ਭਾਰਤ 'ਚ ਲਾਂਚ ਹੋਇਆ iQOO 13 5G ਸਮਾਰਟਫੋਨ, ਸਿਰਫ 30 ਮਿੰਟਾਂ 'ਚ ਹੋਵੇਗਾ ਫੁਲ ਚਾਰਜ
Tuesday, Dec 03, 2024 - 07:50 PM (IST)
ਗੈਜੇਟ ਡੈਸਕ- iQOO 13 5G ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 54,999 ਰੁਪਏ ਹੈ, ਦੋ SAMSUNG Galaxy S24 Ultra 5G ਤੋਂ ਅੱਧੀ ਹੈ। ਗਾਹਕ ਇਸ ਫੋਨ ਨੂੰ ਦੋ ਸ਼ਾਨਦਾਰ ਰੰਗਾਂ- ਲੀਜੈਂਡ ਅਤੇ ਨਾਰਡੋ ਗ੍ਰੇਅ 'ਚ ਖਰੀਦਿਆ ਜਾ ਸਕਦੇ ਹਨ। iQOO 13 ਭਾਰਤ 'ਚ 5 ਦਸੰਬਰ ਦੁਪਹਿਰ 12 ਵਜੇ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਹੋਵੇਗਾ ਅਤੇ ਇਸ ਦੀ ਪਹਿਲੀ ਸੇਲ 11 ਦਸੰਬਰ 2024 ਨੂੰ ਦੁਪਹਿਰ 12 ਵਜੇ ਤੋਂ ਵੀਵੋ ਦੇ ਸਟੋਰਾਂ, iQOO ਈ-ਸਟੋਰ ਅਤੇ Amazon.in 'ਤੇ ਹੋਵੇਗੀ।
ਵੇਰੀਐਂਟ ਅਤੇ ਕੀਮਤ
12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 54,999 ਰੁਪਏ ਹੈ ਪਰ ਲਾਂਚ ਆਫਰ ਤਹਿਤ ਇਸ ਨੂੰ 51,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
16GB RAM + 512GB ਸਟੋਰੇਜ ਵੇਰੀਐਂਟ ਦੀ ਕੀਮਤ 59,999 ਰੁਪਏ ਹੈ ਪਰ ਲਾਂਚ ਆਫਰ ਤਹਿਤ ਇਸ ਨੂੰ 56,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਹੁਣ ਗੇਮਿੰਗ ਇੰਡਸਟਰੀ 'ਚ ਤਹਿਲਕਾ ਮਚਾਉਣਗੇ Elon Musk, ਜਲਦ ਲਾਂਚ ਹੋਵੇਗਾ AI ਗੇਮ ਸਟੂਡੀਓ
ਫੀਚਰਜ਼
ਫੋਨ 'ਚ Qualcomm Snapdragon 8 Elite ਪ੍ਰੋਸੈਸਰ ਹੈ, ਜੋ ਗੇਮਿੰਗ ਲਈ ਸੁਪਰਕੰਪਿਊਟਿੰਗ ਚਿਪ Q2 ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਗੇਮਿੰਗ ਲਈ ਬੇਹਤਰੀਨ ਪ੍ਰਦਰਸ਼ਨ ਦਿੰਦਾ ਹੈ, ਜਿਸ ਵਿਚ 2k ਗੇਮਿੰਗ, 144Hz ਫਰੇਮ ਰੇਟ ਅਤੇ ਫਰੇਮ ਇੰਟਰਪੋਲੇਸ਼ਨ ਵਰਗੇ ਫੀਚਰਜ਼ ਹਨ।
ਫੋਨ 'ਚ 144Hz ਰਿਫ੍ਰੈਸ਼ ਰੇਟ ਵਾਲੀ 2K AMOLED ਡਿਸਪਲੇਅ ਹੈ ਜੋ LTPO ਤਕਨਾਲੋਜੀ ਦੇ ਨਾਲ ਆਉਂਦੀ ਹੈ, ਜਿਸ ਨਾਲ ਰਿਫ੍ਰੈਸ਼ ਰੇਟ ਨੂੰ ਡਾਇਨਾਮਿਕ ਤਰੀਕੇ ਨਾਲ ਐਡਜਸਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 1800nits ਦੀ HBM ਬ੍ਰਾਈਟਨੈੱਸ ਅਤੇ ਵਾਪਰ ਚੈਂਬਰ ਕੂਲਿੰਗ ਸਿਸਟਮ ਦਾ ਫੀਚਰ ਹੈ, ਜੋ ਫੋਨ ਨੂੰ ਹੈਵੀ ਯੂਜ਼ ਦੌਰਾਨ ਠੰਡਾ ਰੱਖਦਾ ਹੈ।
ਇਹ ਵੀ ਪੜ੍ਹੋ- ਮਹਿੰਦਰਾ ਨੇ ਲਾਂਚ ਕੀਤੀ ਧਾਕੜ ਇਲੈਕਟ੍ਰਿਕ SUV, ਸਿੰਗਲ ਚਾਰਜ 'ਚ ਚੱਲੇਗੀ 600 KM
ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਕਾਮਰੈ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 50 ਮੈਗਾਪਿਕਸਲ ਦਾ Sony IMX921 ਪ੍ਰਾਈਮਰੀ ਸੈਂਸਰ, 50 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ 50 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈੱਨਜ਼ ਸ਼ਾਮਲ ਹੈ। ਫਰੰਟ ਕੈਮਰਾ ਵੀ 32 ਮੈਗਾਪਿਕਸਲ ਦਾ ਹੈ, ਜੋ ਸ਼ਾਨਦਾਰ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਹੈ।
ਫੋਨ 'ਚ 6,000mAh ਦੀ ਬੈਟਰੀ ਹੈ ਜੋ 120 ਵਨਾਟ ਵਾਇਰਲ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਸਿਰਫ 30 ਮਿੰਟਾਂ 'ਚ 100 ਫੀਸਦੀ ਚਾਰਜ ਹੋ ਸਕਦਾ ਹੈ।
ਇਹ ਵੀ ਪੜ੍ਹੋ- Airtel ਦਾ ਸਭ ਤੋਂ ਸਸਤਾ ਫੈਮਲੀ ਪਲਾਨ, ਇਕ ਰੀਚਾਰਜ 'ਚ ਚੱਲਣਗੇ ਦੋ ਸਿਮ, ਮਿਲਣਗੇ ਇਹ ਫਾਇਦੇ