ਇਹ ਹਨ ਜਿਓ, ਏਅਰਟੈੱਲ ਤੇ ਵੋਡਾਫੋਨ ਦੇ ਬੈਸਟ ਲਾਂਗ ਟਰਮ ਪਲਾਨਸ, ਮਿਲਦੈ 547GB ਤਕ ਡਾਟਾ

02/21/2020 7:10:57 PM

ਗੈਜੇਟ ਡੈਸਕ—ਰਿਲਾਇੰਸ ਜਿਓ ਨੇ ਹਾਲ ਹੀ 'ਚ ਆਪਣੇ ਯੂਜ਼ਰਸ ਲਈ 2,121 ਰੁਪਏ ਦੀ ਕੀਮਤ ਵਾਲਾ ਲਾਂਗ ਟਰਮ ਮਿਆਦ ਵਾਲਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ 336 ਦਿਨ ਦੀ ਮਿਆਦ ਨਾਲ ਰੋਜ਼ਾਨਾ ਡਾਟਾ, ਫ੍ਰੀ ਐੱਸ.ਐੱਮ.ਐੱਸ. ਅਤੇ ਕਾਲਿੰਗ ਵਰਗੇ ਬੈਨਿਫਿਟਸ ਮਿਲਦੇ ਹਨ। ਜਿਓ ਤੋਂ ਇਲਾਵਾ ਏਅਰਟੈੱਲ ਅਤੇ ਵੋਡਾਫੋਨ ਵੀ ਯੂਜ਼ਰਸ ਨੂੰ ਇਕ ਸਾਲ ਦੀ ਮਿਆਦ ਵਾਲੇ ਪਲਾਨ ਆਫਰ ਕਰ ਰਹੇ ਹਨ। ਯੂਜ਼ਰਸ ਨੂੰ ਲਾਂਗ ਟਰਮ ਪਲਾਨ ਇਸ ਲਈ ਪਸੰਦ ਆਉਂਦੇ ਹਨ ਕਿਉਂਕਿ ਇਨ੍ਹਾਂ 'ਚ ਜ਼ਿਆਦਾ ਬੈਨਿਫਿਟਸ ਤਾਂ ਮਿਲਦੇ ਹੀ ਹਨ ਨਾਲ ਹੀ ਨੰਬਰ ਨੂੰ ਵਾਰ-ਵਾਰ ਰਿਚਾਰਜ ਕਰਵਾਉਣ ਤੋਂ ਸਮੱਸਿਆ ਨਾਲ ਵੀ ਇਕ ਸਾਲ ਲਈ ਛੁੱਟਕਾਰਾ ਮਿਲ ਜਾਂਦਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦਸਾਂਗੇ ਕਿ ਇਨ੍ਹਾਂ ਤਿੰਨਾਂ ਕੰਪਨੀਆਂ 'ਚੋਂ ਕਿਸ ਦਾ ਲਾਂਗ ਟਰਮ ਪਲਾਨ ਬੈਨਿਫਿਟਸ ਨਾਲ ਆਉਂਦਾ ਹੈ।

ਜਿਓ ਦਾ 2,121 ਰੁਪਏ ਵਾਲਾ ਪਲਾਨ
ਜਿਓ ਦਾ ਇਹ ਪਲਾਨ 333 ਦਿਨ ਦੀ ਮਿਆਦ ਨਾਲ ਆਉਂਦਾ ਹੈ। ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 1.5ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਹਿਸਾਬ ਨਾਲ ਇਸ ਪਲਾਨ 'ਚ ਮਿਲਣ ਵਾਲਾ ਕੁਲ ਡਾਟਾ 504 ਜੀ.ਬੀ. ਹੋ ਜਾਂਦਾ ਹੈ। ਪਲਾਨ ਨੂੰ ਸਬਸਕਰਾਈਬ ਕਰਵਾਉਣ ਵਾਲੇ ਯੂਜ਼ਰ ਜਿਓ ਨੈੱਟਵਰਕਸ 'ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਉੱਥੇ ਦੂਜੇ ਨੈੱਟਵਰਕਸ 'ਤੇ ਕਾਲ ਕਰਨ ਲਈ ਇਸ ਪਲਾਨ 'ਚ 12 ਹਜ਼ਾਰ ਮਿੰਟਸ ਮਿਲਦੇ ਹਨ। ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਆਫਰ ਕਰਨ ਵਾਲਾ ਇਹ ਪਲਾਨ ਜਿਓ ਐਪਸ ਦੇ ਕਾਮਪਲੀਮੈਂਟਰੀ ਸਬਸਕਰੀਪਸ਼ਨ ਨਾਲ ਆਉਂਦਾ ਹੈ।

ਏਅਰਟੈੱਲ ਦਾ 2,398 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ 'ਚ 365 ਦਿਨ ਦੀ ਮਿਆਲ ਨਾਲ 1.5ਜੀ.ਬੀ. ਡਾਟਾ (ਕੁਲ 547.5 ਜੀ.ਬੀ.) ਅਤੇ 100 ਫ੍ਰੀ ਐੱਸ.ਐੱਮ.ਐੱਸ. ਮਿਲਦੇ ਹਨ। ਕਾਲਿੰਗ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਕਿਸੇ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ ਲਈ ਟਰੂ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ 'ਚ ਏਅਰਟੈੱਲ ਐਕਸਟ੍ਰੀਮ ਐਪ ਪ੍ਰੀਮੀਅਮ ਦੇ ਫ੍ਰੀ ਸਬਸਕਰੀਪਸ਼ ਨਾਲ ਫ੍ਰੀ ਹੈਲੋ ਟਿਊਨਸ ਵੀ ਆਫਰ ਕੀਤੀ ਜਾ ਰਹੀ ਹੈ। ਪਲਾਨ ਦੇ ਸਬਸਕਰਾਈਬਰਸ ਨੂੰ FASTag ਦੀ ਖਰੀਦ 'ਤੇ 150 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

ਵੋਡਾਫੋਨ ਦਾ 2,399 ਰੁਪਏ ਵਾਲਾ ਪਲਾਨ
ਵੋਡਾਫੋਨ ਦੇ ਇਸ ਪਲਾਨ 'ਚ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਨਾਲ ਰੋਜ਼ਾਨਾ 1.5ਜੀ.ਬੀ. ਡਾਟਾ ਵੀ ਮਿਲਦਾ ਹੈ। ਪਲਾਨ 'ਚ ਕਿਸੇ ਵੀ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਆਫਰ ਕੀਤੀ ਜਾ ਰਹੀ ਹੈ। ਪਲਾਨ ਦੀ ਮਿਆਦ 365 ਦਿਨ ਹੈ। ਪਲਾਨ 'ਚ ਮਿਲਣ ਵਾਲੇ ਹੋਰ ਬੈਨੀਫਿਟਸ ਦੀ ਜਿਥੇ ਤਕ ਗੱਲ ਹੈ ਕਿ ਇਸ 'ਚ 499 ਰੁਪਏ ਦੇ ਵੋਡਾਫੋਨ ਪਲੇਅ ਦੇ ਫ੍ਰੀ ਸਬਸਕਰੀਪਸ਼ਨ ਨਾਲ 999 ਰੁਪਏ ਦੀ ਕੀਮਤ ਵਾਲਾ ਜੀ5 ਦਾ ਵੀ ਫ੍ਰੀ ਐਕਸੈਸ ਮਿਲਦਾ ਹੈ।


Karan Kumar

Content Editor

Related News