ਇਸ ਦੇਸ਼ ਦੇ ਲੋਕਾਂ ਨੂੰ ਜਲਦ ਮਿਲੇਗਾ 6G ਨੈੱਟਵਰਕ, 5G ਤੋਂ 10 ਗੁਣਾ ਹੋਵੇਗਾ ਤੇਜ਼

01/21/2020 12:35:43 PM

ਗੈਜੇਟ ਡੈਸਕ– ਦੁਨੀਆ ਭਰ ’ਚ ਜ਼ਿਆਦਾਤਰ ਦੇਸ਼ ਲੇਟੈਸਟ 5ਜੀ ਨੈੱਟਵਰਕ ਸਟੈਂਡਰਡ ਸਟੈਬਲਿਸ਼ ਕਰਨ ਦੀ ਤਿਆਰ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ’ਚ 5ਜੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਸਟੈਬਲਿਸ਼ ਹੋਣ ’ਚ ਅਜੇ ਕਾਫੀ ਸਮੈਂ ਲੱਗੇਗਾ। ਹੁਣ ਖਬਰ ਹੈ ਕਿ ਜਪਾਨ 6ਜੀ ਨੈੱਟਵਰਕ ਸਟੈਂਡਰਡ ਕਰਨ ਦੀ ਤਿਆਰੀ ਕਰ ਰਿਹਾ ਹੈ। Nikkei ਦੀ ਇਕ ਰਿਪੋਰਟ ਮੁਤਾਬਕ, ਜਪਾਨ ਨੇ 6ਜ ਨੈੱਟਵਰਕ ਦੀ ਆਊਟ ਲਾਈਨ ਤਿਆਰ ਕਰ ਲਈ ਹੈ। ਹਾਲਾਂਕਿ, 5ਜੀ ਨੈੱਟਵਰਕ ਟੈਕਨਾਲੋਜੀ ’ਚ ਜਪਾਨ ਦੁਨੀਆ ਦੇ ਕਈ ਦੇਸ਼ਾਂ ਤੋਂ ਪਿੱਛੇ ਹੈ। 

5ਜੀ ਨੈੱਟਵਰਕ ਤੋਂ 10 ਗੁਣਾ ਤੇਜ਼ ਹੋਵੇਗਾ 6ਜੀ 
ਜਪਾਨ ਦਾ 6ਜੀ ਨੈੱਟਵਰਕ ਮੌਜੂਦਾ 5ਜੀ ਤੋਂ 10 ਗੁਣਾ ਤੇਜ਼ ਹੋਵੇਗਾ। ਮੌਜੂਦਾ ਸਮੇਂ ’ਚ ਦੁਨੀਆ ਦੇ ਜ਼ਿਆਦਾਤਰ ਦੇਸ਼ ਅਜੇ 5ਜੀ ਨੂੰ ਡਿਵੈੱਲਪ ਹੀ ਕਰ ਰਹੇ ਹਨ। 5ਜੀ ਨੈੱਟਵਰਕ ਨੂੰ ਅਡਾਪਟ ਕਰਨ ’ਚ ਜਪਾਨ ਕਈ ਦੇਸ਼ਾਂ ਤੋਂ ਪਿੱਛੇ ਹੈ। 

2030 ਤਕ ਹੋਵੇਗਾ ਲਾਂਚ
ਜਪਾਨ 6ਜੀ ਨੈੱਟਵਰਕ ਨੂੰ ਡਿਵੈੱਲਪ ਕਰਨ ਲਈ ਮਨੀਸਟਰੀ ਆਫ ਇੰਟਰਨਲ ਅਫੇਅਰਸ ਐਂਡ ਕਮਿਊਨੀਕੇਸ਼ੰਸ ਆਫ ਜਪਾਨ ਸਰਕਾਰੀ ਸਿਵਲੀਅਨ ਸੋਸਾਇਟੀ ਆਫ ਰਿਸਰਚ ਇਸੇ ਮਹੀਨੇ ਸਟੈਬਲਿਸ਼ ਕਰੇਗੀ। 

ਇਹ ਦੇਸ਼ ਵੀ ਕਰ ਰਹੇ 6ਜੀ ਦੀ ਤਿਆਰੀ
5ਜੀ ਤੋਂ ਜ਼ਿਆਦਾ ਤੇਜ਼ ਨੈੱਟਵਰਕ ਤਿਆਰ ਕਰਨ ਦੀ ਰੇਸ ’ਚ ਸਿਰਫ ਜਪਾਨ ਹੀ ਨਹੀਂ ਸਗੋਂ ਦੁਨੀਆ ਦੇ ਕਈ ਹੋਰ ਦੇਸ਼ ਵੀ ਸ਼ਾਮਲ ਹਨ। ਜਪਾਨ ਤੋਂ ਇਲਾਵਾ ਸਾਊਥ ਕੋਰੀਆ, ਫਿਨਲੈਂਡ ਅਤੇ ਚੀਨ ਵੀ 5ਜੀ ਤੋਂ ਜ਼ਿਆਦਾ ਐਫੀਸ਼ੰਟ ਨੈੱਟਵਰਕ ਡਿਵੈੱਲਪ ਕਰਨ ਦੀ ਤਿਆਰ ਕਰ ਰਹੇ ਹਨ। 


Related News