ਪੁਰਾਣੇ ਚਾਰਜਰ ਨਾਲ ਕੰਮ ਨਹੀਂ ਕਰੇਗੀ ਆਈਫੋਨ 12 ਦੀ ਚਾਰਜਿੰਗ ਕੇਬਲ

10/19/2020 5:46:21 PM

ਗੈਜੇਟ ਡੈਸਕ– ਐਪਲ ਨੇ ਨਵੀਂ ਆਈਫੋਨ 12 ਸੀਰੀਜ਼ ਨੂੰ ਬਾਜ਼ਾਰ ’ਚ ਉਤਾਰ ਦਿੱਤਾ ਹੈ। ਆਈਫੋਨ 12 ਸੀਰੀਜ਼ ਤਹਿਤ ਚਾਰ ਨਵੇਂ ਆਈਫੋਨ ਪੇਸ਼ ਕੀਤੇ ਗਏ ਹਨ। ਐਪਲ ਨੇ ਆਈਫੋਨ ਦੇ ਨਾਲ ਜੋ ਸਭ ਤੋਂ ਵੱਡਾ ਬਦਲਾਅ ਕੀਤਾ ਹੈ ਉਹ ਹੈ ਫੋਨ ਨਾਲ ਬਾਕਸ ’ਚ ਚਾਰਜਰ ਅਤੇ ਈਅਰਫੋਨ ਦਾ ਨਾ ਹੋਣਾ। ਫੋਨ ਨਾਲ ਚਾਰਜਿੰਗ ਅਡਾਪਟਰ ਦਾ ਨਾ ਹੋਣਾ ਤਕ ਤਾਂ ਠੀਕ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਈਫੋਨ 12 ਨੂੰ ਤੁਸੀਂ ਪੁਰਾਣੇ ਆਈਫੋਨ ਦੇ ਅਡਾਪਟਰ ਨਾਲ ਚਾਰਜ ਨਹੀਂ ਕਰ ਸਕੋਗੇ। ਅਜਿਹਾ ਇਸ ਲਈ, ਕਿਉਂਕਿ ਆਈਫੋਨ 12 ਨਾਲ ਮਿਲਣ ਵਾਲੀ ਚਾਰਜਿੰਗ ਕੇਬਲ ਲਾਈਟਨਿੰਗ ਟੂ ਟਾਈਪ-ਸੀ ਹੈ ਯਾਨੀ ਇਕ ਪਾਸੇ ਲਾਈਟਨਿੰਗ ਅਤੇ ਦੂਜੇ ਪਾਸੇ ਟਾਈਪ-ਸੀ ਪੋਰਟ ਦਿੱਤਾ ਹੈ, ਜਦਕਿ ਬਾਜ਼ਾਰ ’ਚ ਮੌਜੂਦ ਅਧਿਕਾਰਤ ਚਾਰਜਿੰਗ ਅਡਾਪਟਰ ਯੂ.ਐੱਸ.ਬੀ. 2.0 ਪੋਰਟ ਨਾਲ ਆਉਂਦੇ ਹਨ। ਇਥੋਂ ਤਕ ਕਿ ਆਈਫੋਨ ਦੇ ਪੁਰਾਣੇ ਚਾਰਜਰ ’ਚ ਵੀ ਯੂ.ਐੱਸ.ਬੀ. 2.0 ਹੀ ਦਿੱਤਾ ਗਿਆ ਹੈ। 

ਆਈਫੋਨ 12 ਦੇ ਨਾਲ ਮਿਲਣ ਵਾਲੀ ਚਾਰਜਿੰਗ ਕੇਬਲ ਨਾਲ ਇਕ ਹੋਰ ਸਮੱਸਿਆ ਹੈ ਕਿ ਉਸ ਨੂੰ ਤੁਸੀਂ ਆਪਣੇ ਮੌਜੂਦਾ ਲੈਪਟਾਪ ਨਾਲ ਕੁਨੈਕਟ ਨਹੀਂ ਕਰ ਸਕਦੇ ਕਿਉਂਕਿ 90 ਫੀਸਦੀ ਤੋਂ ਜ਼ਿਆਦਾ ਲੈਪਟਾਪ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਨਹੀਂ ਹੁੰਦਾ। ਦੱਸ ਦੇਈਏ ਕਿ ਐਪਲ ਦੇ ਓਰੀਜਨਲ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਅਡਾਪਟਰ ਦੀ ਕੀਮਤ 19 ਡਾਲਰ (ਕਰੀਬ 1393 ਰੁਪਏ) ਹੈ। ਸੈਮਸੰਗ ਨੇ ਕਈ ਸਮਾਰਟਫੋਨਾਂ ਨੂੰ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਅਡਾਪਟਰ ਨਾਲ ਪੇਸ਼ ਕੀਤਾ ਹੈ। ਸੈਮਸੰਗ ਦੇ ਇਹ ਚਾਰਜਰ ਹੁਣ ਆਈਫੋਨ 12 ਸੀਰੀਜ਼ ਨੂੰ ਚਾਰਜ ਕਰਨ ’ਚ ਕੰਮ ਆ ਸਕਦੇ ਹਨ। ਹਾਲ ਹੀ ’ਚ ਵਨਪਲੱਸ ਨੇ ਵੀ ਵਨਪਲੱਸ 9ਟੀ ਨੂੰ ਟਾਈਪ-ਸੀ ਚਾਰਜਿੰਗ ਅਡਾਪਟਰ ਨਾਲ ਲਾਂਚ ਕੀਤਾ ਹੈ। ਐਪਲ ਨੇ ਚਾਰਜਰ ਹਟਾਉਣ ਦੇ ਆਪਣੇ ਫੈਸਲੇ ਨੂੰ ਵਾਤਾਵਰਣ ਦੇ ਅਨੁਕੂਲ ਦੱਸਿਆ ਹੈ। 


Rakesh

Content Editor

Related News