ਦੋਸਤਾਂ ਨਾਲ ਸੋਸ਼ਲ ਮੀਡੀਆ ਨਾਲ ਕਨੈਕਟ ਹੋ ਸਕਣਗੇ। ਨਾਲ ਹੀ ਆਨਲਾਈਨ ਸ਼ਾਪਿੰਗ ਕਰਨ 'ਚ ਵੀ ਇਹ ਐਪ ਯੂਜ਼ਰਸ ਦੀ ਮਦਦ ਕਰੇਗੀ। ਇਨ੍ਹਾਂ ਹੀ ਨਹੀਂ ਟ੍ਰੈਵਲ, ਫਲਾਈਟ ਆਦਿ ਦੀ ਬੁਕਿੰਗਸ ਕਰਨ 'ਚ ਵੀ ਇਹ ਐਪ ਮਦਦਗਾਰ ਹੋਵੇਗੀ। ਇਸ ਐਪ ਦੀ ਮਦਦ ਨਾਲ ਡਿਜ਼ੀਟਲ ਪੇਮੈਂਟ ਵਰਗੀ ਸੁਵਿਧਾ ਦਾ ਵੀ ਲਾਭ ਲਿਆ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਫੇਸਬੁੱਕ ਅਤੇ ਰਿਲਾਇੰਸ ਜਿਓ ਦੋਵੇਂ ਹੀ ਕੰਪਨੀਆਂ ਮਿਲ ਕੇ ਨਵੀਂ ਕੰਪਨੀ ਖੜੀ ਕਰ ਸਕਦੀ ਹੈ। ਇਸ ਐਪ ਨੂੰ ਏਸੇ ਕੰਪਨੀ ਤਹਿਤ ਲਾਂਚ ਕੀਤੀ ਜਾ ਸਕੇਗੀ। ਹਾਲ ਹੀ 'ਚ Houseparty ਦੇ ਨਾਂ ਨਾਲ ਇਕ ਮਲਟੀ ਫੰਕਸ਼ਨਲ ਐਪ ਕਾਫੀ ਮਸ਼ਹੂਰ ਹੋਈ ਹੈ। ਇਸ ਐਪ 'ਤੇ ਤੁਸੀਂ ਆਪਣੇ ਦੋਸਤਾਂ ਅਤੇ ਜਾਣਨ ਵਾਲਿਆਂ ਨਾਲ ਆਨਲਾਈਨ ਗੇਮ ਖੇਡ ਸਕਦੇ ਹੋ ਅਤੇ ਨਾਲ ਹੀ ਨਾਲ ਇਸ ਦੇ ਰਾਹੀਂ ਕਨੈਕਟ ਵੀ ਹੋ ਸਕਦੇ ਹੋ।