iPhone 11 ਦੀ ਜ਼ਬਰਦਸਤ ਮੰਗ, ਐਪਲ ਨੇ 10 ਫੀਸਦੀ ਵਧਾਈ ਪ੍ਰੋਡਕਸ਼ਨ

10/05/2019 12:20:35 PM

ਗੈਜੇਟ ਡੈਸਕ– ਹਾਲ ਹੀ ’ਚ ਲਾਂਚ ਹੋਈ ਆਈਫੋਨ 11 ਸੀਰੀਜ਼ ਨੂੰ ਉਮੀਦ ਤੋਂ ਬਿਹਤਰ ਰਿਸਪਾਂਸ ਮਿਲਿਆ ਹੈ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਨਵੇਂ ਆਈਫੋਨ ਦਾ 10 ਫੀਸਦੀ ਪ੍ਰੋਡਕਸ਼ਨ ਵਧਾ ਦਿੱਤੀ ਹੈ। ਕੰਪਨੀ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਐਪਲ ਨੇ ਅਪਗ੍ਰੇਡ ਮਾਡਲ ਨੂੰ ਪਿਛਲੇ ਮਾਡਲ ਦੇ ਮੁਕਾਬਲੇ ਸਸਤੀ ਕੀਮਤ ’ਚ ਲਾਂਚ ਕੀਤਾ ਹੋਵੇ। ਆਈਫੋਨ 11 ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਹੈ। 

10 ਫੀਸਦੀ ਪ੍ਰੋਡਕਸ਼ਨ ਵਧੀ
ਨਵੇਂ ਆਈਫੋਨਸ ਨੂੰ ਮਿਲੇ ਸ਼ਾਨਦਾਰ ਰਿਸਪਾਂਸ ਤੋਂ ਬਾਅਦ ਕੰਪਨੀ ਨੇ 10 ਫੀਸਦੀ ਪ੍ਰੋਡਕਸ਼ਨ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਕੰਪਨੀ 8 ਮਿਲੀਅਨ ਯੂਨਿਟਸ ਦਾ ਪ੍ਰੋਡਕਸ਼ਨ ਕਰੇਗੀ। 

ਸਤੰਬਰ ’ਚ ਹੋਈ ਸੀ ਲਾਂਚਿੰਗ
ਕੰਪਨੀ ਨੇ ਨਵੇਂ ਆਈਫੋਨਸ ਦੀ ਰੇਂਜ ਨੂੰ 10 ਸਤੰਬਰ ਨੂੰ ਲਾਂਚ ਕੀਤਾ ਸੀ। ਐਪਲ ਨੇ ਇਸ ਸਾਲ ਤਿੰਨ ਨਵੇਂ ਆਈਫੋਨ ਲਾਂਚ ਕੀਤੇ ਹਨ। ਇਹ ਸਾਰੇ ਆਈਫੋਨ ਏ13 ਬਾਇਓਨਿਕ ਚਿਪਸੈੱਟ ਦੇ ਨਾਲ ਆਉਂਦੇ ਹਨ। ਇਨ੍ਹਾਂ ਸਾਰੇ ਆਈਫੋਨਸ ’ਚ ਮੁੱਖ ਫਰਕ ਸਕਰੀਨ ਸਾਈਜ਼ ਅਤੇ ਕੈਮਰਾ ਸੈੱਟਅਪ ਦਾ ਹੈ। ਆਈਫੋਨ 11, 6.1 ਇੰਚ ਦੀ ਰੇਟਿਨਾ ਡਿਸਪਲੇਅ ਨਾਲ ਆਉਂਦਾ ਹੈ। ਉਥੇ ਹੀ ਆਈਫੋਨ 11 ਪ੍ਰੋ ’ਚ 5.8 ਇੰਚ ਦੀ ਸੁਪਰ ਰੇਟਿਨਾ ਐਕਸ.ਡੀ.ਆਰ. ਡਿਸਪਲੇਅ ਅਤੇ ਆਈਫੋਨ 11 ਪ੍ਰੋ ਮੈਕਸ ’ਚ 6.5 ਇੰਚ ਦੀ ਸੁਪਰ ਰੇਟਿਨਾ ਐਕਸ.ਡੀ.ਆਰ. ਡਿਸਪਲੇਅ ਮਿਲਦੀ ਹੈ। 

ਕੀਮਤ
ਆਈਫੋਨ 11 (64 ਜੀ.ਬੀ.) ਦੀ ਸ਼ੁਰੂਆਤੀ ਕੀਮਤ 64,900 ਰੁਪਏ ਹੈ ਅਤੇ ਆਈਫੋਨ 11 ਪ੍ਰੋ (64 ਜੀ.ਬੀ.) 99,900 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਆਉਂਦਾ ਹੈ। ਉਥੇ ਹੀ ਆਈਫੋਨ 11 ਪ੍ਰੋ ਮੈਕਸ (64 ਜੀ.ਬੀ.) ਦੀ ਸ਼ੁਰੂਆਤੀ ਕੀਮਤ 1,09,900 ਰੁਪਏ ਹੈ। ਆਈਫੋਨ 11 ਪ੍ਰੋ ਅਤੇ ਪ੍ਰੋ ਮੈਕਸ 256 ਜੀ.ਬੀ./512 ਜੀ.ਬੀ. ਸਟੋਰੇਜ ਆਪਸ਼ਨ ਦੇ ਨਾਲ ਵੀ ਆਉਂਦਾ ਹੈ। ਆਈਫੋਨ 11 64 ਜੀ.ਬੀ. ਤੋਂ ਇਲਾਵਾ 128 ਜੀ.ਬੀ. ਅਤੇ 256 ਜੀ.ਬੀ. ਵੇਰੀਐਂਟ ’ਚ ਵੀ ਉਪਲੱਬਧ ਹੈ। 


Related News