iQOO V2019A ਹੋਵੇਗਾ ਦੁਨੀਆ ਦਾ ਸਭ ਤੋਂ ਸਸਤਾ 5ਜੀ ਫੋਨ

07/14/2020 12:33:12 PM

ਗੈਜੇਟ ਡੈਸਕ– ਹਾਲ ਹੀ ’ਚ ਵੀਵੋ ਦੇ ਕੁਝ ਡਿਵਾਈਸਿਜ਼ ਜਿਵੇਂ V2012A, V2019A, W2052/W2056 ਅਤੇ V2011A ਨੂੰ ਚੀਨ ਦੀ 3ਸੀ ਅਧਾਰਿਟੀ ਵੈੱਬਸਾਈਟ ਤੋਂ ਮਨਜ਼ੂਰੀ ਮਿਲੀ ਸੀ। V2011A ਅਤੇ V2012A ਨੂੰ ਪਹਿਲਾਂ ਹੀ ਦੇਸ਼ ’ਚ Vivo X50 Pro+ ਅਤੇ iQOO Z1x 5G ਨਾਂ ਨਾਲ ਲਾਂਚ ਕੀਤਾ ਜਾ ਚੁੱਕਾ ਹੈ। W2052/W2056 ਆਉਣ ਵਾਲੀ ਵੀਵੋ ਦੀ ਸਮਾਰਟ ਵਾਚ ਹੈ। ਹੁਣ ਇਕ ਚੀਨੀ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ V2019A ਦੁਨੀਆ ਦਾ ਸਭ ਤੋਂ ਸਸਤਾ ਐਂਟਰੀ-ਲੈਵਲ 5ਜੀ ਸਮਾਰਟਫੋਨ ਹੋਵੇਗਾ। ਇਸ ਹੈਂਡਸੈੱਟ ਨੂੰ ਸੋਮਵਾਰ ਨੂੰ ਚੀਨ ਦੀ ਟੈਲੀਕਾਮ ਰੈਗੁਲੇਟਰੀ ਬਾਡੀ TENAA ਦੇ ਡਾਟਾਬੇਸ ’ਚ iQOO V2019A’ ਦੇ ਤੌਰ ’ਤੇ ਵੇਖਿਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਚੀਨ ’ਚ ਲਾਂਚ ਹੋਣ ਵਾਲਾ ਹੁਣ ਤਕ ਦਾ ਸਭ ਤੋਂ ਸਸਤਾ 5ਜੀ ਰੈਡੀ ਸਮਾਰਟਫੋਨ ਹੋਵੇਗਾ। iQOO V2019A ਸਮਾਰਟਫੋਨ ਦਾ ਡਾਈਮੈਂਸ਼ਨ 162.07 x 76.61 ਮਿਲੀਮੀਟਰ ਅਤੇ ਮੋਬਾਇਲ ਮੋਟਾਈ 8.46 ਮਿਲੀਮੀਟਰ ਹੈ। ਇਸ ਵਿਚ 6.53 ਇੰਚ ਦੀ ਡਿਸਪਲੇਅ ਹੈ। ਫੋਨ ’ਚ 4500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। 

PunjabKesari

V2019A ਦੀ 3ਸੀ ਲਿਸਟਿੰਗ ਤੋਂ ਖੁਲਾਸਾ ਹੋਇਆ ਹੈ ਕਿ ਇਹ ਇਕ 5ਜੀ ਫੋਨ ਹੈ ਅਤੇ ਇਸ ਵਿਚ 18 ਵਾਟ ਫਾਸਟ ਚਾਰਜਿੰਗ ਸੁਪੋਰਟ ਮਿਲ ਸਕਦੀ ਹੈ। ਦੱਸ ਦੇਈਏ ਕਿ ਹੁਣ ਤਕ ਲਾਂਚ ਹੋਏ iQOO ਫੋਨਾਂ ’ਚ 33 ਵਾਟ, 44 ਵਾਟ ਅਤੇ 55 ਵਾਟ ਫਾਸਟ ਚਾਰਜਿੰਗ ਸੁਪੋਰਟ ਦਿੱਤੀ ਗਈ ਹੈ। ਇਸੇ ਮਹੀਨੇ ਲਾਂਚ ਹੋਇਆ iQOO Z1x 5G ਵੀ 33 ਵਾਟ ਰੈਪਿਡ ਚਾਰਜਰ ਨਾਲ ਆਉਂਦਾ ਹੈ। iQOO Z1x 5G ਨੂੰ ਚੀਨ ’ਚ ਕਿਫਾਇਤੀ 5ਜੀ ਫੋਨ ਦੇ ਤੌਰ ’ਤੇ ਲਾਂਚ ਕੀਤਾ ਗਿਆ ਸੀ। ਇਸ ਦੀ ਟੱਕਰ ਰੈੱਡਮੀ ਕੇ30ਆਈ 5ਜੀ ਨਾਲ ਹੁੰਦੀ ਹੈ। ਹੁਣ ਉਮੀਦ ਹੈ ਕਿ ਆਉਣ ਵਾਲਾ iQOO V2019A ਹੈਂਡਸੈੱਟ ਰੈੱਡਮੀ ਕੋਲੋਂ ਦੁਨੀਆ ਦੇ ਸਭ ਤੋਂ ਸਸਤੇ 5ਜੀ ਸਮਾਰਟਫੋਨ ਦਾ ਟਾਈਟਲ ਖੋਹ ਲਵੇਗਾ। 

iQOO V2019A ਦੀਆਂ ਤਸਵੀਰਾਂ ਟੀਨਾ ’ਤੇ ਵੇਖੀਆਂ ਗਈਆਂ ਹਨ। ਹਾਲਾਂਕਿ, ਅਜੇ ਆਉਣ ਵਾਲੇ ਇਸ 5ਜੀ ਫੋਨ ਦੇ ਡਿਜ਼ਾਇਨ ਦਾ ਪਤਾ ਨਹੀਂ ਲੱਗਾ। ਟੀਨਾ ਲਿਸਟਿੰਗ ਦੇ ਜਲਦੀ ਅਪਡੇਟ ਹੋਣ ਦੀ ਉਮੀਦ ਹੈ ਜਿਸ ਨਾਲ ਫੋਨ ਦੇ ਸਾਰੇ ਫੀਚਰਜ਼ ਅਤੇ ਤਸਵੀਰਾਂ ਦਾ ਪਤਾ ਲੱਗ ਸਕੇ। 


Rakesh

Content Editor

Related News