ਜਪਾਨ ''ਚ ਐਪਲ ਨੂੰ ਲੱਗਾ ਝਟਕਾ
Sunday, Feb 21, 2016 - 01:04 PM (IST)

ਜਪਾਨ ''ਚ ਪਹਿਲੀ ਵਾਰ ਘੱਟ ਹੋਈ ਆਈਫੋਨਸ ਦੀ ਸ਼ਿਪਮੈਂਟ: ਰਿਪੋਰਟ
ਜਲੰਧਰ— ਪਿਛਲੇ ਸਾਲ ਸਤੰਬਰ ''ਚ ਲਾਂਚ ਹੋਏ ਐਪਲ ਆਈਫੋਨ 6ਐੱਸ ''ਚ ਚਾਹੇ ਬਹੁਤ ਸਾਰੇ ਅਜਿਹੇ ਫੀਚਰਜ਼ ਹਨ ਜੋ ਕਿਸੇ ਹੋਰ ਸਮਾਰਟਫੋਨ ''ਚ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਐਪਲ ਦਾ ਇਹ ਸਮਾਰਟਫੋਨ ਬਹੁਤਾ ਕਮਾਲ ਨਹੀਂ ਦਿਖਾ ਸਕਿਆ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ 2015 ''ਚ ਜਪਾਨ ''ਚ ਐਪਲ ਆਈਫੋਨਸ ਦੀ ਸ਼ਿਪਮੈਂਟ ''ਚ 10.6 ਫੀਸਦੀ ਤਕ ਦੀ ਕਮੀ ਆਈ ਹੈ।
ਰਿਸਰਚ ਇੰਸਟੀਚਿਊਟ ਐਮ.ਐਮ. ਰਿਸਰਚ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ 2008 ''ਚ ਜਪਾਨ ''ਚ ਫੋਨ ਆਉਣ ਤੋਂ ਬਾਅਦ ਆਈਫੋਨਸ ਦੀ ਸ਼ਿਪਮੈਂਟ ''ਚ ਪਹਿਲੀ ਵਾਰ ਕਮੀ ਆਈ ਹੈ। ਇੰਸਟੀਚਿਊਟ ਮੁਤਾਬਕ ਨਵੇਂ ਆਈਫੋਨਸ ਦੀ ਕੁਲ ਸ਼ਿਪਮੈਂਟ 14.73 ਮਿਲੀਅਨ ਯੂਨਿਟ ਰਹੀ ਜੋ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਦੀ ਘੱਟ ਸੇਲ ਦਾ ਤਨੀਜਾ ਹੈ।
ਰਿਸਰਚ ਰਿਪੋਰਟ ''ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਜਪਾਨ ''ਚ ਭਲੇ ਹੀ ਮਾਰਕੀਟ ਲੀਡਰ ਸੋਨੀ ਅਤੇ ਸ਼ਾਰਪ ਨੇ ਆਪਣੀ ਜਗ੍ਹਾ ਮਜਬੂਤ ਕੀਤੀ ਹੈ। ਜਿਥੇ ਆਈ.ਓ.ਐੱਸ. ਡਿਵਾਈਸਿਸ ਦੀ ਵਿਕਰੀ ਜਪਾਨ ''ਚ ਘੱਟ ਹੋ ਗਈ ਹੈ ਉਥੇ ਹੀ ਐਂਡ੍ਰਾਇਡ ਓ.ਐੱਸ. ''ਤੇ ਚੱਲਣ ਵਾਲੇ ਸਮਾਰਟਫੋਨਸ ਦੀ ਸੇਲ 15 ਫੀਸਦੀ ਤਕ ਵੱਧ ਕੇ ਸਾਲ 2015 ''ਚ 12.85 ਮਿਲੀਅਨ ਯੂਨਿਟ ਹੋਰ ਜ਼ਿਆਦਾ ਹੋ ਗਈ ਹੈ।