ਸਿਰਫ 20 ਸੈਕੇਂਡ ''ਚ ਹੈਕ ਹੋ ਸਕਦਾ ਹੈ ਤੁਹਾਡਾ ਐਂਡ੍ਰਾਇਡ ਡਿਵਾਈਜ਼
Sunday, Mar 20, 2016 - 03:21 PM (IST)
ਜਲੰਧਰ : ਅਸੀਂ ਜਾਣਦੇ ਹਾਂ ਕਿ ਸਟੇਜਫ੍ਰਾਈਟ ਸਕਿਓਰਿਟੀ ਫਲੌ ਮਾਲਵੇਅਰ ਸਾਡੇ ਐਂਡ੍ਰਾਇਡ ਡਿਵਾਈਜ਼ ਨੂੰ ਬੁਰੀ ਤਰ੍ਹਾਂ ਇਫੈਕਟ ਕਰ ਸਕਦਾ ਹੈ ਤੇ ਇਸ ਨੂੰ ਆਸਾਨੀ ਨਾਲ ਸੰਭਵ ਨਹੀਂ ਕੀਤਾ ਜਾ ਸਕਦਾ ਪਰ ਨਾਰਥਬਿਟ ਦੇ ਰਿਸਰਚਰਾਂ ਨੇ ਇਕ ਵੀਡੀਓ ਜ਼ਰੀਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵਾਇਰਸ ਮਹਿਜ਼ 20 ਸੈਕੇਂਡਜ਼ ''ਚ ਹੀ ਤੁਹਾਡੇ ਫੋਨ ਨੂੰ ਪੂਰੀ ਤਰ੍ਹਾਂ ਹੈਕ ਕਰ ਸਕਦਾ ਹੈ। ਇਹ ਇਸ ਤਰੀਕੇ ਨਾਲ ਕੰਮ ਕਰਦਾ ਹੈ, ਪਹਿਲਾਂ ਇਕ ਐੱਮ. ਪੀ. ਈ. ਜੀ. 4 ਵੀਡੀਓ ਸਾਈਟ ਜੋ ਖਾਸ ਇਸ ਮਾਲਵੇਅਰ ਨੂੰ ਤੁਹਾਡੇ ਫੋਨ ''ਚ ਭੇਜਣ ਲਈ ਹੀ ਡਿਜ਼ਾਈਨ ਕੀਤੀ ਗਈ ਹੈ, ''ਤੇ ਜਾ ਕੇ ਤੁਹਾਡੇ ਵੱਲੋਂ ਕੋਈ ਵੀ ਵੀਡੀਓ ਡਾਊਨਲੋਡ ਕੀਤੀ ਜਾਂਦੀ ਹੈ, ਇਸ ਨਾਲ ਅਟੈਕ ਕਰਨ ਵਾਲਾ ਤੁਹਾਡੇ ਐਂਡ੍ਰਾਇਡ ਦੇ ਮੀਡੀਆ ਸਰਵਰ ''ਤੇ ਅਟੈਕ ਕਰਦਾ ਹੈ ਤੇ ਇਸ ਤੋਂ ਬਾਅਦ ਐਡੀਸ਼ਨਲ ਸਕਿਓਰਿਟੀ ਡਾਟਾ ਕੁਲੈਕਟ ਕਰਨ ਲਈ ਇਕ ਹੋਰ ਵੀਡੀਓ ਡਾਊਨਲੋਡ ਕਰਵਾਉਂਦਾ ਹੈ।
ਇਹ ਸੁਣਨ ''ਚ ਤਾਂ ਬੁਹਤ ਲੰਬਾ ਪ੍ਰੋਸੀਜ਼ਰ ਲਗਦਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸਭ ਸਿਰਫ 20 ਸੈਕੇਂਡ ''ਚ ਹੋ ਜਾਂਦਾ ਹੈ। ਇਸ ਨੂੰ ਨੈਕਸਸ 5, ਸਟਾਕ ਫ੍ਰੇਮਵੇਅਰ ਤੇ ਕਸਟਮਾਈਜ਼ ਐਂਡ੍ਰਾਇਡ ਵੇਰੀਅੰਟ ਜਿਵੇਂ ਐੱਚ. ਟੀ. ਸੀ. ਵਨ, ਐੱਲ. ਜੀ. ਜੀ3 ਤੇ ਸੈਮਸੰਗ ਗੈਲੈਕਲਸੀ ਐੱਸ5 ''ਤੇ ਟੈਸਟ ਕੀਤਾ ਗਿਆ ਹੈ। ਜੇ ਤੁਸੀਂ ਐਂਡ੍ਰਾਇਡ 6.0 ਮਾਰਸ਼ਮੈਲੋ ਵਰਤ ਰਹੇ ਹੋ ਤਾਂ ਤੁਹਾਡੇ ਫੋਨ ''ਤੇ ਇਹ ਮਾਲਵੇਅਰ ਅਟੈਕ ਨਹੀਂ ਕਰ ਸਕਦਾ ਪਰ ਜੇ ਤੁਸੀਂ ਜਾਂ ਤੁਹਾਡੇ ਸਾਥੀ ਲਾਲੀਪਾਪ ਜਾਂ ਇਸ ਤੋਂ ਪੁਰਾਣਾ ਐਂਡ੍ਰਾਇਡ ਓ. ਐੱਸ. ਵਰਜ਼ਨ ਚਲਾ ਰਹੇ ਹਨ ਤਾਂ ਤੁਹਾਡੀ ਡਿਵਾਈਸ ਖਤਰੇ ''ਚ ਹੈ।
