ਐਪਲ ਯੂਜ਼ਰਸ ਲਈ ਖੁਸ਼ਖਬਰੀ, iPhone 13 ਨੂੰ ਲੈ ਕੇ ਅਹਿਮ ਜਾਣਕਾਰੀ ਆਈ ਸਾਹਮਣੇ

Friday, Apr 23, 2021 - 01:16 AM (IST)

ਐਪਲ ਯੂਜ਼ਰਸ ਲਈ ਖੁਸ਼ਖਬਰੀ, iPhone 13 ਨੂੰ ਲੈ ਕੇ ਅਹਿਮ ਜਾਣਕਾਰੀ ਆਈ ਸਾਹਮਣੇ

ਗੈਜੇਟ ਡੈਸਕ-ਦਿੱਗਜ ਅਮਰੀਕੀ ਟੈਕ ਕੰਪਨੀ ਐਪਲ ਆਪਣੇ ਆਈਫੋਨ 13 ਸੀਰੀਜ਼ ਨੂੰ ਮਾਰਕਿਟ 'ਚ ਲਿਆਉਣ ਦੀ ਤਿਆਰੀ 'ਚ ਹੈ। ਇਸ ਮਾਡਲ ਦੀਆਂ ਕਈ ਡਿਟੇਲਸ ਲੀਕ ਹੋਈਆਂ ਹਨ, ਹੁਣ ਇਕ ਹੋਰ ਇਸ ਨਾਲ ਜੁੜੀ ਜਾਣਕਾਰੀ ਆ ਰਹੀ ਹੈ ਜੋ ਆਈਫੋਨ ਦੇ ਚਾਹਵਾਨਾਂ ਨੂੰ ਬੇਹਦ ਪਸੰਦ ਆਵੇਗੀ। ਜਾਣਕਾਰਾਂ ਮੁਤਾਬਕ, ਕੰਪਨੀ ਆਪਣੇ ਇਸ ਮਾਡਲ 'ਚ ਸਟੋਰੇਜ਼ ਨੂੰ ਵਧਾਉਣ ਜਾ ਰਹੀ ਹੈ। ਯੂਜ਼ਰਸ ਦੇ ਸਟੋਰੇਜ਼ ਦੇ ਪ੍ਰਤੀ ਵਧਦੇ ਹੋਏ ਕ੍ਰੇਜ਼ ਨੂੰ ਦੇਖਦੇ ਹੋਏ ਕੰਪਨੀ ਅਗਲੇ ਆਈਫੋਨ 13 ਮਾਡਲ ਨੂੰ 1ਟੀ.ਬੀ. ਸਟੋਰੇਜ਼ ਵੈਰੀਐਂਟ ਨਾਲ ਲਾਂਚ ਕਰ ਸਕਦੀ ਹੈ।ਐਂਡ੍ਰਾਇਡ ਯੂਜ਼ਰਸ ਨੂੰ ਕੰਪਨੀਆਂ ਸਟੋਰੇਜ਼ ਵਧਾਉਣ ਦਾ ਆਪਸ਼ਨ ਦਿੰਦੀਆਂ ਹਨ ਪਰ ਆਈਫੋਨ 'ਚ ਅਜਿਹਾ ਕੋਈ ਵਿਕਲਪ ਨਹੀਂ ਹੁੰਦਾ ਹੈ ਜਿਸ ਨਾਲ ਤੁਸੀਂ ਉਸ ਦੀ ਸਟੋਰੇਜ਼ ਨੂੰ ਵਧਾ ਸਕੋ। ਰਿਸਰਚ ਫਰਮ ਕਾਊਂਟਰਪੁਆਇੰਟ ਮੁਤਾਬਕ, ਹਾਈ ਸਟੋਰੇਜ਼ ਆਪਸ਼ਨਸ ਦੀ ਡਿਮਾਂਡ 'ਚ ਐਪਲ ਤੋਂ ਅੱਗੇ ਸਿਰਫ ਟੈੱਕ ਦਿਗਜ ਹੁਵਾਵੇਈ ਹੀ ਹੈ।

ਇਹ ਵੀ ਪੜ੍ਹੋ-'ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਕਦੇ ਯਾਦ ਨਹੀਂ ਰੱਖਿਆ ਗਿਆ'

ਫੀਚਰਸ
ਜੇਕਰ ਗੱਲ ਕਰੀਏ ਫੀਚਰਸ ਦੀ ਤਾਂ ਕੰਪਨੀ ਆਪਣੇ ਇਸ ਸੀਰੀਜ਼ ਦੇ ਆਈਫੋਨ 13 ਪ੍ਰੋ ਮੈਕਸ 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਉਥੇ, ਇਸ ਦੇ ਆਈਫੋਨ 13 'ਚ ਕੰਪਨੀ 6.1 ਇੰਚ ਦੀ ਡਿਸਪਲੇਅ ਦੇ ਸਕਦੀ ਹੈ। ਕੰਪਨੀ ਇਸ ਸੀਰੀਜ਼ 'ਚ ਆਪਣੇ ਏ15 ਬਾਇਓਨਿਕ ਚਿੱਪਸੈਟ ਦੀ ਵੀ ਵਰਤੋਂ ਕਰ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਕੰਪਨੀ ਆਈਫੋਨ 13 ਮਾਡਲ 'ਚ ਡਿਊਲ-ਲੈਂਸ ਕੈਮਰਾ ਸੈਟਅਪ ਦੇ ਸਕਦੀ ਹੈ ਜੋ ਕਿ ਵਾਇਡ ਅਤੇ ਅਲਟਰਾ-ਵਾਇਡ ਲੈਂਸ ਨਾਲ ਆ ਸਕਦੇ ਹਨ।

ਇਹ ਵੀ ਪੜ੍ਹੋ-...ਤਾਂ ਇਸ ਕਾਰਣ ਹੁਣ ਹਰ ਸਾਲ 1 ਕਰੋੜ ਘਟੇਗੀ ਚੀਨ ਦੀ ਆਬਾਦੀ

ਇਕ ਹੋਰ ਬੇਹਦ ਜ਼ਰੂਰੀ ਫੀਚਰ ਜੋ ਕਿ ਕੰਪਨੀ ਆਈਫੋਨ 13 ਪ੍ਰੋ 'ਚ ਦੇ ਰਹੀ ਹੈ ਉਹ ਹੈ ਆਲਵੇਜ਼-ਆਨ ਡਿਸਪਲੇਅ। ਹਾਲਾਂਕਿ ਕੰਪਨੀ ਵੱਲੋਂ ਇਨ੍ਹਾਂ ਫੀਚਰਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਗੱਲ ਦਾ ਵੀ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ ਕਿ ਕੰਪਨੀ ਇਸ ਸੀਰੀਜ਼ ਦੇ ਹਰ ਵੈਰੀਐਂਟ 'ਚ ਸਟੋਰੇਜ਼ ਕੈਪਿਸਿਟੀ ਨੂੰ ਵਧਾਏਗੀ ਜਾਂ ਨਹੀਂ। ਫਿਲਹਾਲ ਕੰਪਨੀ ਜ਼ਿਆਦਾਤਰ 512ਜੀ.ਬੀ. ਤੱਕ ਦੀ ਸਟੋਰੇਜ਼ ਹੀ ਮੁਹੱਈਆ ਕਰਵਾਉਂਦੀ ਹੈ। 

ਇਹ ਵੀ ਪੜ੍ਹੋ-ਬਾਈਡੇਨ ਨੇ ਕੀਤੀ ਜਲਵਾਯੂ ਪਰਿਵਰਤਨ ਸੰਮੇਲਨ ਦੀ ਸ਼ੁਰੂਆਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News