iPhone 11 ਹੋਇਆ ਸਸਤਾ, Conditions Apply

3/25/2021 2:07:49 AM

ਗੈਜੇਟ ਡੈਸਕ-ਜੇਕਰ ਤੁਸੀਂ ਆਈਫੋਨ 11 ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਹ ਵਧੀਆ ਮੌਕਾ ਹੈ। ਕਿਉਂਕਿ ਆਈਫੋਨ 11 ਦੀ ਕੀਮਤ 'ਚ ਲਿਮਟਿਡ ਸਮੇਂ ਲਈ ਡਿਸਕਾਊਂਟ ਕੀਤਾ ਗਿਆ ਹੈ ਅਤੇ ਇਹ ਡਿਸਕਾਊਂਟ ਹੋਲੀ ਤੱਕ ਹੀ ਮੌਜੂਦ ਹੈ। ਭਾਵ ਯੂਜ਼ਰਸ ਹੋਲੀ ਦੇ ਮੌਕੇ 'ਤੇ ਆਈਫੋਨ 11 ਨੂੰ ਬੇਹਦ ਹੀ ਘੱਟ ਕੀਮਤ 'ਚ ਖਰੀਦ ਸਕਦੇ ਹਨ। ਇਨਾਂ ਹੀ ਨਹੀਂ ਹੋਲੀ ਆਫਰ ਦੀ ਸੁਵਿਧਾ ਦਾ ਲਾਭ ਯੂਜ਼ਰਸ ਆਈਫੋਨ 12 ਮਿੰਨੀ ਅਤੇ ਆਈਫੋਨ 12 'ਤੇ ਵੀ ਲੈ ਸਕਦੇ ਹਨ।

ਇਹ ਵੀ ਪੜ੍ਹੋ-ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ

Phone 12 mini, iPhone 12 ਅਤੇ iPhone 11 'ਤੇ ਦਿੱਤੇ ਜਾ ਰਹੇ ਆਫਰਸ ਦਾ ਐਲਾਨ ਐਪਲ ਦੇ ਪ੍ਰੀਮੀਅਮ ਰਿਸੇਲਰ ਇਮੇਜ਼ੀਨ ਨੇ ਕੀਤਾ ਹੈ। ਇਮੇਜ਼ੀਨ ਨੇ ਹੋਲੀ ਆਫਰ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ ਰਾਹੀਂ ਲੋਕਾਂ ਨਾਲ ਸ਼ੇਅਰ ਕੀਤੀ ਹੈ ਅਤੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਆਫਰ ਦਾ ਲਾਭ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮ 'ਤੇ ਲਿਆ ਜਾ ਸਕਦਾ ਹੈ।

iPhone 12 mini, iPhone 12 ਅਤੇ iPhone 11 'ਤੇ ਮਿਲਣ ਵਾਲੇ ਆਫਰਸ ਦੀ ਗੱਲ ਕਰੀਏ ਤਾਂ ਆਈਫੋਨ 11 ਨੂੰ ਸਿਰਫ 51,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਜਦਕਿ ਇਸ ਦੀ ਕੀਮਤ 54,900 ਰੁਪਏ ਹੈ। ਇਸ ਤੋਂ ਇਲਾਵਾ Imagine ਹੋਲੀ ਆਫਰ 'ਚ ਇਸ ਡਿਵਾਈਸ 'ਤੇ 5,000 ਰੁਪਏ ਦਾ ਕੈਸ਼ਬੈਕ ਅਤੇ 8000 ਰੁਪਏ ਤੱਕ ਦੀ ਐਕਸੈਸਰੀਜ਼ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਆਈਫੋਨ 11 ਦੀ ਕੀਮਤ 13,000 ਰੁਪਏ ਹੋਰ ਘੱਟ ਹੋ ਜਾਵੇਗੀ। ਇਨ੍ਹਾਂ ਆਫਰਸ ਦਾ ਲਾਭ ਯੂਜ਼ਰਸ ਆਈਫੋਨ 12 ਮਿੰਨੀ ਅਤੇ ਆਈਫੋਨ 12 'ਤੇ ਵੀ ਲੈ ਸਕਦੇ ਹਨ। ਪਰ ਸਪੱਸ਼ਟ ਕਰ ਦੇਈਏ ਕਿ ਕੈਸ਼ਬੈਕ ਦੀ ਸੁਵਿਧਾ ਸਿਰਫ ਐੱਚ.ਡੀ.ਐੱਫ.ਸੀ. ਕਾਰਡ ਅਤੇ ਈ.ਐੱਮ.ਆਈ. ਬਦਲ ਨਾਲ ਹੀ ਮਿਲੇਗੀ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar