ਤੁਹਾਡੇ iPhone ਦੀ ਬੈਟਰੀ ਵੀ ਜਲਦੀ ਹੋ ਰਹੀ ਹੈ ਖਤਮ ਤਾਂ ਤੁਰੰਤ ਕਰੋ ਇਹ ਕੰਮ

07/11/2020 3:54:20 PM

ਗੈਜੇਟ ਡੈਸਕ– ਆਈਫੋਨ ਯੂਜ਼ਰਸ ਨੇ ਪਿਛਲੇ ਦਿਨੀਂ ਫੋਨ ਦੀ ਬੈਟਰੀ ਜਲਦੀ ਖਤਮ ਹੋਣ ਦੀ ਸ਼ਿਕਾਇਤ ਕੀਤੀ ਸੀ। ਯੂਜ਼ਰਸ ਦਾ ਕਹਿਣਾ ਹੈ ਕਿ iOS 13.5.1 ’ਚ ਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਉਨ੍ਹਾਂ ਦੇ ਆਈਫੋਨ ਦੀ ਬੈਟਰੀ ਜਲਦੀ ਖਤਮ ਹੋ ਰਹੀ ਹੈ। ਯੂਜ਼ਰਸ ਦੀਆਂ ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਆਈਫੋਨ ’ਚ ਮੌਜੂਦ ਮਿਊਜ਼ਿਕ ਐਪ ਕਾਰਨ ਨਵੀਂ ਅਪਡੇਟ ਤੋਂ ਬਾਅਦ ਬੈਟਰੀ ਤੇਜ਼ੀ ਨਾਲ ਖਤਮ ਹੋਣਾ ਸ਼ੁਰੂ ਹੋ ਗਈ। 

ਬਗ ਨਾਲ ਪ੍ਰਭਾਵਿਤ ਹੈ ਮਿਊਜ਼ਿਕ ਐਪ
iOS 13.5.1 ’ਚ ਮੌਜੂਦ ਮਿਊਜ਼ਿਕ ਐਪ ’ਚ ਬਗ ਦਾ ਪਤਾ ਲੱਗਾ ਹੈ ਜਿਸ ਕਾਰਨ ਮਿਊਜ਼ਿਕ ਐਪ ਬੈਕਗ੍ਰਾਊਂਡ ’ਚ ਚਲਦੀ ਰਹਿੰਦੀ ਹੈ। ਇਕ ਯੂਜ਼ਰ ਨੇ ਦੱਸਿਆ ਕਿ ਉਸ ਦੇ ਆਈਫੋਨ ’ਚ ਮੌਜੂਦ ਮਿਊਜ਼ਿਕ ਐਪ ਬੈਕਗ੍ਰਾਊਂਡ ’ਚ ਇਕ ਦਿਨ ’ਚ 20 ਘੰਟਿਆਂ ਤਕ ਕੰਮ ਕਰ ਰਹੀ ਹੈ ਜਦਕਿ ਉਸ ਨੇ ਐਪ ਨੂੰ ਓਪਨ ਤਕ ਨਹੀਂ ਕੀਤਾ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਇਸ ਦੇ ਗਰਮ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ। 

PunjabKesari

ਇੰਝ ਠੀਕ ਹੋਵੇਗੀ ਸਮੱਸਿਆ
ਮਾਹਿਰਾਂ ਨੇ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਯੂਜ਼ਰ ਨੂੰ ਅਜਿਹੀ ਸਮੱਸਿਆ ਆਉਣ ’ਤੇ ਉਹ ਆਈਫੋਨ ਨੂੰ ਰੀ-ਸਟਾਰਟ ਕਰੋ। ਮਿਊਜ਼ਿਕ ਐਪ ਨੂੰ ਡਿਲੀਟ ਕਰਕੇ ਦੁਬਾਰਾ ਇੰਸਟਾਲ ਕਰੋ। ਇਸ ਤੋਂ ਬਾਅਦ ਸੈਟਿੰਗ ’ਚ ਜਾ ਕੇ ਆਟੋਮੈਟਿਕ ਐਪ ਡਾਊਨਲੋਡਿੰਗ ਨੂੰ ਬੰਦ ਕਰ ਦਿਓ। ਇਸ ਤੋਂ ਇਲਾਵਾ ਬੈਕਗ੍ਰਾਊਂਡ ਐਪ ਰੀਫ੍ਰੈਸ਼ ਨੂੰ ਵੀ ਬੰਦ ਕਰਨ ਦੀ ਲੋੜ ਹੈ। 


Rakesh

Content Editor

Related News