82 ਸੈਟੇਲਾਈਟ ਲਾਂਚ ਕਰ ਕੇ ਵਿਸ਼ਵ ਰਿਕਾਰਡ ਕਾਇਮ ਕਰੇਗਾ ISRO

Saturday, Oct 29, 2016 - 04:02 PM (IST)

82 ਸੈਟੇਲਾਈਟ ਲਾਂਚ ਕਰ ਕੇ ਵਿਸ਼ਵ ਰਿਕਾਰਡ ਕਾਇਮ ਕਰੇਗਾ ISRO

ਜਾਲੰਧਰ : ਇੰਡਿਅਨ ਸਪੇਸ ਏਜੰਸੀ ISRO ਇਕ ਵਾਰ ਵਿਚ 82 ਵਿਦੇਸ਼ੀ ਸੈਟੇਲਾਈਟਸ ਲਾਂਚ ਕਰ ਸਪੇਸ ਮਿਸ਼ਨ ਦੀ ਦੁਨੀਆ ਵਿਚ ਇਤਹਾਸ ਰਚਣ ਦੀ ਤਿਆਰੀ ਵਿਚ ਹੈ। ਇਸਰੋ ਦੇ ਮਾਰਸ ਆਰਬਿਟਰ ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਅਰੁਣਨ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸਰੋ 15 ਜਨਵਰੀ, 2017 ਨੂੰ ਇਕ ਹੀ ਵਾਰ ਵਿਚ 82 ਵਿਦੇਸ਼ੀ ਸੈਟੇਲਾਈਟਸ ਨੂੰ ਲਾਂਚ ਕਰ ਸੰਸਾਰ ਰਿਕਾਰਡ ਕਾਇਮ ਕਰੇਗਾ। ਉਨ੍ਹਾਂ ਦੱਸਿਆ ਕਿ ਇਸ 82 ਵਿਚੋਂ 60 ਅਮਰੀਕੀ, 20 ਯੂਰਪ ਦੇ ਅਤੇ 2 ਬ੍ਰਿਟੇਨ ਦੇ ਸੈਟੇਲਾਈਟਸ ਸ਼ਾਮਿਲ ਹੋਣਗੇ।

ਹੁਣ ਤੱਕ ਇਕ ਹੀ ਵਾਰ ਵਿਚ ਸਭ ਤੋਂ ਜ਼ਿਆਦਾ ਸੈਟੇਲਾਈਟਸ ਲਾਂਚ ਕਰਨ ਦਾ ਰਿਕਾਰਡ ਰੂਸ ਦੀ ਸਪੇਸ ਏਜੰਸੀ ਦੇ ਕੋਲ ਹੈ। ਰੂਸੀ ਏਜੰਸੀ ਨੇ 19 ਜੂਨ,  2014 ਨੂੰ ਇਕ ਵਾਰ ਵਿਚ 37 ਸੈਟੇਲਾਈਟਸ ਲਾਂਚ ਕੀਤੇ ਸਨ। ਇਸ ਦੇ ਇਲਾਵਾ 19 ਨਵੰਬਰ, 2013 ਨੂੰ ਅਮਰੀਕਾ ਨੇ ਇਕੱਠੇ 29 ਸੈਟੇਲਾਈਟਸ ਲਾਂਚ ਕੀਤੇ ਸਨ। ਇਸ ਸਾਲ 22 ਜੂਨ ਨੂੰ ਇਸਰੋ ਨੇ ਹੀ ਇਕੱਠੇ 20 ਸੈਟੇਲਾਈਟ ਲਾਂਚ ਕੀਤੇ ਸਨ। ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਭਾਰਤੀ ਏਜੰਸੀ ਕਰੀਬ ਢਾਈ ਸਾਲ ਦੇ ਅੰਦਰ ਦੂਜੀ ਵਾਰ ਵਿਸ਼ਵ ਰਿਕਾਰਡ ਤੋੜਨ ਵਿਚ ਸਫਲ ਹੋਵੇਗੀ ।


Related News