ਇਸ ਤਰ੍ਹਾਂ ਬਦਲ ਜਾਵੇਗੀ ਤੁਹਾਡੇ ਆਈਫੋਨ ਦੀ ਲੁਕ (Video)

04/29/2016 3:51:54 PM

ਜਲੰਧਰ : ਆਈਫੋਨ ਨੂੰ ਸਭ ਤੋਂ ਸੁਰੱਖਿਅਤ ਸਮਾਰਟਫੋਨਸ ''ਚ ਮੰਨਿਆ ਜਾਂਦਾ ਹੈ। ਜੇਕਰ ਇਸ ''ਚ ਕੋਈ ਬਗ (ਸਾਫਟਵੇਅਰ ''ਚ ਕਮੀ) ਆ ਜਾਵੇ ਤਾਂ ਕੰਪਨੀ ਜਲਦ ਤੋਂ ਜਲਦ ਇਸ ਨੂੰ ਠੀਕ ਕਰਨ ਲਈ ਪੂਰੀ ਕੋਸ਼ਿਸ਼ ਕਰਦੀ ਹੈ ਪਰ ਇਸ ਨਵੇਂ ਬਗ ਨੂੰ ਜਾਣਕਾਰ ਤੁਸੀਂ ਵੀ ਕਹੋਗੇ ਕਿ ਐਪਲ ਇਸ ਨੂੰ ਨਾ ਹੀ ਠੀਕ ਕਰੇ ਤਾਂ ਚੰਗਾ ਹੈ।
 
ਇਸ ਬਗ ਦੇ ਕਾਰਨ ਆਈਫੋਨ ਦੇ ਆਈਕਨਸ ਦੇ ਡਿਜ਼ਾਇਨ ''ਚ ਬਦਲਾਵ ਕੀਤਾ ਜਾ ਸਕਦਾ ਹੈ। ਆਈਫੋਨ ਦੇ ਆਈਕਨ ਬਾਕਸ ਦੇ ਰੂਪ ''ਚ ਦਿੱਸਦੇ ਹਨ ਪਰ ਇਸ ਨਵੇਂ ਬਗ ਦੇ ਕਾਰਨ ਆਈਫੋਨ ਦੇ ਆਈਕਨ ਕੁਝ ਵਾਲਪੇਪਰ ਦੇ ਨਾਲ ਗੋਲ ਦਿੱਸਦੇ ਹਨ।
 
 
ਇੰਝ ਗੋਲ ਹੋ ਜਾਣਗੇ ਆਈਫੋਨ  ਦੇ ਆਈਕਨ 
ਇਸ ਹੋਮ ਪੇਜ਼(http://heyeased.weebly.com/round-folders.html) ਨੂੰ ਓਪਨ ਕਰੋ।
ਫੋਟੋ ''ਤੇ ਟੈਪ ਅਤੇ ਹੋਲਡ ਕਰ ਕਿਸੇ ਵੀ ਫੋਟੋ ਨੂੰ ਸੇਵ ਕਰ ਲਵੇਂ। 
ਸੈਟਿੰਗਸ ''ਚ ਵਾਲਪੇਪਰ ''ਚ ਜਾ ਕੇ choose a New Wallpaper>camera Roll ''ਤੇ ਕਲਿੱਕ ਕਰ ਡਾਊਨਲੋਡ ਦੀ ਹੋਈ ਫੋਟੋ ਆ ਜਾਵੇਗੀ।  
ਜਿਨ੍ਹਾਂ ਨੂੰ ਹੋਮ ਪੇਜ਼ ''ਤੇ ਸੈੱਟ ਕਰਨ ਤੋਂ ਬਾਅਦ ਆਈਫੋਨ ਦੇ ਆਈਕਨ ਗੋਲ ਡਿਜ਼ਾਇਨ ''ਚ ਦਿੱਖਣਗੇ।  
 
ਇਸ ਤੋਂ ਇਲਾਵਾ ਤੁਸੀਂ ਇਸ ਦੀ ਵੀਡੀਓ ਵੀ ਵੇਖ ਸਕਦੇ ਹੋ।

Related News