ਜਲਦ ਹੀ ਭਾਰਤੀ ਬਾਜ਼ਾਰ ’ਚ ਲਾਂਚ ਹੋਵੇਗੀ ਨਵੀਂ Jeep Meridian SUV, ਬੁਕਿੰਗ ਸ਼ੁਰੂ

05/04/2022 12:58:09 PM

ਆਟੋ ਡੈਸਕ– ਐੱਸ.ਯੂ.ਵੀ. ਨਿਰਮਾਤਾ ਕੰਪਨੀ ਜੀਪ ਇੰਡੀਆ ਜਲਦ ਹੀ ਭਾਰਤੀ ਬਾਜ਼ਾਰ ’ਚ ਨਵੀਂ Jeep Meridian SUV ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਇਸਦੀ ਕੀਮਤ ਅਤੇ ਲਾਂਚ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ। ਲਾਂਚ ਦੇ ਤੁਰੰਤ ਬਾਅਦ ਹੀ ਡਿਲਿਵਰੀ ਵੀ ਸ਼ੁਰੂ ਹੋ ਜਾਵਗੀ। ਗਾਹਕ ਜੀਪ ਦੀ ਅਧਿਕਾਰਤ ਵੈੱਬਸਾਈਟ ਜਾਂ ਕੰਪਨੀ ਦੇ ਡੀਲਰਸ਼ਿਪ ’ਤੇ ਜਾ ਕੇ 50 ਹਜ਼ਾਰ ਰੁਪਏ ਦੀ ਰਕਮ ਨਾਲ ਕਾਰ ਦੀ ਬੁਕਿੰਗ ਕਰ ਸਕਦੇ ਹਨ। ਕੰਪਨੀ ਨੇ ਆਪਣੇ ਰੰਜਨਗਾਂਓ ਪਲਾਂਟ ’ਚ Jeep Meridian SUV ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਦੱਸ ਦੇਈਏ ਕਿ ਐੱਸ.ਯੂ.ਵੀ. ਆਪਣੇ ਆਧਾਰ ਨੂੰ ਜੀਪ ਕੰਪਾਸ ਦੇ ਨਾਲ ਸ਼ੇਅਰ ਕਰਦੀ ਹੈ ਪਰ ਸੀਟਾਂ ਦੀ ਇਕ ਵਾਧੂ ਲਾਈਨ ਨੂੰ ਐਡਜਸਟ ਕਰਨ ਲਈ ਇਸਦੇ ਆਕਾਰ ’ਚ ਵੱਡਾ ਬਦਲਾਅ ਕੀਤਾ ਗਿਆ ਹੈ। Jeep Meridian ਨੂੰ ਫਿਏਟ ਕ੍ਰਿਸਲਰ ਆਟੋ ਦੇ ਸਮਾਲ ਵਾਈਡ 4X4 ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਜੀਪ ਇਸੇ ਪਲੇਟਫਾਰਮ ਦਾ ਇਸਤੇਮਾਲ Compass ਅਤੇ Renegade ਐੱਸ.ਯੂ.ਵੀ. ਲਈ ਵੀ ਕਰਦੀ ਹੈ। Jeep Meridian SUV 4,769mm ਲੰਬੀ, 1,859mm ਚੌੜੀ ਅਤੇ 1,682mm ਉੱਚੀ ਹੈ।

ਫੀਚਰਜ਼
Jeep Meridian SUV ’ਚ ਯੂ-ਕੁਨੈਕਟ 5 ਦੇ ਨਾਲ 10.1-ਇੰਚ ਟੱਚਸਕਰੀਨ ਡਿਸਪਲੇਅ, ਕੁਨੈਕਟਿਡ ਕਾਰ ਤਕਨੀਕ, 10.2 ਇੰਚ ਦਾ ਡਿਜੀਟਲ ਇੰਸਟਰੂਮੈਂਟ ਕੰਸੋਲ, ਵਾਇਰਲੈੱਸ ਐਂਡਰਾਇਡ ਆਟੋ, ਐਪਲ ਕਾਰ ਪਲੇਅ, 9-ਸਪੀਕਰ ਹਾਈ-ਡੈਫੀਨੇਸ਼ਨ ਸਰਾਊਂਡ ਸਾਊਂਡ ਸਿਸਟਮ, ਦੂਜੀ ਅਤੇ ਤੀਜੀ ਲਾਈਨ ਲਈ ਵੈੰਟ ਦੇ ਨਾਲ ਆਟੋਮੈਟਿਕ ਏਸੀ, ਫਰੰਟ ਲਾਈਨ ਵੈਂਟੀਲੇਟਿਡ ਅਤੇ ਪਾਵਰ ਐਡਜਸਟੇਬਲ ਸੀਟਾਂ ਮਿਲਣਗੀਆਂ। 

ਸੇਫਟੀ ਫੀਚਰਜ਼ ’ਚ 360 ਡਿਗਰੀ ਕੈਮਰਾ, ਵਾਇਰਲੈੱਸ ਚਾਰਜਿੰਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਈ.ਐੱਸ.ਸੀ. (ਇਲੈਕਟ੍ਰੋਨਕ ਸਟੇਬਿਲਿਟੀ ਕੰਟਰੋਲ), ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ, ਟ੍ਰੈਕਸ਼ਨ ਕੰਟਰੋਲ, 6 ਏੱਰਬੈਗ, ਸੀਟ ਬੈਲਟ ਰਿਮਾਇੰਡਰ, ਰੀਅਰ ਪਾਰਕਿੰਗ ਸੈਂਸਰ, ਰੀਅਰ ਕੈਮਰਾ, ਹਿੱਲ ਸਟਾਰਟ ਅਸਿਸਟ ਸ਼ਾਮਿਲ ਹਨ। 

ਇੰਜਣ 
Jeep Meridian ਨੂੰ 2.0-ਲੀਟਰ 4-ਸਿਲੰਡਰ ਟਰਬੋਚਾਰਜਰਡ ਡੀਜ਼ਲ ਇੰਜਣ ਨਾਲ ਲਾਂਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਇਹ ਇੰਜਣ 170 ਬੀ.ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।


Rakesh

Content Editor

Related News