iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ

Tuesday, Oct 20, 2020 - 04:08 PM (IST)

iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ

ਗੈਜੇਟ ਡੈਸਕ– ਕੈਲੀਫੋਰਨੀਆ ਦੀ ਟੈੱਕ ਕੰਪਨੀ ਐਪਲ ਵਲੋਂ ਪ੍ਰੀਮੀਅਮ ਆਈਫੋਨ 12 ਲਾਈਨਅਪ ਦਾ ਐਲਾਨ ਕਰ ਦਿੱਤਾ ਗਿਆ ਹੈ। ਚੁਨਿੰਦਾ ਨਵੇਂ ਫੀਚਰਜ਼ ਜੋ ਆਈਫੋਨ 12 ਨੂੰ ਪਿਛਲੇ ਸਾਲ ਲਾਂਚ ਆਈਫੋਨ 11 ਤੋਂ ਵੱਖਰਾ ਬਣਾਉਂਦੇ ਹਨ, ਉਨ੍ਹਾਂ ’ਚ ਇਸ ਦੀ ਨਵੀਂ ਸੈਰੇਮਿਕ ਸ਼ੀਲਡ ਡਿਸਪਲੇਅ ਸ਼ਾਮਲ ਹੈ। ਐਪਲ ਵਲੋਂ ਇਸ ਦੀ ਮਜਬੂਤੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਹ 4 ਗੁਣਾ ਤਕ ਜ਼ਿਆਦਾ ਮਜਬੂਤ ਹੈ। ਗਾਹਕ ਬਿਹਤਰ ਸਕਰੈਚ ਅਤੇ ਡ੍ਰੋਪ ਪ੍ਰੋਟੈਕਸ਼ਨ ਦੀ ਉਮੀਦ ਕਰ ਸਕਦੇ ਹਨ ਪਰ ਜੇਕਰ ਇਹ ਡਿਸਪਲੇਅ ਟੁੱਟੀ ਤਾਂ ਮੋਟੀ ਰਕਮ ਖ਼ਰਚ ਕਰਨੀ ਹੋਵੇਗੀ।

ਜੇਕਰ ਨਵੇਂ ਆਈਫੋਨ 12 ਮਾਡਲ ਦੀ ਸੈਰੇਮਿਕ ਗਲਾਸ ਵਾਲੀ ਡਿਸਪਲੇਅ ਕਿਸੇ ਵੀ ਕਾਰਨ ਟੁੱਟ ਜਾਂਦੀ ਹੈ ਤਾਂ ਪਿਛਲੇ ਸਾਲ ਲਾਂਚ ਹੋਏ ਆਈਫੋਨ 11 ਦੀ ਸਕਰੀਨ ਰਿਪੇਅਰ ਕਰਨ ਲਈ ਖ਼ਰਚ ਕੀਤੀ ਜਾਣ ਵਾਲੀ ਰਕਮ ਤੋਂ 80 ਡਾਲਰ (ਕਰੀਬ 5,800 ਰੁਪਏ) ਜ਼ਿਆਦਾ ਖ਼ਰਚ ਕਰਨੇ ਪੈਣਗੇ। ਐਪਲ ਇਸ ਸਾਲ ਸਾਰੇ ਆਈਫੋਨ ਮਾਡਲਾਂ ’ਚ ਪਹਿਲਾਂ ਨਾਲੋਂ ਬਿਹਤਰ OLED XDR Retina ਪੈਨਲ ਲੈ ਕੇ ਆਈ ਹੈ, ਜਿਸ ’ਤੇ ਸੈਰੇਮਿਕ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਆਈਫੋਨ 11 ’ਚ ਮਿਲਣ ਵਾਲੀ LCD Retina ਡਿਸਪਲੇਅ ਦੇ ਮੁਕਾਬਲੇ ਇਹ ਵੱਡਾ ਅਪਗ੍ਰੇਡ ਹੈ। 

ਡਿਸਪਲੇਅ ਟੁੱਟੀ ਮਤਲਬ ‘ਕਿਸਮਤ ਫੁੱਟੀ’
ਸਟੈਂਡਰਡ ਆਈਫੋਨ 12 ਦੇ ਆਊਟ ਆਫ ਵਾਰੰਟੀ ਹੋਣ ਤੋਂ ਬਾਅਦ ਇਸ ਦੀ ਡਿਸਪਲੇਅ ਰਿਪਲੇਸ ਕਰਵਾਉਣ ਲਈ ਤੁਹਾਨੂੰ 279 ਡਾਲਰ (ਕਰੀਬ 20,500 ਰੁਪਏ) ਖ਼ਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਲਈ ਨਵੀਂ ਸਕਰੀਨ ਲਗਾਉਣ ਦਾ ਖ਼ਰਚਾ ਹੋਰ ਵੀ ਜ਼ਿਆਦਾ ਹੋਵੇਗਾ। ਹਾਲਾਂਕਿ, ਬਾਕੀ ਦੋਵਾਂ ਮਾਡਲਾਂ ਦੀ ਸਕਰੀਨ ਰਿਪਲੇਸਮੈਂਟ ’ਤੇ ਆਉਣ ਵਾਲਾ ਖ਼ਰਚਾ ਐਪਲ ਵਲੋਂ ਅਜੇ ਸਾਂਝਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਆਈਫੋਨ 12 ਮਿੰਨੀ ਦੇ ਛੋਟੇ ਸਕਰੀਨ ਸਾਈਜ਼ ਦੇ ਚਲਦੇ ਇਸ ਦੀ ਸਕਰੀਨ ਰਿਪਲੇਸਮੈਂਟ ਕਾਸਟ ਆਈਫੋਨ 12 ਨਾਲੋਂ ਥੋੜ੍ਹੀ ਘੱਟ ਹੋ ਸਕਦੀ ਹੈ। 

40,000 ਤੋਂ ਜ਼ਿਆਦਾ ਦਾ ਖ਼ਰਚ
ਜੇਕਰ ਤੁਹਾਡੀ ਕਿਸਮਤ ਚੰਗੀ ਰਹੀ ਅਤੇ ਸਿਰਫ ਸਕਰੀਨ ਰਿਪਲੇਸਮੈਂਟ ਦੀ ਲੋੜ ਨਵੇਂ ਆਈਫੋਨ 12 ਨੂੰ ਹੈ, ਫਿਰ ਤਾਂ ਠੀਕ ਹੈ। ਉਥੇ ਹੀ ਜੇਕਰ ਨਵੇਂ ਲਾਈਨਅਪ ਦਾ ਡਿਵਾਈਸ ਟੁੱਟਣ ’ਤੇ 'Other damage' ’ਚ ਆਉਂਦਾ ਹੈ ਤਾਂ ਤੁਹਾਨੂੰ 449 ਡਾਲਰ (ਕਰੀਬ 33,000 ਰੁਪਏ) ਤੋਂ ਜ਼ਿਆਦਾ ਖ਼ਰਚਾ ਕਰਨਾ ਪਵੇਗਾ। ਪਿਛਲੇ ਸਾਲ ਲਾਂਚ ਹੋਏ ਆਈਫੋਨ 11 ਲਈ ਇਹ ਕਾਸਟ 399 ਡਾਲਰ (ਕਰੀਬ 29,300 ਰੁਪਏ) ਸੀ। ਇਸੇ ਹਫ਼ਤੇ ਆਈਫੋਨ 12 ਪ੍ਰੋ ਦੀ ਰਿਪੇਅਰਮੈਂਟ ਕਾਸਟ 549 ਡਾਲਰ (ਕਰੀਬ 40,300 ਰੁਪਏ) ਹੋਵੇਗੀ। ਹਾਲਾਂਕਿ, AppleCare+ ਨਾਲ ਇਸ ਲਈ ਸਿਰਫ 99 ਡਾਲਰ (ਕਰੀਬ 7,250 ਰੁਪਏ) ਦੇਣੇ ਹੋਣਗੇ ਅਤੇ ਬੈਟਰੀ ਰਿਪਲੇਸਮੈਂਟ ਦਾ ਖ਼ਰਚਾ 69 ਡਾਲਰ (ਕਰੀਬ 5000 ਰੁਪਏ) ਆਏਗਾ। 


author

Rakesh

Content Editor

Related News