ਨੌਜਵਾਨਾਂ ਦੀ ਪਹਿਲੀ ਪਸੰਦ ਬਣ ਸਕਦੀ ਹੈ ਇਹ ਦਮਦਾਰ SUV (ਤਸਵੀਰਾਂ)

Saturday, Aug 13, 2016 - 05:11 PM (IST)

ਨੌਜਵਾਨਾਂ ਦੀ ਪਹਿਲੀ ਪਸੰਦ ਬਣ ਸਕਦੀ ਹੈ ਇਹ ਦਮਦਾਰ SUV (ਤਸਵੀਰਾਂ)

ਜਲੰਧਰ- ਅਮਰੀਕੀ ਐੱਸ. ਊ. ਵੀ ਨਿਰਮਾਤਾ ਕੰਪਨੀ ਜੀਪ 31 ਅਗਸਤ ਨੂੰ ਭਾਰਤ ''ਚ ਆਪਣੇ ਕੰਮ-ਕਾਜ ਦੀ ਸ਼ੁਰੂਆਤ ਕਰੇਗੀ। ਕੰਪਨੀ ਨੇ 31 ਅਗਸਤ ਅਤੇ 1 ਸਿਤੰਬਰ ਨੂੰ ਇਕ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ। ਕੰਪਨੀ ਦੇ ਲਾਂਚ ਤੋਂ ਬਾਅਦ 1 ਸਿਤੰਬਰ ਨੂੰ ਜੀਪ ਗਰੈਂਡ ਚੇਰੋਕੀ ਨੂੰ ਲਾਂਚ ਕੀਤਾ ਜਾਵੇਗਾ।

 

ਆਓ ਜੀ, ਜਾਣਦੇ ਹਨ ਇਸ ਦਮਦਾਰ ਐੱਸ. ਊ. ਵੀ ਨਾਲ ਜੁੜੀਆਂ ਖਾਸ ਗੱਲਾਂ :-

1. ਜੀਪ ਗਰੈਂਡ ਚੇਰੋਕੀ ਅਮਰੀਕੀ ਐੱਸ. ਸੂ. ਵੀ ਕੰਪਨੀ ਦਾ ਭਾਰਤ ''ਚ ਲਾਂਚ ਹੋਣ ਵਾਲਾ ਪਹਿਲਾ ਮਾਡਲ ਹੋਵੇਗਾ। ਇਸ ਐੱਸ. ਯੂ. ਵੀ ਦਾ ਭਾਰਤ ''ਚ ਕਾਰ ਸੌਕੀਨ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।

2. ਜੀਪ ਗਰੈਂਡ ਚੇਰੋਕੀ ਲਗਜ਼ਰੀ ਐੱਸ. ਯੂ. ਵੀ ਸੈਗਮੇਂਟ ਦੀ ਗੱਡੀ ਹੈ ਜਿਸ ਦਾ ਭਾਰਤ ''ਚ ਮੁਕਾਬਲਾ ਮਰਸਡੀਜ਼-ਬੈਨਜ਼ ਜੀ. ਐੱਲ.ਈ ,  ਲੈਂਡ ਰੋਵਰ ਰੇਂਜ਼ ਰੋਵਰ ਅਤੇ ਔਡੀ ਕਿਯੂ7 ਨਾਲ ਹੋਵੇਗਾ।

 

3. ਕੰਪਨੀ ਜੀਪ ਗਰੈਂਡ ਚੇਰੋਕੀ ਦੇ ਦੋ ਵੇਰਿਅੰਟ ਉਤਾਰੇਗੀ ਜਿਸ ਨੂੰ ਗਰੈਂਡ ਚੇਰੋਕੀ ਲਿਮਟਿਡ ਅਤੇ ਗਰੈਂਡ ਚੇਰੋਕਿ ਸਮਿਟ ਨਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਐੱਸ. ਯੂ. ਵੀ  ਦੇ ਪਰਫਾਰਮੇਨਸ ਵਰਜ਼ਨ ਗਰੈਂਡ ਚੇਰੋਕੀ ਐੱਸ. ਆਰ. ਟੀ ਨੂੰ ਵੀ ਲਾਂਚ ਕੀਤਾ ਜਾਵੇਗਾ ਜਿਸ ''ਚ ਪਾਵਰਫੁੱਲ ਇੰਜਣ ਲਗਾ ਹੋਵੇਗਾ।

 

4. ਜੀਪ ਗਰੈਂਡ ਚੇਰੋਕੀ ਦੇ ਰੈਗੂਲਰ ਮਾਡਲ ''ਚ 3.0-ਲਿਟਰ V6 Eco4iesel ਇੰਜਣ ਲਗਾ ਹੋਵੇਗਾ ਜੋ 240 ਬੀ. ਐੱਚ. ਪੀ ਦਾ ਪਾਵਰ ਅਤੇ 570Nm ਦਾ ਟਾਰਕ ਦੇਵੇਗਾ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ ਜਿਸ ''ਚ ਪੈਡਲ ਸ਼ਿਫਟਰ ਵੀ ਲਗਾਇਆ ਗਿਆ ਹੈ।

 

5. ਉਥੇ ਹੀ, ਪਰਫਾਰਮੇਨਸ ਵਰਜਨ ਗਰੈਂਡ ਚੇਰੋਕੀ ਐੱਸ. ਆਰ. ਟੀ ''ਚ 6.4-ਲਿਟਰ HEMI V8 ਪੈਟਰੋਲ ਇੰਜਣ ਲਗਾ ਹੋਵੇਗਾ ਜੋ 468 ਬੀ. ਐੱਚ. ਪੀ ਦਾ ਪਾਵਰ ਅਤੇ 630Nm ਦਾ ਟਾਰਕ ਦੇਵੇਗਾ। ਇਸ ਇੰਜਣ ਨੂੰ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ

 

6. ਜੀਪ ਗਰੈਂਡ ਚੇਰੋਕੀ ਅਤੇ ਗਰੈਂਡ ਚੇਰੋਕੀ ਐੱਸ. ਆਰ. ਟੀ ''ਚ ਆਲ-ਵ੍ਹੀਲ ਡਰਾਇਵ ਸਿਸਟਮ ਵੀ ਲਗਾਇਆ ਗਿਆ ਹੈ। ਗਰੈਂਡ ਚੇਰੋਕੀ ਦੇ ਰੈਗੂਲਰ ਵਰਜਨ ''ਚ Quadra - Trac II ਅਤੇ Quadra - Trac Active DWD ਲਗਾਇਆ ਗਿਆ ਹੈ ਉਥੇ ਹੀ, ਐੱਸ. ਆਰ. ਟੀ ''ਚ Quadra - Drive II DWD ਸਿਸਟਮ ਲਗਾਇਆ ਗਿਆ ਹੈ।

 

7. ਜੀਪ 2016  ਦੇ ਅੰਤ ਤੱਕ ਦੇਸ਼ ਭਰ ''ਚ 10 ਨਵੇਂ ਸ਼ੋਅ-ਰੂਮ ਖੋਲ੍ਹੇਗੀ। ਪਹਿਲਾ ਦੋ ਸ਼ੋਅ-ਰੂਮ ਦਿੱਲੀ ਅਤੇ ਅਹਿਮਦਾਬਾਦ ''ਚ ਖੋਲਿਆ ਜਾਵੇਗਾ।

 

8. ਦਿੱਲੀ ''ਚ ਫਿਲਹਾਲ ਕੰਪਨੀ ਦੀ ਸ਼ੋਰੂਮ ''ਚ ਸਿਰਫ ਗਰੈਂਡ ਚੇਰੋਕੀ ਐੱਸ. ਆਰ. ਟੀ ਉਪਲੱਬਧ ਹੋਵੇਗੀ। ਕਿਉਂਕਿ, ਦਿੱਲੀ- ਐੱਨ. ਸੀ. ਆਰ ''ਚ ਲੱਗੇ ਡੀਜ਼ਲ ਗੱਡੀਆਂ ''ਤੇ ਪੰਬਦੀ ਦੇ ਕਾਰਨ ਗਰੈਂਡ ਚੇਰੋਕੀ ਲਿਮਟਿਡ ਅਤੇ ਗਰੈਂਡ ਚੇਰੋਕੀ ਸਮਿਟ ਉਪਲੱਬਧ ਨਹੀਂ ਹੋਵੇਗੀ।

 

9 . ਜੀਪ ਆਪਣਾ ਅਗਲਾ ਸ਼ੋਰੂਮ ਕੋਚੀ ''ਚ ਖੋਲ੍ਹੇਗਾ। ਕੋਚੀ ''ਚ ਪਿਨੈਕਲ ਮੋਟਰਸ ਦੇ ਕੰਪਨੀ ਦਾ ਸ਼ੋਰੂਮ ਖੋਲ੍ਹੇਗੀ। ਪਿਨੈਕਲ ਮੋਟਰਸ ਕੋਚੀ ''ਚ ਫੀਏਟ ਮੋਟਰਸ ਦਾ ਵੀ ਡੀਲਰਸ਼ਿਪ ਚਲਉਂਦੀ ਹੈ।

 

10. ਹਾਲਾਂਕਿ, ਕੰਪਨੀ ਨੇ ਹੁਣ ਤੱਕ ਆਧਿਕਾਰਕ ਤੌਰ ''ਤੇ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜੀਪ ਗਰੈਂਡ ਚੇਰੋਕੀ ਦੀ ਕੀਮਤ 70 ਲੱਖ ਰੁੱਪਏ ਦੇ ਕਰੀਬ ਕਰੀਬ ਹੋਵੇਗੀ।


Related News