ਆਈਫੋਨ 8 ਦੀ ਡਿਸਪਲੇ ਨੂੰ ਲੈ ਕੇ ਸਾਹਮਣੇ ਆਈ ਇਕ ਹੋਰ ਜਾਣਕਾਰੀ

04/03/2017 2:11:05 PM

ਜਲੰਧਰ- ਐਪਲ ਆਈਫਨ 7 ਨੂੰ ਲਾਂਚ ਹੋਏ ਅਜੇ ਕੁਝ ਹੀ ਮਹੀਨੇ ਹੋਏ ਹਨ ਕਿ ਹੁਣ ਆਈਫੋਨ 8 ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਪਹਿਲਾਂ ਖਬਰ ਆਈ ਸੀ ਕਿ ਇਸ ਸਾਲ ਲਾਂਚ ਕੀਤੇ ਜਾਣ ਵਾਲੇ ਆਈਫੋਨ 8 ''ਚ ਐੱਲ.ਸੀ.ਡੀ. ਡਿਸਪਲੇ ਦੀ ਥਾਂ ''ਤੇ ਐੱਜ-ਟੂ-ਐੱਜ ਓ.ਐੱਲ.ਈ.ਡੀ. ਡਿਸਪਲੇ ਹੋਵੇਗੀ, ਹਾਲਾਂਕਿ ਇਕ ਨਵੀਂ ਖਬਰ ਇਸ ਗੱਲ ਨੂੰ ਨਕਾਰ ਦਿੰਦੀ ਹੈ। Barclays ਦੁਆਰਾ ਜਾਰੀ ਇਕ ਨਵੀਂ ਰਿਪੋਰਟ ''ਚ ਕਿਹਾ ਗਿਆ ਹੈ ਕਿ ਇਸ ਸਾਲ ਮਤਲਬ ਕਿ 2017 ''ਚ ਆਉਣ ਵਾਲੇ ਤਿੰਨਾਂ ਆਈਫੋਨਜ਼ (ਆਈਫੋਨ 7ਐੱਸ, ਆਈਫੋਨ 7ਐੱਸ ਪਲੱਸ ਅਤੇ ਆਈਫੋਨ 8) ''ਚ ਟਰੂ ਟੋਨ ਡਿਸਪਲੇ ਹੋਵੇਗੀ। 
ਟਰੂ ਟੋਨ ਡਿਸਪਲੇ ''ਚ ਐਂਬੀਐਂਟ ਲਾਈਟ ਸੈਂਸਰ ਦਾ ਇਸਤੇਮਾਲ ਕਰਕੇ ਸਕਰੀਨ ਦੇ ਕਲਰ ਨੂੰ ਐਡਜਸਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਲਰ ਦੇ ਤਾਪਮਾਨ ਨੂੰ ਸਕਰੀਨ ਦੇ ਨਾਲ ਮੈਚ ਕਰਨ ਲਈ ਵੀ ਇਹ ਮਦਦ ਕਰਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਅੰਦਰ ਜਾਂ ਬਾਹਰ ਹੋ ਤਾਂ ਡਿਸਪਲੇ ਆਪਣੇ-ਆਪ ਹੀ ਐਡਜਸਟ ਹੋ ਜਾਵੇਗੀ। ਉਦਾਹਰਣ ਲਈ, ਇਕ ਕਮਰੇ ''ਚ ਜਿਥੇ ਜ਼ਿਆਦਾ ਰੋਸ਼ਨੀ ਨਾ ਹੋ ਕੇ ਕੁਝ ਹੀ ਬਲਬ ਲੱਗੇ ਹੋਏ ਹਨ ਉਥੇ ਡਿਸਪਲੇ ਵਾਰਮਰ ਅਤੇ ਪੀਲੀ ਜਿਹੀ ਦਿਸਦੀ ਹੈ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਬੱਦਲ ਭਰੇ ਦਿਨ ''ਚ ਇਸ ਨੂੰ ਦੇਖਦੇ ਹੋਏ ਤਾਂ ਇਹ ਆਪਣੇ-ਆਪ ਠੰਡੀ ਅਤੇ ਨੀਲੇ ਰੰਗ ਦੀ ਦਿਖਾਈ ਦੇਵੇਗੀ।
Barclays ਦੀ ਇਸ ਰਿਪੋਰਟ ਮੁਤਾਬਕ, ਸਾਲ ਆਉਣ ਵਾਲੇ ਤਿੰਨਾਂ ਹੀ ਆਈਫੋਨਜ਼ ''ਚ ਟਰੂ ਕਲਰ ਸਕਰੀਨ ''ਚ ਫੁੱਲ ਸਪੈਕਟ੍ਰਲ ਸੈਂਸਿੰਗ ਐਂਬੀਐਂਟ ਲਾਈਟ ਸੈਂਸਰ ਦਿੱਤਾ ਗਿਆ ਹੈ ਜੋ ਆਸਟ੍ਰੇਲੀਆ ਦੇ ਸੈਮੀਕੰਡਕਟਰ ਮੈਨਿਊਫੈਕਚਰਰ ਏ.ਐੱਮ.ਐੱਸ. ਨੇ ਸਪਲਾਈ ਕੀਤਾ ਹੈ। ਇਹ ਟਰੂ ਟੋਨ ਡਿਸਪਲੇ ਕਿਤੇ ਨਾ ਕਿਤੇ ਨਾਈਟ ਸ਼ਿਫਟ ਫੀਚਰ ਨਾਲ ਮਿਲਦੀ-ਜੁਲਦੀ ਹੈ। ਇਸ ਰਾਹੀਂ ਤੁਹਾਡੀ ਸਕਰੀਨ ਦੇ ਕਲਰ ਬਦਲਦੇ ਰਹਿੰਦੇ ਹਨ।

Related News