ਸਿਰਫ 849 ਰੁਪਏ ਦੀ ਕੀਮਤ ''ਚ ਲਾਂਚ ਹੋਏ itel Earbuds T1 Pro, ਜਾਣੋ ਖੂਬੀਆਂ
Thursday, Oct 19, 2023 - 04:54 PM (IST)
ਗੈਜੇਟ ਡੈਸਕ- ਭਾਰਤ ਦੇ ਇਲੈਕਟ੍ਰੋਨਿਕਸ ਬ੍ਰਾਂਡ ਨੇ ਨਵੇਂ ਈਅਰਬਡਸ ਲਾਂਚ ਕੀਤੇ ਹਨ। ਇਹ ਕੰਪਨੀ ਦੇ ਲੇਟੈਸਟ ਮਾਰਵਲ ਐਡੀਸ਼ਨ ਹਨ। itel Earbuds T1 Pro 'ਚ AI ENC ਦਿੱਤਾ ਗਿਆ ਹੈ ਜੋ ਇਸਦੇ ਨਾਲ ਕਾਲਿੰਗ ਅਨੁਭਵ ਨੂੰ ਬਿਹਤਰ ਬਣਾ ਦੇਵੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਸਿੰਗਲ ਚਾਰਜ 'ਚ 35 ਘੰਟਿਆਂ ਦਾ ਪਲੇਅਬੈਕ ਟਾਈਮ ਦਿੱਤਾ ਗਿਆ ਹੈ। ਇਸਦੀ ਕੀਮਤ 849 ਰੁਪਏ ਹੈ। ਇਸਨੂੰ ਡੀਪ ਬਲਿਊ ਅਤੇ ਗ੍ਰੇਅ ਰੰਗ 'ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ ਰਿਟੇਲ ਆਊਟਲੇਟਸ 'ਤੇ ਖਰੀਦਣ ਲਈ ਉਪਲੱਬਧ ਕਰਵਾਇਆ ਗਿਆ ਹੈ।
itel Earbuds T1 Pro ਦੀਆਂ ਖੂਬੀਆਂ
ਇਸਦਾ ਡਿਜ਼ਾਈਨ ਕਾਫੀ ਅਸਥੈਟਿਕ ਹੈ। ਇਸ ਵਿਚ 10 ਐੱਮ.ਐੱਮ. ਡ੍ਰਾਈਵਰਸ ਦਿੱਤੇ ਗਏ ਹਨ ਜੋ ਬੇਸ ਕਾਫੀ ਚੰਗਾ ਦਿੰਦੇ ਹਨ। ਨਾਲ ਹੀ ਆਡੀਓ ਕੁਆਲਿਟੀ ਕਾਫੀ ਚੰਗੀ ਆਉਂਦੀ ਹੈ। ਇਹ IPX5 ਵਾਟਰ-ਰੈਸਿਸਟੈਂਟ ਹੈ ਤਾਂ ਇਸਨੂੰ ਪਾਣੀ ਦੇ ਛਿੱਟਿਆਂ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚੇਗਾ। ਇਸ ਵਿਚ ਸਮਾਰਟ ਟੱਚ ਕੰਟਰੋਲਸ ਦਿੱਤੇ ਗਏ ਹਨ ਜੋ ਆਡੀਓ ਨੂੰ ਕੰਟਰੋਲ ਕਰਨ ਦੀ ਮਨਜ਼ੂਰੀ ਦਿੰਦੇ ਹਨ।
ਇਸ ਵਿਚ ਬਲੂਟੁੱਥ ਵਰਜ਼ਨ 5.3 ਦਿੱਤਾ ਗਿਆ ਹੈ ਜਿਸ ਰਾਹੀਂ ਆਸਾਨੀ ਨਾਲ ਇਹ ਫੋਨ ਨਾਲ ਕੁਨੈਕਟ ਹੋ ਜਾਂਦੇ ਹਨ। ਇਸਦੀ ਰੇਂਜ 10 ਮੀਟਰ ਤਕ ਦੀ ਹੈ। ਇਸਦਾ ਹਰ ਈਅਰਬਡਸ 30 ਐੱਮ.ਏ.ਐੱਚ. ਬੈਟਰੀ ਦੇ ਨਾਲ ਆਉਂਦਾ ਹੈ। ਨਾਲਹੀ ਇਸਦੇ ਕੇਸ ਵਿਚ 500 ਐੱਮ.ਏ.ਐੱਚ. ਦੀ ਬੈਟਰੀ ਸਮਰੱਥਾ ਦਿੱਤੀ ਗਈ ਹੈ। ਇਸ ਵਿਚ ਟਾਈਪ-ਸੀ ਸਪੋਰਟ ਦਿੱਤਾ ਗਿਆ ਹੈ। itel T1 Pro 'ਚ ਇਨ-ਈਅਰ ਡਿਟੈਕਸ਼ਨ ਅਤੇ ਵੌਇਸ ਅਸਿਸਟੈਂਟ ਦਿੱਤਾ ਗਿਆ ਹੈ ਜੋ ਯੂਜ਼ਰ ਦੇ ਓਵਰਆਲ ਅਨੁਭਵ ਨੂੰ ਬਿਹਤਰ ਕਰ ਦਿੰਦਾ ਹੈ।