ਪੰਜ ਰੰਗਾਂ ''ਚ ਲਾਂਚ ਹੋਇਆ ਆਈਪੈਡ ਏਅਰ

Wednesday, Sep 16, 2020 - 01:48 AM (IST)

ਪੰਜ ਰੰਗਾਂ ''ਚ ਲਾਂਚ ਹੋਇਆ ਆਈਪੈਡ ਏਅਰ

ਗੈਜੇਟ ਡੈਸਕ - ਐਪਲ ਈਵੈਂਟ ਦੌਰਾਨ ਕੰਪਨੀ ਨੇ 10.9 ਇੰਚ ਸਕ੍ਰੀਨ ਵਾਲਾ ਆਈਪੈਡ ਏਅਰ ਵੀ ਲਾਂਚ ਕੀਤਾ। ਇਹ ਆਈਪੈਡ ਪੰਜ ਰੰਗਾਂ 'ਚ ਆਵੇਗਾ ਅਤੇ ਇਸ 'ਚ ਸਭ ਤੋਂ ਤੇਜ਼ ਚੱਲਣ ਵਾਲੀ ਏ14 ਬਾਇਓਨਿਕ ਚਿੱਪ ਲਗਾਈ ਗਈ ਹੈ ਜੋ ਇਸ ਦੇ ਪ੍ਰੋਸੈਸਰ ਨੂੰ ਤੇਜ਼ ਸਪੀਡ ਦਿੰਦੀ ਹੈ। ਇਹ ਐਪਲ ਪੈਂਸਿਲ ਅਤੇ ਮੈਜਿਕ ਕੀ ਬੋਰਡ ਦੇ ਨਾਲ ਆਵੇਗਾ। ਇਹ ਸਿਲਵਰ, ਸਪੇਸ ਗ੍ਰੇ, ਰੋਸ ਗੋਲਡ, ਗ੍ਰੀਨ ਅਤੇ ਸਕਾਈ ਬਲੂ ਕਲਰਸ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਦੀ ਕੀਮਤ 599 ਡਾਲਰ ਰੱਖੀ ਹੈ।

ਵਿਦਿਆਰਥੀਆਂ ਨੂੰ ਸਸਤਾ ਮਿਲੇਗਾ 8 ਜੈਨਰੇਸ਼ਨ ਆਈਪੈਡ
ਇਸ ਦੌਰਾਨ ਐਪਲ ਨੇ 10.2 ਇੰਚ ਸਕ੍ਰੀਨ ਵਾਲਾ ਆਈਪੈਡ ਲਾਂਚ ਕੀਤਾ। ਇਸ 'ਚ ਏ-12 ਬਾਇਓਨਿਕ ਚਿੱਪ ਲਗਾਈ ਗਈ ਹੈ ਅਤੇ ਨਾਲ ਹੀ ਫੁੱਲ ਸਾਇਜ਼ ਸਮਾਰਟ ਕੀ ਬੋਰਡ ਦਿੱਤਾ ਗਿਆ ਹੈ। ਇਹ ਦੱਸ ਘੰਟੇ ਦੀ ਬੈਟਰੀ ਬੈਕਅਪ ਦੇ ਨਾਲ ਆਵੇਗਾ ਅਤੇ ਇਸ 'ਚ ਐਪਲ ਪੈਂਸਿਲ ਵੀ ਦਿੱਤੀ ਗਈ ਹੈ ਅਤੇ ਇਸ 'ਚ  ਤੁਹਾਡੇ ਹੈਂਡ ਰਿਟਨ ਨੋਟਸ ਨੂੰ ਟੈਕਸਟ 'ਚ ਕੰਵਰਟ ਕੀਤਾ ਜਾ ਸਕਦਾ ਹੈ। ਇਸ ਜੈਨਰੇਸ਼ਨ 8 ਆਈਪੈਡ ਦੀ ਕੀਮਤ 329 ਡਾਲਰ ਰੱਖੀ ਗਈ ਹੈ ਜਦੋਂ ਕਿ ਵਿਦਿਆਰਥੀਆਂ ਲਈ ਇਸ ਦੀ ਕੀਮਤ 299 ਡਾਲਰ ਹੋਵੇਗੀ।


author

Inder Prajapati

Content Editor

Related News