ਆਈਫੋਨ 7 ''ਚ ਹੋਣਗੀਆਂ 4 speaker grilles, ਨਹੀਂ ਹੋਵੇਗਾ 3.5mm ਹੈੱਡਫੋਨ ਜੈੱਕ
Monday, May 23, 2016 - 03:15 PM (IST)
ਜਲੰਧਰ : ਐਪਲ ਆਈਫੋਨ 7 ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜੇਕਰ ਮਿਲੀ ਜਾਣਕਾਰੀ ਠੀਕ ਹੁੰਦੀ ਹੈ ਤਾਂ ਨਵੇਂ ਆਈਫੋਨ ਦੀ ਸਾਊਂਡ ਪਰਫਾਰਮੈਂਸ ਬਿਹਤਰੀਨ ਹੋਣ ਵਾਲੀ ਹੈ। ਰਿਪੋਰਟ ਮੁਤਾਬਕ ਆਈਫੋਨ 7 ''ਚ 4 ਸਪੀਕਰ ਗਰਿਲਜ਼ ਹੋ ਸਕਦੀ ਹੈ। ਪੁਰਾਣੀ ਰਿਪੋਰਟਸ ਮੁਤਾਬਕ ਆਈਫੋਨ 7 ''ਚ 3.5mm ਆਡੀਓ ਜੈੱਕ ਨਹੀਂ ਹੋਵੇਗਾ ਅਤੇ ਨਵੀਂ ਰਿਪੋਰਟ ਮੁਤਾਬਕ ਇਸ ਜੈੱਕ ਦੀ ਜਗ੍ਹਾ ਦੋ ਹੋਰ ਸਪੀਕਰ ਗਰਿਲਜ਼ ਆਈਫੋਨ ''ਚ ਸ਼ਾਮਿਲ ਕੀਤਾ ਜਾਵੇਗਾ।
ਲੀਕ ਰਿਪੋਰਟ ਮੁਤਾਬਕ 2 ਸਪੀਕਰ ਗਰਿਲਜ਼ ਲਾਈਟਨਿੰਗ ਪੋਰਟਸ ਨਾਲ ਅਤੇ 2 ਸਪੀਕਰ ਗਰਿਲਜ਼ ਫੋਨ ਉਪਰ ਦੀ ਵੱਲ ਹੋਣਗੀਆਂ। ਫਿਲਹਾਲ ਅਜੇ ਤੱਕ ਇਹ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈਆਂ ਹਨ ਜਿਸ ਨਾਲ ਇਹ ਸਾਫ਼ ਹੋ ਸਕੇ ਕਿ ਆਈਫੋਨ 7 ''ਚ 4 ਸਪੀਕਰ ਗਰਿਲਜ਼ ਹੋਣਗੀਆਂ ਪਰ ਇਕ ਫੋਟੋ ਦੇ ਜਰਿਏ ਅਜਿਹਾ ਮੰਨਿਆ ਜਾ ਰਿਹਾ ਹੈ ਜਿਸ ''ਚ ਫੋਟੋ ''ਚ 4 ਸਪੀਕਰ ਗਰਿਲਜ਼ ਵਿਖਾਈ ਗਈ ਹੈ।
ਆਈਫੋਨ 7 ਦਾ ਕੈਮਰਾ ਹੋਲ ਵੀ ਆਈਫੋਨ 6ਐੱਸ ਤੋਂ ਵੱਡਾ ਦੇਖਣ ਨੂੰ ਮਿਲਿਆ ਹੈ। ਜਿਥੇ ਤੱਕ ਫੀਚਰਸ ਦੀ ਗੱਲ ਹੈ ਤਾਂ ਆਈਫੋਨ 7 ''ਚ ਏ10 ਚਿਪਸੈੱਟ , 3 ਜੀ. ਬੀ ਰੈਮ ਅਤੇ ਆਈਫੋਨ 6ਐੱਸ ਤੋਂ ਪਤਲਾ ਹੋਵੇਗਾ। ਆਈਫੋਨ 7 ਅਤੇ 7ਪਲਸ ਤੋਂ ਇਲਾਵਾ ਆਈਫੋਨ 7 ਦਾ ਪ੍ਰੋ ਜਾਂ ਪਲਸ ਵਰਜਨ ਵੀ ਦੇਖਣ ਨੂੰ ਮਿਲ ਸਕਦਾ ਹੈ।
