itel ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 4,999 ਰੁਪਏ

Thursday, Oct 22, 2020 - 04:11 PM (IST)

ਗੈਜੇਟ ਡੈਸਕ– ਬਜਟ ’ਚ ਸਮਾਰਟਫੋਨ ਉਪਲੱਬਧ ਕਰਵਾਉਣ ਵਾਲੀ ਕੰਪਨੀ ਆਈਟੈੱਲ ਨੇ ਭਾਰਤ ’ਚ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ’ਚ ਕੰਪਨੀ ਨੇ 6 ਕਰੋੜ ਤੋਂ ਜ਼ਿਆਦਾ ਗਾਹਕ ਬਣਾਏ ਹਨ। ਇਸ ਖ਼ਾਸ ਮੌਕੇ ਕੰਪਨੀ ਨੇ ਭਾਰਤ ’ਚ ਆਪਣੇ ਦੋ ਨਵੇਂ ਸਸਤੇ ਸਮਾਰਟਫੋਨ ਪੇਸ਼ ਕੀਤੇ ਹਨ ਜਿਨ੍ਹਾਂ ’ਚ ਏ48 ਅਤੇ ਏ25 ਪ੍ਰੋ ਸ਼ਾਮਲ ਹਨ। ਆਓ ਜਾਣਦੇ ਹਾਂ ਆਈਟੈੱਲ ਦੇ ਇਨ੍ਹਾਂ ਸਮਾਰਟਫੋਨਾਂ ਬਾਰੇ ਵਿਸਤਾਰ ਨਾਲ।

ਕੀਮਤ
ਭਾਰਤੀ ਬਾਜ਼ਾਰ ’ਚ ਆਈਟੈੱਲ ਨੂੰ ਏ48 ਨੂੰ 5,999 ਰੁਪਏ ਅਤੇ ਆਈਟੈੱਲ ਏ25 ਪ੍ਰੋ ਨੂੰ 4,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ ਫਲਿਪਕਾਰਟ ਅਤੇ ਆਫਲਾਈਨ ਸਟੋਰਾਂ ਰਾਹੀਂ ਗ੍ਰੇਡੀਏਸ਼ਨ ਬਲਿਊ, ਗ੍ਰੇਡੀਏਸ਼ਨ ਗਰੀਨ, ਗ੍ਰੇਡੀਏਸ਼ਨ ਪਰਪਲ ਅਤੇ ਗ੍ਰੇਡੀਏਸ਼ਨ ਬਲੈਕ ਰੰਗ ’ਚ ਹੋ ਰਹੀ ਹੈ। 

ਆਈਟੈੱਲ ਏ48 ਦੇ ਫੀਚਰਜ਼
ਇਸ ਫੋਨ ’ਚ 6.1 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜੋ ਆਈ.ਪੀ.ਐੱਸ. ਹੈ ਅਤੇ ਸਟਾਈਲ ਵਾਟਰਡ੍ਰੋਪ ਨੌਚ ਹੈ। ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਵੀ ਹੈ। ਫੋਨ ’ਚ ਐਂਡਰਾਇਡ ਗੋ 10 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 1.4GHz ਦਾ ਕਵਾਡ-ਕੋਰ ਪ੍ਰੋਸੈਸਰ ਮਿਲੇਗਾ। ਫੋਨ ’ਚ 5 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕੇਗਾ। ਇਸ ਵਿਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਦੀ ਵੀ ਸੁਪੋਰਟ ਹੈ। ਫੋਨ ’ਚ 3,000mAh ਦੀ ਬੈਟਰੀ ਮਿਲਦੀ ਹੈ। 

ਆਈਟੈੱਲ ਏ25 ਪ੍ਰੋ ਦੇ ਫੀਚਰਜ਼
ਇਸ ਵਿਚ 5 ਇੰਚ ਦੀ ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਫੋਨ ’ਚ ਵੀ 5 ਮੈਗਾਪਿਕਸਲ ਦਾ ਰੀਅਰ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਐਂਡਰਾਇਡ 9.0 ਅਧਾਰਿਤ ਐਂਡਰਾਇਡ ਗੋ ਦਿੱਤਾ ਗਿਆ ਹੈ। ਇਸ ਵਿਚ ਵੀ 1.4GHz ਦਾ ਕਵਾਡ-ਕੋਰ ਪ੍ਰੋਸੈਸਰ ਹੈ। ਫੋਨ ਨੂੰ 2 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਨਾਲ ਖ਼ਰੀਦਿਆ ਜਾ ਸਕਦਾ ਹੈ। ਇਸ ਵਿਚ 3020mAh ਦੀ ਬੈਟਰੀ ਮਿਲਦੀ ਹੈ। 


Rakesh

Content Editor

Related News