ਖਤਮ ਹੋਣ ਜਾ ਰਿਹੈ ਇੰਤਜ਼ਾਰ! ਐਪਲ ਦੇ ਸਾਲਾਨਾ ਈਵੈਂਟ ''ਚ iPhone 16 ਸੀਰੀਜ਼ ਸਮੇਤ ਲਾਂਚ ਹੋਣਗੇ ਇਹ ਪ੍ਰੋਡਕਟ

Saturday, Aug 24, 2024 - 06:25 PM (IST)

ਗੈਜੇਟ ਡੈਸਕ- ਐਪਲ ਸਤੰਬਰ 'ਚ iPhone 16 ਸੀਰੀਜ਼ ਲੈ ਕੇ ਆ ਰਹੀ ਹੈ। ਇਸ ਸੀਰੀਜ਼ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਹ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਐਪਲ 10 ਸਤੰਬਰ ਨੂੰ ਆਪਣੇ ਸਾਲਾਨਾ ਈਵੈਂਟ 'ਚ ਨਵਾਂ ਆਈਫੋਨ ਲਾਂਚ ਕਰਨ ਜਾ ਰਹੀ ਹੈ। ਇਸ ਈਵੈਂਟ 'ਚ ਨਵੇਂ ਆਈਫੋਨ ਤੋਂ ਇਲਾਵਾ ਏਅਰਪੌਡਸ ਅਤੇ ਐਪਲ ਵਾਚ ਵੀ ਲਾਂਚ ਕੀਤੇ ਜਾਣਗੇ। 

ਐਪਲ ਦਾ ਸਾਲਾਨ ਈਵੈਂਟ

ਐਪਲ 10 ਸਤੰਬਰ ਨੂੰ ਇਕ ਖਾਸ ਈਵੈਂਟ ਆਯੋਜਿਤ ਕਰਨ ਜਾ ਰਹੀ ਹੈ, ਜਿਸ ਵਿਚ ਕੰਪਨੀ ਆਪਣੇ ਨਵੇਂ ਆਈਫੋਨ ਮਾਡਲ ਅਤੇ ਹੋਰ ਨਵੇਂ ਡਿਵਾਈਸਾਂ ਦਾ ਐਲਾਨ ਕਰੇਗੀ। ਇਸ ਈਵੈਂਟ 'ਚ ਐਪਲ ਆਈਫੋਨ 16 ਲਾਈਨਅਪ ਦੇ ਨਾਲ-ਨਾਲ ਅਪਡੇਟਿਡ ਐਪਲ ਵਾਚ ਅਤੇ ਏਅਰਪੌਡਸ ਲਾਂਚ ਕਰਨ ਵਾਲੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤਕ ਇਸ ਈਵੈਂਟ ਦੀ ਅਧਿਕਾਰਤ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਵੇਂ ਡਿਵਾਈਸ 20 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋ ਸਕਦੇ ਹਨ। 

iPhone 16 ਸੀਰੀਜ਼

ਰਿਪੋਰਟ ਮੁਤਾਬਕ, ਆਈਫੋਨ 16 ਸੀਰੀਜ਼ 'ਚ ਇਕ ਨਵਾਂ ਕੈਪਚਰ ਬਟਨ ਹੋ ਸਕਦਾ ਹੈ, ਜਿਸ ਨੂੰ ਫੋਟੋ ਅਤੇ ਵੀਡੀਓ ਲੈਣ ਲਈ ਡਿਜ਼ਾਈਨ ਕੀਤਾ ਗਿਆ ਹੈ। ਨਵੇਂ ਆਈਫੋਨ ਦਾ ਡਿਜ਼ਾਈਨ ਆਈਫੋਨ 15 ਮਾਡਲ ਵਰਗਾ ਹੋ ਸਕਦਾ ਹੈ ਪਰ ਪ੍ਰੋ ਅਤੇ ਪ੍ਰੋ ਮੈਕਸ ਵਰਜ਼ਨ ਵੱਡੀ ਡਿਸਪਲੇਅ ਦੇ ਨਾਲ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਐਪਲ ਇਨ੍ਹਾਂ ਨਵੇਂ ਡਿਵਾਈਸ 'ਚ ਏ18 ਚਿਪ ਨੂੰ ਸ਼ਾਮਲ ਕਰ ਸਕਦੀ ਹੈ, ਜੋ ਆਈਫੋਨ ਦੀਆਂ ਏ.ਆਈ. ਸਮਰਥਾਵਾਂ ਨੂੰ ਬਿਹਤਰ ਬਣਾਏਗੀ। ਇਹ ਪ੍ਰੋਸੈਸਰ ਐਪਲ ਦੇ ਨਵੇਂ ਇੰਟੈਲੀਜੈਂਸ ਫੀਚਰ ਨੂੰ ਸਪੋਰਟ ਕਰੇਗਾ। 

ਐਪਲ ਵਾਚ ਅਤੇ ਏਅਰਪੌਡ ਵੀ ਹੋਣਗੇ ਲਾਂਚ

ਇਸ ਈਵੈਂਟ 'ਚ ਕੰਪਨੀ ਐਪਲ ਵਾਚ ਸੀਰੀਜ਼ 10 ਨੂੰ ਵੀ ਲਾਂਚ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਵੀਂ ਐਪਲ ਵਾਚ 'ਚ ਪਿਛਲੇ ਮਾਡਲ ਦੇ ਮੁਕਾਬਲੇ ਵੱਡੀ ਡਿਸਪਲੇਅ ਅਤੇ ਪਤਲਾ ਕੇਸ ਮਿਲ ਸਕਦਾ ਹੈ। ਇਸ ਤੋਂ ਇਲਾਵਾ ਐਪਲ ਆਪਣੇ ਐਂਟਰੀ-ਲੈਵਲ ਏਅਰਪੌਡਸ ਦੇ ਦੋ ਨਵੇਂ ਵਰਜ਼ਨ ਵੀ ਲਾਂਚ ਕਰ ਸਕਦੀ ਹੈ। ਇਨ੍ਹਾਂ 'ਚੋਂ ਇਕ ਮਾਡਲ 'ਚ ਸਟੈਂਡਰਡ ਏਅਰਪੌਡਸ ਲਾਈਨ 'ਚ ਪਹਿਲੀ ਵਾਰ ਨੌਇਜ਼ ਕੈਂਸਲੇਸ਼ਨ ਫੀਚਰ ਸ਼ਾਮਲ ਹੋ ਸਕਦਾ ਹੈ। 


Rakesh

Content Editor

Related News