ਆਈਫੋਨ ਯੂਜ਼ਰਸ ਲਈ ਐਪਲ ਨੇ ਜਾਰੀ ਕੀਤਾ iOS 10.1.1 ਅਪਡੇਟ
Tuesday, Nov 01, 2016 - 06:32 PM (IST)

ਜਲੰਧਰ : ਐਪਲ ਨੇ ਕੰਪੈਟੇਬਲ ਆਈ. ਓ. ਐੱਸ. ਡਿਵਾਈਸਿਜ਼ ਲਈ ਨਵਾਂ ਅਪਡੇਟ ਜਾਰੀ ਕੀਤਾ ਹੈ। ਐਪਲ ਨੇ ਆਈ. ਓ. ਐੱਸ. 10.1.1 ਨੂੰ ਰਿਲੀਜ਼ ਕੀਤਾ ਹੈ। ਹਾਲਾਂਕਿ ਇਹ ਇਕ ਛੋਟਾ ਜਿਹਾ ਅਪਡੇਟ ਹੈ ਲੇਕਿਨ ਜੇਕਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਅਤੇ ਹੈਲਥ ਐਪ ਨੂੰ ਯੂਜ਼ ਕਰਦੇ ਹੋ ਤਾਂ ਇਸ ਅਪਡੇਟ ਨੂੰ ਆਈਫੋਨ ਵਿਚ ਇੰਸਟਾਲ ਕਰ ਸੱਕਦੇ ਹੋ। ਐਪਲ ਦੇ ਮੁਤਾਬਕ ਆਈ. ਓ. ਐੱਸ. 10.1.1 ਵਿਚ ਕੁਝ ਬੱਗਜ਼ ਨੂੰ ਫਿਕਸ ਕੀਤਾ ਗਿਆ ਹੈ ਜਿਸ ਵਿਚ ਹੈਲਥ ਡਾਟਾ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਗਿਆ ਹੈ। ਐਪਲ ਨੇ ਇਹ ਨਵਾਂ ਅਪਡੇਟ ਓਵਰ ਦਿ ਇਅਰ ਦੇ ਜ਼ਰੀਏ ਪੇਸ਼ ਕੀਤਾ ਹੈ।