ਆਈਫੋਨ 6s ਵਰਗੇ ਫੀਚਰਾਂ ਨਾਲ ਲਾਂਚ ਹੋਇਆ ਨਵਾਂ ਆਈਫੋਨ SE, ਕੀਮਤ ਹੈ ਬੇਹੱਦ ਘੱਟ (ਦੇਖੋ ਤਸਵੀਰਾਂ)

Monday, Mar 21, 2016 - 11:54 PM (IST)

ਆਈਫੋਨ 6s ਵਰਗੇ ਫੀਚਰਾਂ ਨਾਲ ਲਾਂਚ ਹੋਇਆ ਨਵਾਂ ਆਈਫੋਨ SE, ਕੀਮਤ ਹੈ ਬੇਹੱਦ ਘੱਟ (ਦੇਖੋ ਤਸਵੀਰਾਂ)
ਜਲੰਧਰ— ਜਿਵੇਂ ਕਿ ਐੱਪਲ ਤੋਂ ਕਿਆਸ ਲਗਾਈ ਜਾ ਰਹੀ ਸੀ ਕਿ ਕੰਪਨੀ ਸਸਤਾ 4 ਇੰਚ ਵਾਲਾ ਆਈਫੋਨ ਲਾਂਚ ਕਰੇਗੀ, ਉਹ ਪੂਰੀ ਹੋ ਗਈ ਹੈ। ਜੀ ਹਾਂ, ਐੱਪਲ ਨੇ ਬੇਹੱਦ ਘੱਟ ਸ਼ੁਰੂਆਤੀ ਕੀਮਤ ''ਤੇ ਆਈਫੋਨ ਸੀਰੀਜ਼ ਦਾ ਨਵਾਂ ਮਾਡਲ SE ਲਾਂਚ ਕਰ ਦਿੱਤਾ ਹੈ। ਇਸ ਦੇ ਫੀਚਰ ਤੇ ਪਰਫੋਰਮੈਂਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਐੱਪਲ ਦੇ ਹੁਣ ਤਕ ਦੇ ਸਭ ਤੋਂ ਸ਼ਾਨਦਾਰ ਆਈਫੋਨ 6s ਦੇ ਮੁਕਾਬਲੇ ਦਾ ਹੈ। ਆਓ ਜਾਣਦੇ ਹਾਂ ਨਵੇਂ ਰਿਲੀਜ਼ ਆਈਫੋਨ SE ਦੇ ਉਹ ਕਿਹੜੇ ਫੀਚਰ ਹਨ, ਜਿਹੜੇ ਇਸ ਨੂੰ ਬੇਹੱਦ ਖਾਸ ਬਣਾਉਂਦੇ ਹਨ—
1. ਪ੍ਰੋਸੈਸਰ
ਐੱਪਲ ਆਈਫੋਨ SE ''ਚ ਬੇਹੱਦ ਸ਼ਾਨਦਾਰ ਤੇ ਐਡਵਾਂਸ A9 ਪ੍ਰੋਸੈਸਰ 64 ਬਿਟ ਪ੍ਰੋਸੈਸਰ ਲੱਗਾ ਹੈ, ਜੋ M9 ਮੋਸ਼ਨ ਕੋ-ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਨਵਾਂ ਆਈਫੋਨ ਵੀ 6s ਦੇ ਮੁਕਾਬਲੇ ਦਾ ਹੈ।
2. ਹੈਂਡਸ ਫ੍ਰੀ ''ਹੇਅ ਸੀਰੀ'' ਫੀਚਰ
ਆਈਫੋਨ SE ''ਚ ਹੈਂਡਸ ਫ੍ਰੀ ''ਹੇਅ ਸੀਰੀ'' ਫੀਚਰ ਦਿੱਤਾ ਗਿਆ ਹੈ। ਜਿਸ ਨਾਲ ਆਈਫੋਨ ਨੂੰ ਬਿਨਾਂ ਹੱਥ ਲਗਾਏ ਉਸ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਹ ਫੀਚਰ ਆਈਫੋਨ 6s ਵਾਂਗ ਹੀ ਇਸ ''ਚ ਕੰਮ ਕਰੇਗਾ।
3. ਸੀ. ਪੀ. ਯੂ. ਪ੍ਰਫਾਰਮੈਂਸ
ਆਈਫੋਨ SE ਦੀ ਸੀ. ਪੀ. ਯੂ. ਪ੍ਰਫਾਰਮੈਂਸ ਵੀ ਆਈਫੋਨ 6s ਦੇ ਬਰਾਬਰ ਹੈ। ਹਾਲਾਂਕਿ ਇਹ ਪ੍ਰਫਾਰਮੈਂਸ ਆਈਫੋਨ 5s ਨਾਲੋਂ 2 ਗੁਣਾ ਹੈ। ਐੱਪਲ ਦਾ ਇਹ ਵੀ ਕਹਿਣਾ ਹੈ ਕਿ ਇਸ 4 ਇੰਚ ਵਾਲੇ ਆਈਫੋਨ SE ਦਾ ਬੈਟਰੀ ਬੈਕਅੱਪ ਵੀ ਕਾਫੀ ਵੱਧ ਹੈ।
4. ਕੈਮਰਾ
ਆਈਫੋਨ SE ''ਚ 6s ਵਰਗਾ 12 ਮੈਗਾਪਿਕਸਲ ਦਾ ਆਈਸਾਈਟ ਕੈਮਰਾ ਦਿੱਤਾ ਗਿਆ ਹੈ, ਜਿਹੜਾ ਕਿ ਇਸ 4 ਇੰਚ ਵਾਲੇ ਆਈਫੋਨ ''ਚ 4ਕੇ ਵੀਡੀਓ ਰਿਕਾਰਡਿੰਗ ਕਰਨ ਦੇ ਸਮਰੱਥ ਹੈ। ਇਸ ਦੇ ਨਾਲ ਹੀ ਟੂ-ਟੌਨ ਫਲੈਸ਼ ਲੱਗੀ ਹੈ, ਜਿਸ ''ਚ ਨਵਾਂ ਇਮੇਜ ਸਿਗਨਲ ਪ੍ਰੋਸੈਸਰ ਲੱਗਾ ਹੈ।
ਹਾਲਾਂਕਿ ਕੁਝ ਫੀਚਰ ਇਸ ਦੇ ਅਜਿਹੇ ਹਨ, ਜਿਨ੍ਹਾਂ ਬਾਰੇ ਇਸ ਲਾਈਵ ਇਵੈਂਟ ''ਚ ਪਤਾ ਨਹੀਂ ਲੱਗ ਸਕਿਆ ਹੈ। ਜਿਵੇਂ ਕਿ 3ਡੀ ਟੱਚ ਦਾ ਅਜੇ ਤੱਕ ਆਈਫੋਨ SE ''ਚ ਹੋਣਾ ਤਹਿ ਨਹੀਂ ਹੈ। ਇਸ ਨੂੰ ਸਭ ਤੋਂ ਐਡਵਾਂਸ ਤੇ ਪਾਵਰਫੁਲ 4 ਇੰਚ ਵਾਲਾ ਫੋਨ ਕਿਹਾ ਗਿਆ ਹੈ। 16GB ਆਈਫੋਨ SE ਦੀ ਕੀਮਤ 399 ਡਾਲਰ ਰੱਖੀ ਗਈ ਹੈ, ਜਦਕਿ 64 GB ਵਾਲੇ ਆਈਫੋਨ SE ਦੀ ਕੀਮਤ 499 ਡਾਲਰ ਰੱਖੀ ਗਈ ਹੈ। ਆਈਫੋਨ SE ਦੀ ਵਿਕਰੀ 31 ਮਾਰਚ ਤੋਂ ਸ਼ੁਰੂ ਹੋਵੇਗੀ। ਮਈ ਤਕ ਇਸ ਨੂੰ 100 ਦੇਸ਼ਾਂ ''ਚ ਉਪਲੱਬਧ ਕਰਵਾ ਦਿੱਤਾ ਜਾਵੇਗਾ। ਖੈਰ ਕੁਝ ਵੀ ਹੋਵੇ ਐੱਪਲ ਦੇ ਦੀਵਾਨਿਆਂ ਤੇ ਇਸ ਨੂੰ ਨਾਪਸੰਦ ਕਰਨ ਵਾਲਿਆਂ ਲਈ ਕੁਮੈਂਟ ਤੇ ਚਰਚਾ ਕਰਨ ਲਈ ਇਕ ਨਵਾਂ ਆਈਫੋਨ ਬਾਜ਼ਾਰ ''ਚ ਆ ਗਿਆ ਹੈ। ਇਸ ਦੀ ਅਸਲ ਪ੍ਰਫਾਰਮੈਂਸ ਦਾ ਆਉਣ ਵਾਲੇ ਕੁਝ ਦਿਨਾਂ ''ਚ ਪਤਾ ਲੱਗ ਜਾਵੇਗਾ।

Related News