ਭਾਰਤ ’ਚ ਸ਼ੁਰੂ ਹੋਈ Jaguar I-Pace ਬਲੈਕ ਦੀ ਬੁਕਿੰਗ, ਜਾਣੋ ਕਿੰਨੀ ਹੈ ਕੀਮਤ

Tuesday, Sep 28, 2021 - 03:36 PM (IST)

ਭਾਰਤ ’ਚ ਸ਼ੁਰੂ ਹੋਈ Jaguar I-Pace ਬਲੈਕ ਦੀ ਬੁਕਿੰਗ, ਜਾਣੋ ਕਿੰਨੀ ਹੈ ਕੀਮਤ

ਆਟੋ ਡੈਸਕ– ਜੈਗੁਆਰ ਨੇ ਭਾਰਤ ’ਚ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. I-Pace ਬਲੈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਕਾਰ ਕਾਫੀ ਚੰਗੀ ਇਲੈਕਟ੍ਰਿਕ ਐੱਸ.ਯੂ.ਵੀ. ਹੋਣ ਵਾਲੀ ਹੈ। ਆਪਣੀ ਸ਼ਾਨਦਾਰ ਡਿਜ਼ਾਇਨਿੰਗ ਅਤੇ ਇਲੈਕਟ੍ਰਿਕ ਪਰਫਾਰਮੈਂਸ ਕਾਰਨ ਇਹ ਲੋਕਾਂ ਚ ਫਿਲਹਾਲ ਚਰਚਾ ’ਚ ਹੈ। 

ਗੱਲ ਕਰੀਏ ਇਸਦੇ ਫੀਚਰਜ਼ ਦੀ ਤਾਂ ਨਵੀਂ ਇਲੈਕਟ੍ਰਿਕ ਜੈਗੁਆਰ ਦਾ ਇੰਟੀਰੀਅਰ ਪੈਨੋਰਮਿਕ ਸਨਰੂਫ, 3ਡੀ ਸਰਾਊਂਡ ਕੈਮਰਾ, ਲੈਦਰ ਸਪੋਰਟਸ ਸੀਟਾਂ ਅਤੇ ਏ.ਸੀ. ਕੰਟਰੋਲ ਤੋਂ ਇਲਾਵਾ ਹੋਰ ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਹੋਣ ਵਾਲਾ ਹੈ। ਇਸ ਦੇ ਨਾਲ ਹੀ ਇਸ ਦੇ ਐਕਸਟੀਰੀਅਰ ’ਚ ਐੱਲ.ਈ.ਡੀ. ਹੈੱਡਲਾਈਟਸ, ਐੱਲ.ਈ.ਡੀ. ਟੇਲ ਲਾਈਟਸ ਵੀ ਦਿੱਤੀਆਂ ਗਈਆਂ ਹਨ। 

ਇਸਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ 90kwh ਲਿਥੀਅਮ ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਇਹ 4.8 ਸਕਿੰਟਾਂ ’ਚ ਹੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦੀ ਹੈ। Jaguar I-Pace ਨੂੰ 100kw ਦੇ ਫਾਸਟ ਚਾਰਜਰ ਨਾਲ 40 ਮਿੰਟਾਂ ’ਚ 0 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ ਦੂਜੇ ਪਾਸੇ 7.4kw ਏ.ਸੀ. ਵਾਲ ਚਾਰਜਰ ਨਾਲ 80 ਫੀਸਦੀ ਤਕ ਚਾਰਜ ਹੋਣ ’ਚ 10 ਘੰਟਿਆਂ ਦਾ ਸਮਾਂ ਲਗਦਾ ਹੈ। Jaguar I-Pace ਦੀ ਸ਼ੁਰੂਆਤੀ ਕੀਮਤ 1.05 ਕਰੋੜ ਰੁਪਏ ਰੱਖੀ ਗਈ ਹੈ। 


author

Rakesh

Content Editor

Related News