ਲੀਕ ਹੋਇਆ iPhone 12 Pro ਦਾ ਰੀਅਰ ਡਿਜ਼ਾਈਨ, ਤਿੰਨ ਰੀਅਰ ਕੈਮਰਿਆਂ ਨਾਲ ਮਿਲੇਗਾ LiDAR ਸੈਂਸਰ

Sunday, Sep 13, 2020 - 06:51 PM (IST)

ਲੀਕ ਹੋਇਆ iPhone 12 Pro ਦਾ ਰੀਅਰ ਡਿਜ਼ਾਈਨ, ਤਿੰਨ ਰੀਅਰ ਕੈਮਰਿਆਂ ਨਾਲ ਮਿਲੇਗਾ LiDAR ਸੈਂਸਰ

ਗੈਜੇਟ ਡੈਸਕ—ਐਪਲ ਬਹੁਤ ਜਲਦ ਨਵੀਂ ਆਈਫੋਨ 12 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ। ਨਵੇਂ ਆਈਫੋਨ ਨੂੰ ਲੈ ਕੇ ਲੀਕਸ ਕਾਫੀ ਸਮੇਂ ਤੋਂ ਸਾਹਮਣੇ ਆ ਰਹੇ ਹਨ। ਇਕ ਲੇਟੈਸਟ ਵੀਡੀਓ ’ਚ ਆਈਫੋਨ 12 ਪ੍ਰੋ ਦਾ ਬੈਕ ਪੈਨਲ ਲੀਕ ਹੋਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਕਿੰਨਾ ਵੱਖ ਬਣਾਇਆ ਗਿਆ ਹੈ। ਇਸ ਵੀਡੀਓ ਨੂੰ ਟਵਿਟਰ ’ਤੇ EverythingApplePro ਨੇ ਸ਼ੇਅਰ ਕੀਤਾ ਹੈ ਜਿਸ ’ਚ 6.1 ਇੰਚ ਵਾਲੇ ਆਈਫੋਨ 12 ਪ੍ਰੋ ਮਾਡਲ ਦੀ ਚੈਸਿਸ (Chassis) ਨੂੰ ਦਿਖਾਇਆ ਗਿਆ ਹੈ।

ਇਸ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਸ ਫੋਨ ਦੇ ਚਾਰੋਂ ਪਾਸੇ ਸਾਈਡ ’ਚ ਫਲੈਟ ਸਾਈਡ ਬੈਜ਼ਲਸ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਤਿੰਨ ਰੀਅਰ ਕੈਮਰਿਆਂ ਨਾਲ LiDAR ਸੈਂਸਰ ਦੀ ਪਲੇਸਮੈਂਟ ਨੂੰ ਵੀ ਸਾਫ ਦੇਖਿਆ ਜਾ ਸਕਦਾ ਹੈ।
ਇਸ ਫੋਨ ਦਾ ਡਿਜ਼ਾਈਨ iPhone 4  ਅਤੇ iPhone 5 ਵਰਗਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਇਸ ’ਚ ਵਾਇਰਲੈਸ ਚਾਰਜਿੰਗ ਮਾਡਲ ਦੀ ਸਪੇਸ ਨੂੰ ਵੀ ਸਾਫ ਦੇਖਿਆ ਜਾ ਸਕਦਾ ਹੈ।
ਇਸ ’ਚ ਸਿਮ ਕਾਰਡ ਟ੍ਰੇ ਦੀ ਜਗ੍ਹਾ ਨੂੰ ਬਦਲ ਕੇ ਸੱਜੇ ਪਾਸੇ ਕਰ ਦਿੱਤਾ ਗਿਆ ਹੈ।
ਲੀਕ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸੈਂਸਰ ਦੋਵੇਂ ਮਾਡਲਜ਼ ਆਈਫੋਨ 12 ਪ੍ਰੋ ਅਤੇ 12 ਪ੍ਰੋ ਮੈਕਸ ’ਚ ਮਿਲ ਸਕਦਾ ਹੈ।


author

Karan Kumar

Content Editor

Related News