8 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ 18W ਫਾਸਟ ਚਾਰਜਿੰਗ ਵਾਲਾ ਫੋਨ ਲਿਆ ਰਹੀ ਇਹ ਕੰਪਨੀ

Monday, Mar 21, 2022 - 11:40 AM (IST)

8 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ 18W ਫਾਸਟ ਚਾਰਜਿੰਗ ਵਾਲਾ ਫੋਨ ਲਿਆ ਰਹੀ ਇਹ ਕੰਪਨੀ

ਗੈਜੇਟ ਡੈਸਕ– ਆਈਟੈੱਲ ਨੂੰ ਇਕ ਬਜਟ ਸਮਾਰਟਫੋਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਹਾਲਾਂਕਿ, ਹੁਣ ਆਈਟੈੱਲ ਪਹਿਲਾ ਵਾਰ 18 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਸਮਰਾਟਫੋਨ ਪੇਸ਼ ਕਰਨ ਜਾ ਰਹੀ ਹੈ। ਲੀਕ ਰਿਪੋਰਟ ਮੁਤਾਬਕ, ਅਪਕਮਿੰਗ ਫੋਨ 8 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਆਏਗਾ। ਨਾਲ ਹੀ ਫੋਨ ਨੂੰ 5000mAh ਦੀ ਦਮਦਾਰ ਬੈਟਰੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਆਈਟੈੱਲ ਦਾ ਅਪਕਮਿੰਗ ਸਮਾਰਟਫੋਨ ਨੀਲੇ ਅਤੇਹਰੇ ਰੰਗ ’ਚ ਪੇਸ਼ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਸ ਫੋਨ ਬਾਰੇ ਵਿਸਤਾਰ ਨਾਲ...

itel Vision 2 Pro ਦੇ ਫੀਚਰਜ਼
ਆਈਟੈੱਲ ਵਲੋਂ ਜਿਸ ਸਮਾਰਟਫੋਨ ਨੂੰ ਪੇਸ਼ ਕੀਤਾ ਜਾਵੇਗਾ, ਉਹ ਆਈਟੈੱਲ ਵਿਜ਼ਨ ਸੀਰੀਜ਼ ਦਾ ਸਮਾਰਟਫੋਨ ਹੈ। ਲੀਕ ਰਿਪੋਰਟ ਦੀ ਮੰਨੀਏ ਤਾਂ ਅਪਕਮਿੰਗ ਸਮਾਰਟਫੋਨ ਨੂੰ itel Vision 2 Pro ਜਾਂ ਫਿਰ Vision 2S ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਲਾਂਚ ਤੋਂ ਪਹਿਲਾਂ ਸਮਾਰਟਫੋਨ ਦੇ ਫੀਚਰਜ਼ ਅਤੇ ਡਿਜ਼ਾਇਨ ਲੀਕ ਹੋ ਗਏ ਹਨ, ਜਿਸ ਮੁਤਾਬਕ, ਆਈਟੈੱਲ ਦਾ ਅਪਕਮਿੰਗ ਸਮਾਰਟਫੋਨ ਰੈਕਟੈਂਗੁਲਰ ਕੈਮਰਾ ਮਡਿਊਲ ਦੇ ਨਾਲ ਆਏਗਾ। 

ਫੋਨ ਦੇ ਫਰੰਟ ਡਿਜ਼ਾਇਨ ਦੀ ਗੱਲ ਕਰੀਏ ਤਾਂ ਆਈਟੈੱਲ ਦਾ ਅਪਕਮਿੰਗ ਸਮਾਰਟਫੋਨ ਵਾਟਰਡ੍ਰੋਪ ਨੌਚ ਵਾਲੇ ਡਿਸਪਲੇਅ ਪੈਨਲ ਨਾਲ ਆਏਗਾ। ਡਿਸਪਲੇਅ ਸਾਈਜ਼ 6.6 ਇੰਚ ਦਾ ਹੋਵੇਗਾ ਅਤੇ ਸਕਰੀਨ ਰੈਜ਼ੋਲਿਊਸ਼ਨ ਐੱਚ.ਡੀ. ਪਲੱਸ ਹੋਵੇਗਾ। ਫੋਨ IPS LCD ਡਿਸਪਲੇਅ ਪੈਨਲ ਨਾਲ ਆਏਗਾ। 


itel Vision 2 Pro ਨੂੰ 3 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਜਾ ਸਕਦਾ ਹੈ। itel Vision 2 Pro ਸਮਾਰਟਫੋਨ ’ਚ ਡਿਊਲ ਕੈਮਰਾ ਸੈਂਸਰ ਸੈੱਟਅਪ ਦਿੱਤਾ ਜਾਵੇਗਾ। ਫੋਨ ਦਾ ਪ੍ਰਾਈਮਰੀ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ, ਜਿਸਦੇ ਨਾਲ VGA ਕੈਮਰਾ ਅਤੇ ਫਲੈਸ਼ ਦਿੱਤੀ ਜਾਵੇਗੀ। ਇਸਦੇ ਨਾਲ ਹੀ ਫੋਨ ਦੇ ਰੀਅਰ ਪੈਨਲ ’ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਜਾਵੇਗਾ।


author

Rakesh

Content Editor

Related News