ਇਸ ਆਨਲਾਈਨ ਸਟੋਰ ''ਤੇ 22,999 ਰੁਪਏ ''ਚ ਮਿਲ ਰਿਹੈ iPhone 6!
Monday, Jun 06, 2016 - 11:27 AM (IST)

ਜਲੰਧਰ— ਐਪਲ ਨੇ 2014 ''ਚ ਆਈਫੋਨ 6 ਲਾਂਚ ਕੀਤਾ ਸੀ ਅਤੇ ਇਹ ਹੁਣ ਵੀ ਇਕ ਬਿਹਤਰੀਨ ਸਮਾਰਟਫੋਨ ਹੈ ਜੋ ਪਰਫਾਰਮੈਂਸ, ਕੈਮਰਾ ਕੁਆਲਿਟੀ, ਗਮਿੰਗ ਦੇ ਤੌਰ ''ਤੇ ਕਿਸੇ ਵੀ ਸਮਾਰਟਫੋਨ ਨੂੰ ਟੱਕਰ ਦੇ ਸਕਦਾ ਹੈ। ਐਪਲ ਨੇ ਇਸ ਸਮਾਰਟਫੋਨ ਨੂੰ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਕੀਮਤ ''ਚ ਲਾਂਚ ਕੀਤਾ ਸੀ ਪਰ ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਇਹ ਬੇਹੱਦ ਸਸਤੀ ਕੀਮਤ ''ਚ ਮਿਲ ਜਾਵੇਗਾ। ਆਨਲਾਈਨ ਸਟੋਰ ਫਲਿੱਪਕਾਰਟ ''ਤੇ ਆਈਫੋਨ 6 ਦਾ 16ਜੀ.ਬੀ. ਵੇਰੀਅੰਟ 37,999 ਰੁਪਏ ''ਚ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ ਆਈਫੋਨ 6 ਨੂੰ 22,999 ਰੁਪਏ ''ਚ ਵੀ ਖਰੀਦਿਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਗਲੈਕਸੀ ਐੱਸ6 ਜਾਂ ਇਸ ਨਾਲ ਮਿਲਦਾ-ਜੁਲਦਾ ਸਮਾਰਟਫੋ ਹੈ ਤਾਂ ਐਕਸਚੇਂਜ ਦੇ ਤੌਰ ''ਤੇ ਆਈਫੋਨ 6 ਤੁਹਾਨੂੰ 23 ਹਜ਼ਾਰ ਰੁਪਏ ''ਚ ਮਿਲ ਜਾਵੇਗਾ।
ਜ਼ਿਕਰਯੋਗ ਹੈ ਕਿ ਆਈਫੋਨ 6 ''ਚ 4.7-ਇੰਚ ਦੀ ਡਿਸਪਲੇ, ਏ8 ਚਿਪਸੈੱਟ, 1ਜੀ.ਬੀ. ਰੈਮ, 8 ਮੈਗਾਪਿਕਸਲ ਆਈ. ਸਾਈਟ ਕੈਮਰਾ ਅਤੇ 1.2 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ।