ਐਪਲ ਇਸ ਨਾਂ ਨਾਲ ਲਾਂਚ ਕਰ ਸਕਦੀ ਹੈ iPhone 11 ਸੀਰੀਜ਼

Friday, Aug 16, 2019 - 12:45 PM (IST)

ਐਪਲ ਇਸ ਨਾਂ ਨਾਲ ਲਾਂਚ ਕਰ ਸਕਦੀ ਹੈ iPhone 11 ਸੀਰੀਜ਼

ਗੈਜੇਟ ਡੈਸਕ– ਹੁਣ ਨਵੇਂ ਆਈਫੋਨਜ਼ ਦੀ ਲਾਂਚਿੰਗ ’ਚ 1 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਨਵੇਂ ਆਈਫੋਨਜ਼ ਦੀ ਲਾਈਨਅਪ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ। ਹਾਲ ਹੀ ’ਚ ਆਈ ਇਕ ਰਿਪੋਰਟ ਮੁਤਾਬਕ, ਕੰਪਨੀ ਇਸ ਲਾਈਨਅਪ ’ਚ ਆਈਫੋਨ ਪ੍ਰੋ (iPhone Pro) ਨਾਂ ਨਾਲ ਡਿਵਾਈਸ ਲਾਂਚ ਕਰ ਸਕਦੀ ਹੈ। ਹੁਣ ਫਰੈਂਚ ਵੈੱਬਸਾਈਟ ਆਈਫੋਨ ਸਾਫਟ ਮੁਤਾਬਕ, ਆਈਫੋਨ ਐਕਸ ਐੱਸ ਮੈਕਸ ਦਾ ਸਕਸੈਸਰ ਸਭ ਤੋਂ ਮਹਿੰਗਾ ਹੋਵੇਗਾ। ਇਸ ਫੋਨ ਦਾ ਨਾਂ iPhone 11 Pro Max ਹੋ ਸਕਦਾ ਹੈ। 

ਰਿਪੋਰਟ ਮੁਤਾਬਕ, ਆਈਫੋਨ XR ਦੇ ਸਕਸੈਸਰ ਦਾ ਨਾਂ ਆਈਫੋਨ 11 ਹੋ ਸਕਦਾ ਹੈ। ਰਿਪੋਰਟ ਦੀ ਮੰਨੀਏ ਤਾਂ ਸਤੰਬਰ ’ਚ ਲਾਂਚ ਹੋਣ ਵਾਲੇ ਆਈਫੋਨਜ਼ ਦਾ ਨਾਂ iPhone 11, iPhone 11 Pro ਅਤੇ iPhone 11 Pro Max ਹੋਵੇਗਾ। 

PunjabKesari

ਸਟਾਈਲਸ ਸਪੋਰਟ ਨਾਲ ਹੋ ਸਕਦਾ ਹੈ ਲੈਸ
ਇਸ ਤੋਂ ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਨਵੇਂ ਆਈਫੋਨ ’ਚ ਕੰਪਨੀ ਇਕ ਹੈਰਾਨ ਕਰਨ ਵਾਲਾ ਫੀਚਰ ਦੇ ਸਕਦੀ ਹੈ। ਸਿਟੀ ਰਿਸਰਚ ਦੇ ਵਿਸ਼ਲੇਸ਼ਕ ਦੀ ਮੰਨੀਏ ਤਾਂ ਆਈਫੋਨ 11 ਐਪਲ ਪੈਨਸਿਲ ਦੀ ਸਪੋਰਟ ਦੇ ਨਾਲ ਲਾਂਚ ਹੋ ਸਕਦਾ ਹੈ। ਲਾਂਚ ਤੋਂ ਬਾਅਦ ਹੀ ਐਪਲ ਪੈਨਸਿਲ ਸਿਰਫ ਆਈਪੈਡ ਦੇ ਨਾਲ ਕੰਮ ਕਰ ਰਹੀ ਹੈ ਅਤੇ ਅਜਿਹੇ ’ਚ ਇਹ ਕੰਪਨੀ ਵਲੋਂ ਡਿਵਾਈਸ ਨੂੰ ਮਿਲਣ ਵਾਲਾ ਇਕ ਵੱਡਾ ਅਪਗ੍ਰੇਡ ਹੋ ਸਕਦਾ ਹੈ। 

ਸਟਾਈਲਸ ਸਪੋਰਟ ਤੋਂ ਇਲਾਵਾ ਸਿਟੀ ਰਿਪੋਰਟ ਦੀ ਟੀਮ ਨੇ ਆਈਫੋਨ 11 ਨੂੰ ਲੈ ਕੇ ਹੋਰ ਵੀ ਕਈ ਗੱਲਾਂ ਸ਼ੇਅਰ ਕੀਤੀਆਂ, ਜੋ ਪਿਛਲੇ ਲੀਕਸ ’ਚ ਵੀ ਸਾਹਮਣੇ ਆ ਚੁੱਕੀਆਂ ਹਨ। ਆਈਫੋਨ ਐਕਸ ਐੱਸ, ਐਕਸ ਐੱਸ ਮੈਕਸ ਅਤੇ ਐਕਸ ਆਰ ਵਰਗੀ ਹੀ ਸਕਰੀਨ ਤੋਂ ਇਲਾਵਾ ਨਵੇਂ ਡਿਵਾਈਸ ’ਚ ਐਪਲ ਵੱਡੀ ਬੈਟਰੀ ਅਤੇ ਟ੍ਰਿਪਲ ਰੀਅਰ ਕੈਮਰਾ ਦੇ ਸਕਦੀ ਹੈ। ਦੋ ਨਵੇਂ ਅਤੇ ਪਹਿਲਾਂ ਨਾਲੋਂ ਮਹਿੰਗੇ ਮਾਡਲ ’ਚ ਫਰੰਟ ਕੈਮਰਾ 10 ਮੈਗਾਪਿਕਸਲ ਤਾਂ ਉਥੇ ਹੀ ਰੀਅਰ ਕੈਮਰਾ 14 ਮੈਗਾਪਿਕਸਲ ਦਾ ਹੋ ਸਕਦਾ ਹੈ। ਸਿਟੀ ਦਾ ਕਹਿਣਾ ਹੈ ਕਿ ਐਪਲ ਇਸ ਸਾਲ ਡਿਵਾਈਸਿਜ਼ ਦੀ ਕੀਮਤ ’ਚ ਜ਼ਿਆਦਾ ਬਦਲਾਅ ਨਹੀਂ ਕਰੇਗੀ ਅਤੇ ਇਹ ਗੱਲ ਬਾਜ਼ਾਰ ’ਚ ਐਪਲ ਦੀ ਸੇਲ ਵਧਾਉਣ ’ਚ ਮਦਦ ਕਰ ਸਕਦੀ ਹੈ। 

ਲੀਕ ਰਿਪੋਰਟਾਂ ’ਚ ਕਿਹਾ ਜਾ ਰਿਹਾ ਹੈ ਕਿ 10 ਸਤੰਬਰ 2019 ਨੂੰ ਐਪਲ ਦਾ ਈਵੈਂਟ ਹੋਵੇਗਾ। ਜੇਕਰ ਸੱਚੀ 10 ਸਤੰਬਰ ਨੂੰ ਐਪਲ ਈਵੈਂਟ ਹੁੰਦਾ ਹੈ ਅਤੇ ਆਈਫੋਨ 11 ਸੀਰੀਜ਼ ਲਾਂਚ ਹੁੰਦੀ ਹੈ ਤਾਂ ਕੰਪਨੀ ਦੇ ਪੁਰਾਣੇ ਰਿਕਾਰਡ ਮੁਤਾਬਕ, 13 ਸਤੰਬਰ ਤੋਂ ਫੋਨ ਨੂੰ ਪ੍ਰੀ-ਆਰਡਰ ਕੀਤਾ ਜਾ ਸਕੇਗਾ। ਉਥੇ ਹੀ 20 ਸਤੰਬਰ ਤੋਂ ਫੋਨ ਨੂੰ ਕਈ ਦੇਸ਼ਾਂ ਦੇ ਬਾਜ਼ਾਰਾਂ ’ਚ ਉਪਲੱਬਧ ਕਰਵਾਇਆ ਜਾਵੇਗਾ। 

ਹੁਣ ਤਕ ਸਾਹਮਣੇ ਆਈਆਂ ਲੀਕ ਰਿਪੋਰਟਾਂ ਮੁਤਾਬਕ, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ’ਚ ਟ੍ਰਿਪਲ ਲੈੱਨਜ਼ ਕੈਮਰਾ ਸੈੱਟਅਪ ਹੋਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਆਈਫੋਨਜ਼ ’ਚ ਐਪਲ ਏ13 ਬਾਓਨਿਕ ਪ੍ਰੋਸੈਸਰ ਹੋਵੇਗਾ। 


Related News