ਇੰਤਜ਼ਾਰ ਖਤਮ : iPhone ਅਤੇ iPad ਲਈ ਰਿਲੀਜ਼ ਹੋਇਆ iOS 12

09/17/2018 10:44:06 PM

ਜਲੰਧਰ—ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ ਨੇ ਆਈਫੋਨ ਅਤੇ ਆਈਪੈਡ ਲਈ iOS12 ਰਿਲੀਜ਼ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਐਪਲ ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ 12 ਸਤੰਬਰ ਨੂੰ ਈਵੈਂਟ ਕੀਤਾ ਸੀ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਈਵੈਂਟ ਸੀ। ਇਸ ਈਵੈਂਟ 'ਚ ਕੰਪਨੀ ਨੇ ਆਪਣੀ ਨੈਕਸਟ ਜਨਰੇਸ਼ਨ ਐਪਲ ਵਾਚ ਸੀਰੀਜ਼ 4 ਨੂੰ ਲਾਂਚ ਕੀਤਾ। ਇਸ ਤੋਂ ਇਲਾਵਾ ਐਪਲ ਨੇ iPhone XR, iPhone XS ਅਤੇ iPhone XS Max ਲਾਂਚ ਕੀਤੇ। ਇਸ ਈਵੈਂਟ 'ਚ ਐਪਲ ਨੇ ਆਈ. ਓ. ਐੱਸ. 12 ਦੀ ਜਾਣਕਾਰੀ ਵੀ ਦਿੱਤੀ ਸੀ, ਜਿਸ ਨੂੰ ਹੁਣ ਆਧਿਕਾਰਿਕ ਤੌਰ 'ਤੇ ਭਾਰਤ 'ਚ ਉਪਲੱਬਧ ਕਰਵਾ ਦਿੱਤਾ ਗਿਆ ਹੈ। 

ਆਈਫੋਨ ਦੀ ਲਿਸਟ 'ਚ ਇਨ੍ਹਾਂ ਨੂੰ ਮਿਲੀ iOS 12 ਦੀ ਅਪਡੇਟ-
ਆਈ. ਓ. ਐੱਸ 12 ਦੀ ਅਪਡੇਟ ਆਈਫੋਨ 5ਐੱਸ ਤੋ ਬਾਅਦ ਦੇ ਸਾਰੇ ਮਾਡਲਾਂ ਨੂੰ ਮਿਲੀ ਹੈ। ਇਸ ਲਿਸਟ 'ਚ ਆਈਫੋਨ 5s, ਆਈਫੋਨ 6, ਆਈਫੋਨ 6 ਪਲੱਸ, ਆਈਫੋਨ 6s, ਆਈਫੋਨ 6s ਪਲੱਸ, ਆਈਫੋਨ SE, ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ X(2017) ਦੇ ਨਾਂ ਸ਼ਾਮਿਲ ਹਨ।

PunjabKesari

ਇਨ੍ਹਾਂ ਆਈਪੈਡਸ ਨੂੰ ਮਿਲੀ ਆਈ. ਓ. ਐੱਸ 12 ਦੀ ਅਪਡੇਟ-
ਆਈਪੈਡ ਦੀ ਗੱਲ ਕਰੀਏ ਤਾਂ ਇਸ 'ਚ ਆਈਪੈਡ ਮਿਨੀ 2, 3 ਅਤੇ 4 ਦੇ ਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ 'ਚ ਆਈਪੈਡ ਏਅਰ, ਆਈਪੈਡ ਏਅਰ 2, ਆਈਪੈਡ 6 ਅਤੇ 5ਵੀਂ ਜਨਰੇਸ਼ਨ ਦੇ ਆਈਪੈਡ ਨੂੰ ਅਪਡੇਟ ਮਿਲੀ ਹੈ। ਐਪਲ ਆਈਪੈਡ ਪ੍ਰੋ 12.9 ਦੇ ਪਹਿਲੀ ਅਤੇ ਦੂਜੀ ਜਨਰੇਸ਼ਨ ਨੂੰ ਵੀ ਆਈ. ਓ. ਐੱਸ 12 ਦੀ ਅਪਡੇਟ ਮਿਲੇਗੀ। ਇਸ ਦੇ ਨਾਲ ਹੀ ਇਸ ਲਿਸਟ 'ਚ 9.7 ਇੰਚ ਵਾਲੇ ਆਈਪੈਡ ਪ੍ਰੋ ਅਤੇ 10.5 ਦਾ ਵੀ ਨਾਂ ਸ਼ਾਮਿਲ ਹੈ। ਆਈਪੈਡ ਟੱਚ ਦੀ 6ਵੀਂ ਜਨਰੇਸ਼ਨ ਵੀ ਇਸ 'ਚ ਸ਼ਾਮਿਲ ਹਨ।

PunjabKesari

ਇੰਝ ਕਰ ਸਕਦੇ ਹੋ ਡਾਊਨਲੋਡ ਆਈ. ਓ. ਐੱਸ 12-
ਐਪਲ ਆਈ. ਓ. ਐੱਸ. 12 ਦੀ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਅਪਡੇਟ ਕਰਨ ਤੋਂ ਪਹਿਲਾਂ ਆਪਣੇ ਆਈਫੋਨ ਜਾਂ ਆਈਪੈਡ 'ਚ ਮੌਜੂਦ ਡਾਟੇ ਦਾ ਬੈਕਅਪ ਜਰੂਰ ਲੈ ਲਵੋ। ਅਪਡੇਟ ਕਰਨ ਦੇ ਲਈ ਵਾਈ-ਫਾਈ ਨੈੱਟਵਰਕ ਦੀ ਹੀ ਵਰਤੋਂ ਕਰੋ। ਤੁਹਾਨੂੰ ਅਪਡੇਟ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ, ਜੇਕਰ ਨੋਟੀਫਿਕੇਸ਼ਨ ਨਹੀਂ ਮਿਲਦੀ ਹੈ ਤਾਂ ਤੁਸੀਂ ਸੈਟਿੰਗਸ->ਜਨਰਲ->ਸਾਫਟਵੇਅਰ ਅਪਡੇਟ ਚੈੱਕ ਕਰ ਸਕਦੇ ਹੋ।


Related News