ਇਸਰੋ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਇੱਕੋ ਵਾਰੀ ਪੁਲਾੜ ''ਚ ਭੇਜੇ 104 ਸੈਟੇਲਾਈਟ

02/15/2017 12:23:09 PM

ਜਲੰਧਰ- ਭਾਰਤੀ ਪੁਲਾੜ ਖੋਜਕਾਰ ਸੰਗਠਨ (ਇਸਰੋ) ਨੇ 104 ਸੈਟੋਲਾਈਟ ਨੂੰ ਇੱਕੋ ਵਾਰੀ ਪੁਲਾੜ ''ਚ ਸਫਲਤਾਪੂਰਵਕ ਭੇਜ ਕੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਆਂਧਰਾ ਪ੍ਰਦੇਸ਼ ''ਚ ਸਥਿਤ ਇਸਰੋ ਨੇ PSLV-337 ਨਾਲ ਇੱਕੋ ਵਾਰੀ 104 ਉਪਗ੍ਰਿਹਾਂ ਦਾ ਪੈਮਾਨਾ ਕਰ ਕੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ। ਇਸਰੋ ਨੇ PSLV-37 ਦੇ ਰਾਹੀ ਸਵੇਰੇ 9 ਵਜੇ 28 ਮਿੰਟ ''ਤੇ 104 ਉਪਗ੍ਰਿਹਾਂ ਦਾ ਪੈਮਾਨਾ ਕੀਤਾ ਹੈ। 
ਇਸ ਮਿਸ਼ਨ ਦਾ ਮੁੱਖ ਉਪਗ੍ਰਹਿ 714 ਕਿਲੋਗ੍ਰਾਮ ਵਜਨੀ ਕਾਰਟੋਸਟ-2 ਸੀਰੀਜ਼ ਉਪਗ੍ਰਹਿ ਹੈ, ਜੋ ਧਰਤੀ ਦੀ ਨਿਗਰਾਨੀ ਕਰਨ ਲਈ ਇਸਤੇਮਾਲ ''ਚ ਲਿਆ ਜਾਵੇਗਾ। ਨਾਲ ਹੀ ਇਸਰੋ ਦੇ ਦੋ ਅਤੇ 101 ਵਿਦੇਸ਼ੀ ਜ਼ਿਆਦਾਤਰ ਸੂਖਮ (ਨੈਨੋ) ਉਪਗ੍ਰਹਿ ਦਾ ਵੀ ਪਰੀਖਣ ਕੀਤਾ ਗਿਆ ਹੈ, ਜਿੰਨਾ ਦਾ ਕੁੱਲ ਵਜਨ 664 ਕਿਲੋਗ੍ਰਾਮ ਹੈ। ਜੇਕਰ ਗੱਲ ਕਰੀਏ ਵਿਦੇਸ਼ੀ ਉਪਗ੍ਰਿਹਾਂ ਦੀ ਤਾਂ ਇਸ ''ਚ 96 ਅਮਰੀਕਾ ਅਤੇ ਇਜ਼ਰਾਈਲ, ਕਜ਼ਾਕਿਸਤਾਨ, ਨੀਂਦਰਲੈਂਡ, ਸਵਿਜ਼ਲੈਂਡ ਅਤੇ ਸੰਯੁਕਤ ਅਰਬ ਅਮੀਰੇਟਸ ਦੇ ਇਕ-ਇਕ ਉਪਗ੍ਰਹਿ ਸ਼ਾਮਲ ਹਨ। 

Related News