ਹੁਣ 20 ਹਜ਼ਾਰ ਰੁਪਏ ਸਸਤਾ ਮਿਲੇਗਾ iPhone 6S
Saturday, Jan 23, 2016 - 06:13 PM (IST)

ਜਲੰਧਰ— ਸਮਾਰਟਫੋਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਐਪਲ ਨੇ ਸਾਲ 2015 ''ਚ ਆਪਣੇ ਦੋ ਨਵੇਂ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲਸ ਪੇਸ਼ ਕੀਤੇ ਸਨ। ਕੰਪਨੀ ਨੇ ਲਾਂਚ ਆਈਫੋਨ 6ਐੱਸ 16ਜੀ.ਬੀ. 62,000 ਦੀ ਕੀਮਤ ਨਾਲ ਪੇਸ਼ ਕੀਤਾ ਸੀ ਪਰ ਹੁਣ ਐਪਲ ਆਈਫੋਨ 6ਐੱਸ ਖਰੀਦਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਆਈਫੋਨ 6ਐੱਸ ਦੀ ਕੀਮਤ ''ਚ ਇਕ ਵਾਰ ਫਿਰ ਵੱਡੀ ਕਟੌਤੀ ਹੋਈ ਹੈ। ਇਸ ਸਮਾਰਟਫੋਨ ਦਾ 128ਜੀ.ਬੀ. ਗ੍ਰੇਅ ਵੈਰੀਅੰਟ ਹੁਣ ਐਮਾਜ਼ਾਨ ''ਤੇ ਸਿਰਫ 62,000 ਦੀ ਕੀਮਤ ''ਚ ਉਪਲੱਬਧ ਹੈ ਜੋ ਇਸ ਦੀ ਲਾਂਚ ਕੀਮਤ ਤੋਂ 20,000 ਰੁਪਏ ਘੱਟ ਹੈ। ਉਥੇ ਹੀ 16ਜੀ.ਬੀ. ਵਾਲੇ ਬੇਸ ਮਾਡਲ ਦੀ ਕੀਮਤ 46,199 ਰੁਪਏ ਹੈ।
ਉਥੇ ਹੀ ਈ-ਕਾਮਰਸ ਸਾਈਟ ਪੇਟੀਐਮ ''ਤੇ ਆਈਫੋਨ 6ਐੱਸ 128 ਜੀ.ਬੀ. ਮਾਡਲ ਨੂੰ ਸਿਰਫ 62,900 ਰੁਪਏ ''ਚ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਪੇਟੀਐਮ ''ਤੇ ਤੁਹਾਨੂੰ ਇਕ ਕੋਡ ਦਿੱਤਾ ਜਾਵੇਗਾ ਜਿਸ ਦੀ ਮਦਦ ਨਾਲ 1000 ਤੱਕ ਦਾ ਡਿਸਕਾਊਂਟ ਮਿਲੇਗਾ। ਇਸ ਤੋਂ ਪਹਿਲਾਂ ਵੀ ਆਈਫੋਨ 6ਐੱਸ ਦੀ ਕੀਮਤ ''ਚ ਵੱਡੀ ਕਟੌਤੀ ਕੀਤੀ ਗਈ ਸੀ ਜਿਸ ਨਾਲ ਇਹ ਫੋਨ 25,000 ਤੱਕ ਸਸਤਾ ਹੋ ਗਿਆ ਸੀ। ਆਈਫੋਨ 6ਐੱਸ ''ਚ 4.7 ਇੰਚ ਦੀ ਸਕ੍ਰੀਨ ਹੈ। ਇਸ ਆਈਫੋਨ ''ਚ ਐਪਲ ਦੀ ਸਭ ਤੋਂ ਫਾਸਟ ਪ੍ਰੋਸੈਸਰ ਚਿੱਪ 19 ਦੀ ਵਰਤੋਂ ਕੀਤੀ ਗਈ ਹੈ। ਉਥੇ ਹੀ 2ਜੀ.ਬੀ. ਰੈਮ ਦਿੱਤੀ ਗਈ ਹੈ। ਆਈਫੋਨ 6ਐੱਸ ''ਚ 12MP ਦਾ ਰੀਅਰ ਅਤੇ 5MP ਦਾ ਫਰੰਟ ਕੈਮਰਾ ਹੈ।