3 ਮਹੀਨਿਆਂ ''ਚ iPhone 5S ਦੀ ਕੀਮਤ ਹੋਈ ਅੱਧੀ ਤੋਂ ਵੀ ਘੱਟ

Tuesday, Dec 15, 2015 - 07:26 PM (IST)

3 ਮਹੀਨਿਆਂ ''ਚ iPhone 5S ਦੀ ਕੀਮਤ ਹੋਈ ਅੱਧੀ ਤੋਂ ਵੀ ਘੱਟ

3 ਮਹੀਨੇ ''ਚ ਆਸਮਾਨ ਤੋਂ ਜ਼ਮੀਨ ''ਤੇ ਪਹੁੰਚੀ iPhone 5S ਦੀ ਕੀਮਤ
ਜਲੰਧਰ— ਐਪਲ ਦਾ ਆਈਫੋਨ 5ਐੱਸ ਅਜੇ ਵੀ ਲੋਕ ਪਸੰਦ ਕਰਦੇ ਹਨ ਅਤੇ ਇਸ ਦਾ ਇਕ ਮੁੱਖ ਕਾਰਨ ਹੈ ਆਸਾਨੀ ਨਾਲ ਕੈਰੀ ਕਰਨਾ ਅਤੇ ਇਸ ਦੇ ਬਿਹਤਰੀਨ ਫੀਚਰਜ਼। ਹੁਣ ਜੇਕਰ ਤੁਹਾਨੂੰ ਵੀ ਆਈਫੋਨ 5ਐੱਸ ਪਸੰਦ ਹੈ ਤਾਂ ਇਸ ਤੋਂ ਚੰਗੀ ਗੱਲ ਤੁਹਾਡੇ ਲਈ ਕੀ ਹੋ ਸਕਦੀ ਹੈ ਕਿ ਆਈਫੋਨ 5ਐੱਸ ਦੀਆਂ ਕੀਮਤਾਂ ''ਚ 3 ਮਹੀਨਿਆਂ ''ਚ ਆਸਮਾਨ ਤੋਂ ਜ਼ਮੀਨ ''ਤੇ ਪਹੁੰਚ ਗਈਆਂ ਹਨ। ਸਤੰਬਰ ''ਚ ਆਈਫੋਨ 5ਐੱਸ ਦੀ ਕੀਮਤ 45,500 ਰੁਪਏ ਸੀ ਅਤੇ ਹੁਣ ਇਸ ਦੀ ਕੀਮਤ 21,499 ਰੁਪਏ ਰਹਿ ਗਈ ਹੈ। 
ਆਨਲਾਈਨ ਸਟੋਰਜ਼ ''ਤੇ ਆਈਫੋਨ 5ਐੱਸ ਦੀਆਂ ਨਵੀਂ ਕੀਮਤਾਂ ਵੱਖ-ਵੱਖ ਰੱਖੀਆਂ ਗਈਆਂ ਹਨ। ਐਮਾਜ਼ਾਨ ''ਤੇ 21,499 ਰੁਪਏ, ਫਲਿੱਪਕਾਰਟ ''ਕੇ 21,876 ਰੁਪਏ ਅਤੇ ਸਨੈਪਡੀਲ ''ਤੇ 21,474 ਰੁਪਏ ਹੈ। ਇਸ ਤੋਂ ਇਲਾਵਾ ਵੱਖ-ਵੱਖ ਆਨਲਾਈਨ ਸਟੋਰਜ਼ ''ਤੇ ਆਈਫੋਨ ਦੀ ਕੀਮਤ ਵੱਖ-ਵੱਖ ਹੈ। ਹਾਲਾਂਕਿ ਫਿਰ ਵੀ ਇਹ ਸਮਾਰਟਫੋਨ ਤੁਹਾਨੂੰ 22 ਹਜ਼ਾਰ ਤੋਂ ਘੱਟ ਕੀਮਤ ''ਤੇ ਮਿਲ ਜਾਵੇਗਾ।


Related News