ਦੀਵਾਨਗੀ ਜਾਂ ਜ਼ਿੰਦਗੀ ਨਾਲ ਖਿਲਵਾੜ, iPhone ਲਈ ਇਹ ਕੰਮ ਕਰਨ ਨੂੰ ਸੀ ਤਿਆਰ
Tuesday, Sep 15, 2015 - 02:42 PM (IST)

ਬੀਜਿੰਗ- ਆਈਫੋਨ ਲਈ ਇਸ ਸਮੇਂ ਪੂਰੀ ਦੁਨੀਆ ਕ੍ਰੇਜ਼ੀ ਹੈ। ਲੋਕ ਹਰ ਕੀਮਤ ਤੇ ਹਰ ਹਾਲ ''ਚ ਇਸ ਨੂੰ ਖਰੀਦਣਾ ਚਾਹੁੰਦੇ ਹਨ। ਚਾਹੇ ਇਸ ਦੇ ਲਈ ਉਨ੍ਹਾਂ ਕੋਈ ਵੀ ਕੀਮਤ ਦੇਣੀ ਪਵੇ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਚਾਈਨਾ ਜੇ ਜਿਆਂਗਸੂ ਇਲਾਕੇ ''ਚ ਸਾਹਮਣੇ ਆਇਆ ਹੈ। ਇਥੇ ਦੋ ਮੁੰਡੇ ਆਈਫੋਨ ਲਈ ਆਪਣੀ ਕਿਡਨੀ ਤਕ ਵੇਚਣ ਨੂੰ ਤਿਆਰ ਹੋ ਗਏ। ਹੁਣ ਇਸ ਨੂੰ ਤੁਸੀਂ ਦੀਵਾਨਗੀ ਕਹੋਗੇ ਜਾਂ ਜ਼ਿੰਦਗੀ ਨਾਲ ਖਿਲਵਾੜ ਪਰ ਇਹ ਸੱਚ ''ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਵੇਂ ਇਕ ਚੀਜ਼ ਲਈ ਤੁਸੀਂ ਆਪਣੀ ਕਿਡਨੀ ਵੇਚ ਸਕਦੇ ਹੋ।
ਜਾਣਕਾਰੀ ਅਨੁਸਾਰ ਕੁਲਨਾਮ ਵੂ iphone 6S ਲਈ ਕ੍ਰੇਜ਼ੀ ਸੀ ਉਹ ਹਰ ਹਾਲ ''ਚ ਆਈਫੋਨ ਚਾਹੁੰਦਾ ਸੀ। ਇਸ ''ਤੇ ਉਸ ਦੇ ਦੋਸਤ ਹੁਆਂਗ ਨੇ ਪੈਸੇ ਦੇ ਲਈ ਉਸ ਨੂੰ ਆਪਣੀ ਇਕ ਕਿਡਨੀ ਵੇਚਣ ਦੀ ਸਲਾਹ ਦਿੱਤੀ। ਦੋਵਾਂ ਨੇ ਇੰਟਰਨੈਟ ''ਤੇ ਇਕ ਗੈਰ ਕਾਨੂੰਨੀ ਏਜੰਟ ਲੱਭਿਆ, ਜਿਸ ਨੇ ਦੋਵਾਂ ਨੂੰ ਨਾਨਜਿੰਗ ਦੇ ਇਕ ਹਸਪਤਾਲ ''ਚ ਮੈਡੀਕਲ ਜਾਂਚ ਲਈ ਬੁਲਾਇਆ। ਤੈਅ ਦਿਨ ਅਨੁਸਾਰ ਉਹ ਦੋਵੇਂ 12 ਸਤੰਬਰ ਨੂੰ ਹਸਪਤਾਲ ਆ ਗਏ, ਪਰ ਏਜੰਟ ਉਥੇ ਨਹੀਂ ਸੀ।
ਇਸ ''ਤੇ ਦੋਵਾਂ ਨੇ ਆਪਣੀ ਕਿਡਨੀ ਵੇਚਣ ਦੇ ਫੈਸਲੇ ''ਤੇ ਇਕ ਵਾਰ ਫਿਰ ਵਿਚਾਰ ਕੀਤਾ। ਵੂ ਨੇ ਕਿਡਨੀ ਵੇਚਣ ਦਾ ਫੈਸਲਾ ਬਦਲ ਦਿੱਤਾ, ਜਦਕਿ ਹੁਆਂਗ ਆਪਣੀ ਗੱਲ ''ਤੇ ਅੜਿਆ ਰਿਹਾ। ਵੂ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਆਂਗ ਨੇ ਉਸ ਦੀ ਇਕ ਨਾ ਸੁਣੀ। ਹਾਰ ਕੇ ਵੂ ਨੇ ਪੁਲਸ ਨੂੰ ਬੁਲਾਇਆ ਪਰ ਹੁਆਂਗ ਉਥੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅਜੇ ਤਕ ਪੁਲਸ ਦੀ ਪਹੁੰਚ ਤੋਂ ਬਾਹਰ ਹੈ।
ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।