ਡਿਊਲ ਕੈਮਰਾ AI ਸੁਪਰ ਨਾਈਟ ਮੋਡ ਨਾਲ ਆਈਟੇਲ A44 Air ਲਾਂਚ

Tuesday, Jan 15, 2019 - 01:42 PM (IST)

ਗੈਜੇਟ ਡੈਸਕ- ਚੀਨੀ ਕੰਪਨੀ ਟਰਾਂਸਨ ਹੋਲਡਿੰਗ ਦੀ ਪਾਰਟਨਰ ਕੰਪਨੀ itel ਨੇ ਭਾਰਤੀ ਬਾਜ਼ਾਰ 'ਚ itel A44 Air ਐਂਡ੍ਰਾਇਡ ਗੋ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਆਈਟੇਲ ਏ44 ਏਅਰ ਇਕ ਬਜਟ ਸਮਾਰਟਫੋਨ ਹੈ ਜਿਸ 'ਚ ਕਈ ਖਾਸੀਅਤਾਂ ਹਨ। ਭਾਰਤ 'ਚ ਆਈਟੇਲ ਏ44 ਏਅਰ ਦੀ ਕੀਮਤ 4,999 ਰੁਪਏ ਹੈ। ਇਹ ਹੈਂਡਸੈੱਟ ਬਲਸ਼ਰ ਗੋਲਡ, ਏਲੀਗੇਂਟ ਬਲੂ ਤੇ ਸਲੇਟ ਗਰੇ ਰੰਗ 'ਚ ਮਿਲੇਗਾ। ਬਿਹਤਰ ਗਰਿਪ ਲਈ ਟੈਕਸਚਰ ਬੈਕ ਪੈਨਲ ਦਿੱਤਾ ਗਿਆ ਹੈ।

itel A44 Air ਸਪੈਸੀਫਿਕੇਸ਼ਨ
ਡਿਊਲ ਸਿਮ ਆਈਟੇਲ ਏ44 ਏਅਰ ਐਂਡ੍ਰਾਇਡ 8.1 ਓਰੀਓ (ਗੋ ਐਡਿਸ਼ਨ) 'ਤੇ ਚੱਲਦਾ ਹੈ। ਇਸ 'ਚ 5.45 ਇੰਚ ਦਾ ਐੱਫ ਡਬਲਿਊ. ਵੀ. ਜੀ. ਏ. (480x960 ਪਿਕਸਲ) ਫੁੱਲ ਸਕਰੀਨ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ੀਓ 18:9 ਤੇ ਸਕਰੀਨ-ਟੂ-ਬਾਡੀ ਰੇਸ਼ੀਓ 81 ਫ਼ੀਸਦੀ ਹੈ। ਸਪੀਡ ਤੇ ਮਲਟੀਟਾਸਕਿੰਗ ਲਈ 1.4 ਗੀਗਾਹਰਟਜ਼ ਕਵਾਡ-ਕੋਰ ਯੂਨੀਸਾਕ ਐੱਸ. ਸੀ9832ਈ ਪ੍ਰੋਸੈਸਰ  ਦੇ ਨਾਲ 1 ਜੀ. ਬੀ. ਰੈਮ ਦਿੱਤੀ ਗਈ ਹੈ।

ਆਈਟੇਲ ਏ 44 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ। ਪ੍ਰਾਇਮਰੀ ਕੈਮਰਾ 5 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਕੈਮਰਾ 0.08 ਮੈਗਾਪਿਕਸਲ ਦਾ। ਕੰਪਨੀ ਦਾ ਦਾਅਵਾ ਹੈ ਕਿ ਬਿਹਤਰ ਲੋਅ-ਲਾਈਟ ਫੋਟੋਗਰਾਫੀ ਲਈ ਡਿਊਲ ਕੈਮਰਾ ਏ. ਆਈ ਸੁਪਰ ਨਾਈਟ ਮੋੜ ਤੇ ਬੋਕੇਹ ਈਫੈਕਟ ਦੇ ਨਾਲ ਆਉਂਦਾ ਹੈ। ਫਰੰਟ ਪੈਨਲ 'ਤੇ 2 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਹ ਫੇਸ ਅਨਲਾਕ ਸਪੋਰਟ ਦੇ ਨਾਲ ਆਉਂਦਾ ਹੈ। 

itel ਦੇ ਇਸ ਫੋਨ ਦੀ ਇਨਬਿਲਟ ਸਟੋਰੇਜ 8 ਜੀ. ਬੀ ਹੈ। ਜ਼ਰੂਰਤ ਪੈਣ 'ਤੇ 32 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕੀਤਾ ਜਾ ਸਕੇਗਾ। ਕੁਨੈਕਟੀਵਿਟੀ ਫੀਚਰ ਲਈ 4ਜੀ ਵੀ. ਓ. ਐੱਲ. ਟੀ. ਈ ਮੌਜੂਦ ਹੈ। ਇਸ ਫੋਨ ਦੀ ਬੈਟਰੀ 2,400 ਐੱਮ. ਏ. ਐੱਚ ਦੀ ਹੈ। ਬੈਟਰੀ ਨੂੰ ਬਚਾਉਣ ਲਈ ਇਸ 'ਚ ਪਾਵਰ ਸੇਵਿੰਗ ਫੀਚਰ ਵੀ ਦਿੱਤਾ ਗਿਆ ਹੈ।


Related News