ਕੰਪਾਸ ਤੋਂ ਬਾਅਦ Jeep Renegade ਭਾਰਤ ''ਚ ਹੋ ਸਕਦੀ ਹੈ ਲਾਂਚ
Sunday, Apr 16, 2017 - 06:53 PM (IST)

ਜਲੰਧਰ- ਆਟੋਮੋਬਾਇਲ ਕੰਪਨੀ ਆਟੋਕਾਰ ਇੰਡੀਆ ਦਾ ਕਹਿਣਾ ਹੈ ਕਿ ਜੀਪ ਰੇਨੇਗਡ ਉਸਦਾ ਅਗਲਾ ਪ੍ਰੋਡਕਟ ਹੋਵੇਗਾ। ਜਿਸ ਨੂੰ ਜੀਪ ਕੰਪਾਸ ਤੋਂ ਬਾਅਦ ਲਾਂਚ ਕੀਤਾ ਜਾਵੇਗਾ। ਜੀਪ ਰੇਨੇਗਡ 2018 ਦੇ ਅੰਤ ਜਾਂ 2019 ਦੀ ਸ਼ੁਰੂਆਤ ''ਚ ਲਾਂਚ ਹੋ ਸਕਦੀ ਹੈ। ਭਾਰਤ ''ਚ ਆਪਣੀ ਦਮਦਾਰ ਐੱਸ. ਯੂ. ਵੀ ਕੰਪਾਸ ਨੂੰ ਪੇਸ਼ ਕਰਨ ਤੋਂ ਬਾਅਦ ਜੀਪ ਨੇ ਛੋਟੀ ਕਾਰਾਂ ਵੱਲ ਰੁਖ਼ ਕਰ ਲਿਆ ਹੈ। ਰੇਨੇਗਡ ਜੀਪ ਦੀ ਸਭ ਤੋਂ ਛੋਟੀ ਕਾਰ ਹੈ। ਇਸ ਕਾਰ ਨੂੰ ਕੰਪਨੀ ਨੇ ਜੀਪ ਕੰਪਾਸ ਦੇ ਪਲੇਟਫਾਰਮ ''ਤੇ ਹੀ ਵਿਕਸਿਤ ਕੀਤਾ ਹੈ ਇਸ ਦੀ ਕੀਮਤ ਵੀ ਕੰਪਾਸ ਦੇ ਮੁਕਾਬਲੇ ਕਾਫ਼ੀ ਘੱਟ ਹੋਵੇਗੀ। ਜੀਪ ਰੇਨੇਗਡ 4255 ਐੱਮ. ਐੱਮ ਲੰਬੀ, 1805 ਐੱਮ. ਐੱਮ ਚੌੜੀ ਅਤੇ 1697 ਐੱਮ. ਐੱਮ ਉੱਚੀ ਹੋਵੇਗੀ। ਇਸ ਦਾ ਵ੍ਹੀਲਬੇਸ 2570 ਐੱਮ. ਐੱਮ ਹੋਵੇਗਾ।
– ਇਸ ''ਚ ਬਲੈਕ ਲੈਦਰ ਸੀਟ, ਲੈਦਰ ਸਟੀਅਰਿੰਗ ਵ੍ਹੀਲ, ਕਲਾਇਮੇਟ ਕੰਟਰੋਲ ਸਿਸਟਮ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਯੂ-ਕੁਨੈੱਕਟ ਟੱਚ-ਸਕ੍ਰੀਨ ਸਿਸਟਮ,3.5 ਇੰਚ ਟੱਚ- ਸਕਰੀਨ ਟੀ. ਐੱਫ. ਟੀ ਇੰਸਟਰੂਮੇਂਟ ਪੈਨਲ, ਰਿਅਰ ਪਾਰਕਿੰਗ ਸੈਂਸਰ ਅਤੇ ਕਰੂਜ ਕੰਟਰੋਲ ਜਿਹੇ ਫੀਚਰ ਸ਼ਾਮਿਲ ਹੋਣਗ। ਇਸ 5-ਸੀਟਰ ਰੇਨੇਗਡ ਦੀ ਬੂਟ ਕੈਪੇਸਿਟੀ 354 ਲਿਟਰ ਹੋਵੇਗੀ।
-ਇੰਜਣ ਦੀ ਗੱਲ ਕਰੀਏ ਤਾਂ ਇਸ ''ਚ 2.0 ਲਿਟਰ ਮਲਟੀ-ਜੈੱਟ ਟਰਬੋ-ਡੀਜਲ ਅਤੇ 1.4 ਲਿਟਰ ਮਲਟੀ- ਈਅਰ ਟਰਬੋ ਪਟਰੋਲ ਮੌਜੂਦ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਜੀਪ ਨੇ ਕੰਪਾਸ ''ਚ ਵੀ ਇੰਹੀ ਇੰਜਣ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ 4ਡਬਲੀਓ. ਡੀ ਐਕਟਿਵ ਡਰਾਇਵ ਸਿਸਟਮ ਵੀ ਕੁੱਝ ਟਾਪ-ਐਂਡ ਵੇਰੀਅੰਟਸ ''ਚ ਕੰਪਨੀ ਉਪਲੱਬਧ ਕਰਾ ਸਕਦੀ ਹੈ।
–ਮੀਡੀਆ ਰਿਪੋਰਟ ਦੀਆਂ ਮੰਨੀਏ ਤਾਂ ਕੰਪਨੀ ਇਸ ਨਵੇਂ ਮਾਡਲ ਨੂੰ ਕੰਪਨੀ ਫਿਏਟ ਦੇ ਮਹਾਰਾਸ਼ਟਰ ''ਚ ਰੰਜਨਗਾਂਵ ਸੈਂਟਰ ''ਤੇ ਅਸੈਂਬਲ ਕਰੇਗੀ।