ਜਾਣੋ ਤੁਹਾਡੇ ਪੁਰਾਣੇ iPhone ਨੂੰ ਕਦੋਂ ਮਿਲੇਗੀ iOS 15 ਦੀ ਅਪਡੇਟ

Wednesday, Sep 15, 2021 - 02:44 PM (IST)

ਜਾਣੋ ਤੁਹਾਡੇ ਪੁਰਾਣੇ iPhone ਨੂੰ ਕਦੋਂ ਮਿਲੇਗੀ iOS 15 ਦੀ ਅਪਡੇਟ

ਗੈਜੇਟ ਡੈਸਕ– 2021 ਦਾ ਵੱਡਾ ਐਪਲ ਕੈਲੀਫੋਰਨੀਆ ਸਟਰੀਮਿੰਗ ਈਵੈਂਟ ਖਤਮ ਹੋ ਚੁੱਕਾ ਹੈ। ਕੰਪਨੀ ਨੇ ਇਸ ਵਿਚ ਆਈਫੋਨ 13 ਸੀਰੀਜ, ਐਪਲ ਵਾਚ ਸੀਰੀਜ਼ 7, ਐਪਲ ਆਈਪੈਡ ਅਤੇ ਐਪਲ ਆਈਪੈਡ ਮਿੰਨੀ ਦਾ ਐਲਾਨ ਕੀਤਾ ਹੈ। ਨਵੇਂ ਡਿਵਾਈਸ ਤੋਂ ਇਲਾਵਾ ਕੰਪਨੀ ਨੇ ਨਵੇਂ ਆਪਰੇਟਿੰਗ ਸਿਸਟਮ iOS 15 ਅਤੇ ਆਈਪੈਡ OS 15 ਦਾ ਵੀ ਐਲਾਨ ਕੀਤਾ ਹੈ। ਨਵੇਂ ਆਈਫੋਨਜ਼ ਨਵੇਂ iOS 15 ’ਤੇ ਕੰਮ ਕਰਨਗੇ। ਨਵੇਂ ਆਈਪੈਡਸ iPad OS 15 ਆਪਰੇਟਿੰਗ ਸਿਸਟਮ ’ਤੇ ਕੰਮ ਕਰਨਗੇ। ਪੁਰਾਣੇ ਆਈਫੋਨਜ਼ ਅਤੇ ਆਈਪੈਡਸ ਲਈਵੀ ਨਵੇਂ ਆਪਰੇਟਿੰਗ ਸਿਸਟਮ ਨੂੰ ਜਾਰੀ ਕੀਤਾ ਜਾਵੇਗਾ। 

ਇਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਪੁਰਾਣੇ ਡਿਵਾਈਸ ਨੂੰ ਇਹ ਨਵਾਂ ਆਪਰੇਟਿੰਗ ਸਿਸਟਮ ਕਦੋਂ ਮਿਲੇਗਾ ਅਤੇ ਕਿਹੜੇ ਡਿਵਾਈਸ ਇਸ ਲਈ ਯੋਗ ਹਨ। ਨਵੇਂ ਆਪਰੇਟਿੰਗ ਸਿਸਟਮ ਨੂੰ 20 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। iOS 15 ਦੀ ਅਪਡੇਟ ਆਈਫੋਨ 12 ਮਿੰਨੀ, ਆਈਫੋਨ 12 ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ, ਆਈਫੋਨ 11, ਆਈਫੋਨ 11 ਪ੍ਰੋ, ਆਈਫੋਨ 11 ਪ੍ਰੋ ਮੈਕਸ, ਆਈਫੋਨ ਐਕਸ.ਐੱਸ., ਆਈਫੋਨ ਐਕਸ.ਐੱਸ. ਮੈਕਸ, ਆਈਫੋਨ ਐਕਸ.ਆਰ., ਆਈਫੋਨ ਐਕਸ, ਆਈਫੋਨ 8, ਆਈਫੋਨ 8 ਪਲੱਸ, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 6ਐੱਸ., ਆਈਫੋਨ 6ਐੱਸ. ਪਲੱਸ, ਆਈਫੋਨ ਐੱਸ.ਈ. (ਸੈਕਿੰਡ ਜਨਰੇਸ਼ਨ), ਆਈਪੌਡ ਟੱਚ (7th ਜਨਰੇਸ਼ਨ) ਅਤੇ ਆਈਫੋਨ ਐੱਸ.ਈ. (1st ਜਨਰੇਸ਼ਨ) ਨੂੰ ਮਿਲੇਗੀ। 


author

Rakesh

Content Editor

Related News