ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ

Tuesday, Dec 15, 2020 - 09:05 PM (IST)

ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ

ਗੈਜੇਟ ਡੈਸਕ—ਐਪਲ ਨੇ ਸਾਰੇ ਐਲੀਜੀਬਲ ਯੂਜ਼ਰਸ ਲਈ ਲੇਟੈਸਟ ਆਈ.ਓ.ਐੱਸ. 14.3 ਅਤੇ ਆਈਪੈੱਡ ਓ.ਐੱਸ14.3 ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਲੇਟੈਸਟ ਸਾਫਟਵੇਅਰ ਅਪਡੇਟ ਰਾਹੀਂ ਐਪਲ ਦਾ ਨਵਾਂ ProRAW ਫੋਟੋਗ੍ਰਾਫੀ ਮੋਡ ਆਇਆ ਹੈ, ਜੋ ਆਈਫੋਨ 12 ਪ੍ਰੋਅ ਅਤੇ ਆਈਫੋਨ 12 ਪ੍ਰੋਅ ਮੈਕਸ ਯੂਜ਼ਰਸ ਲਈ ਹੈ। ਇਸ ਅਪਡੇਟ ਰਾਹੀਂ ਹਾਲ ਹੀ 'ਚ ਲਾਂਚ ਹੋਏ AirPods Max ਹੈੱਡਫੋਨਸ ਅਤੇ Apple Fitness+ ਸਬਸਕਰੀਪਸ਼ਨ ਸਰਵਿਸ ਲਈ ਸਪੋਰਟ ਵੀ ਐਡ ਕੀਤਾ ਗਿਆ ਹੈ। ਨਾਲ ਹੀ ਇਸ 'ਚ ਕੁਝ ਫਿਕਸ ਅਤੇ ਇੰਪਰੂਵਮੈਂਟਸ ਵੀ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਐਪਲ ਨੇ ਵਾਚ ਯੂਜ਼ਰਸ ਲਈ WatchOS 7.2 ਵੀ ਰਿਲੀਜ਼ ਕੀਤੀ ਹੈ।

ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ

ਐਪਲ ਨੇ ਨੋਟ ਕੀਤਾ ਹੈ ਕਿ iOS 14.3  ਅਤੇ  WatchOS 7.2 ਰਾਹੀਂ ਐਪਲ ਵਾਚ ਨੂੰ ਕਾਰਡੀਓ ਫਿਟਨੈੱਸ ਮਾਨਿਟਰ ਅਤੇ ਕਲਾਸੀਫਾਈ ਕਰਨ ਦੀ ਐਬਿਲਿਟੀ ਮਿਲੇਗੀ। ਐਪਲ ਵਾਚ ਯੂਜ਼ਰਸ ਆਪਣੀ ਡਿਵਾਈਸ 'ਚ ਹੈਲਥ ਐਪ 'ਚ ਜਾ ਕੇ ਆਪਣਾ ਕਾਰਡੀਓ ਫਿਟਨੈੱਸ ਲੇਵਲ ਚੈੱਕ ਕਰ ਸਕਣਗੇ। ਨਾਲ ਹੀ ਲੋਅ ਰੇਂਜ ਦੇ ਅੰਦਰ ਆਉਣ 'ਤੇ ਯੂਜ਼ਰਸ ਨੂੰ ਐਪਲ ਵਾਚ 'ਚ ਨੋਟੀਫਿਕੇਸ਼ਨ ਵੀ ਮਿਲੇਗਾ। ਉੱਥੇ, ਲੇਟੈਸਟ ਆਈ.ਓ.ਐੱਸ. ਅਪਡੇਟ ਨਾਲ ਆਈਫੋਨ 12 ਪ੍ਰੋਅ ਅਤੇ 12 ਪ੍ਰੋਅ ਮੈਕਸ ਮੈਕਸ ਦਾ ਕੈਮਰਾ ਪਹਿਲੇ ਤੋਂ ਵੀ ਬਿਹਤਰ ਹੋ ਜਾਵੇਗਾ। ਨਵਾਂ ProRAW ਫੀਚਰ RAW ਦੇ ਐਡੀਟਿੰਗ ਫਲੈਕਸੀਬਿਲਿਟੀ ਨਾਲ ਡੀਪ ਫਿਊਜ਼ਨ ਅਤੇ ਸਮਾਰਟ ਐੱਚ.ਡੀ.ਆਰ. ਵਰਗੇ ਐਪਲ ਦੇ ਕੰਪਿਊਟੇਸ਼ਨਲ ਫੋਟੋਗ੍ਰਾਫੀ ਫੀਚਰ ਨੂੰ ਕੰਬਾਈਨ ਕਰਦਾ ਹੈ। ProRAW ਦਾ ਇਸਤੇਮਾਲ ਆਈਫੋਨ 12 ਪ੍ਰੋਅ ਅਤੇ ਪ੍ਰੋਅ ਮੈਕਸ ਦੇ ਸਾਰੇ ਰੀਅਰ ਕੈਮਰੇ 'ਚ ਕੀਤਾ ਜਾ ਸਕਦਾ ਹੈ। ਇਹ ਨਾਈਟ ਮੋਡ ਨਾਲ ਵੀ ਕੰਮ ਕਰਦਾ ਹੈ।

ਨਾਲ ਹੀ ਹੁਣ ਆਈ.ਓ.ਐੱਸ. ਯੂਜ਼ਰਸ ਨੂੰ ਸੈਲਫੀ ਲਈ ਮਿਰਰ ਆਪਸ਼ਨ ਵੀ ਮਿਲੇਗਾ। ਇਹ ਫੀਚਰ ਆਈਫੋਨ 6ਐੱਸ ਸੀਰੀਜ਼, ਆਈਫੋਨ ਐੱਸ.ਈ., ਆਈਫੋਨ 7 ਸੀਰੀਜ਼ ਅਤੇ ਆਈਫੋਨ 8 ਸੀਰੀਜ਼, ਆਈਫੋਨ ਐਕਸ ਅਤੇ ਕੁਝ ਪੁਰਾਣੇ ਆਈਪੈਡ ਯੂਨਿਟਸ ਵੀ ਮਿਲੇਗਾ। ਐਪਲ ਨੇ ਆਪਣੇ ਸਟੋਰ ਪੇਜੇਸ 'ਤੇ ਇਕ ਨਵਾਂ ਪ੍ਰਾਈਵੇਸੀ ਇੰਫਾਰਮੇਸ਼ਨ ਸੈਕਸ਼ਨ ਵੀ ਸ਼ਾਮਲ ਕੀਤਾ ਹੈ। ਐਪਲ ਟੀ.ਵੀ. ਐਪ ਨੂੰ ਇਕ ਨਵਾਂ ਐਪਲ ਟੀ.ਵੀ.+ ਟੈਬ ਵੀ ਮਿਲਿਆ ਹੈ। ਆਈ.ਓ.ਐੱਸ. 14.3 ਅਪਡੇਟ 'ਚ ਕੰਪਨੀ ਦੀ ਨਵੀਂ ਫਿਟਨੈੱਸ ਸਰਵਿਸ Apple Fitness+ ਅਤੇ ਕੰਪਨੀ ਦੇ ਪਹਿਲੇ ਓਵਰ-ਦਿ-ਈਅਰ ਹੈੱਡਫੋਨਸ AirPods Max ਲਈ ਵੀ ਸਪੋਰਟ ਸ਼ਾਮਲ ਕੀਤਾ ਗਿਆ ਹੈ। ਆਈ.ਓ.ਐੱਸ. 14.3 ਅਪਡੇਟ ਐਪਲ ਵੱਲੋਂ ਸਤੰਬਰ 'ਚ ਆਈ.ਓ.ਐੱਸ. 14 ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਸਭ ਤੋਂ ਵੱਡੀ ਅਪਡੇਟ ਹੈ।

ਇਹ ਵੀ ਪੜ੍ਹੋ -ਕੋਰੋਨਾ ਟੀਕੇ ਉੱਤੇ ਖਤਰਾ, ਮਾਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ

ਇਨ੍ਹਾਂ ਡਿਵਾਈਸੇਜ ਨੂੰ ਮਿਲੇਗੀ ਆਈ.ਓ.ਐੱਸ. 14.3 ਦੀ ਅਪਡੇਟ
ਆਈਫੋਨ 12 ਸੀਰੀਜ਼, ਆਈਫੋਨ ਐਕਸ.ਐੱਸ. ਮੈਕਸ, ਆਈਫੋਨ ਐਕਸ.ਐੱਸ., ਆਈਫੋਨ ਐਕਸ.ਆਰ., ਆਈਫੋਨ ਐੱਸ.ਈ. (2020), ਆਈਫੋਨ ਐਕਸ, ਆਈਫੋਨ 8, ਆਈਫੋਨ 8 ਪਲੱਸ, ਆਈਫੋਨ 6ਐੱਸ ਪਲੱਸ, ਆਈਫੋਨ 6ਐੱਸ, ਆਈਫੋਨ 7 ਪਲੱਸ, ਆਈਫੋਨ 7 ਅਤੇ ਫਰਸਟ ਜਨਰੇਸ਼ਨ ਆਈਫੋਨ ਐੱਸ.ਈ.। ਐਪਲ ਨੇ ਓਵਰ-ਦਿ-ਈਅਰ ) ਅਪਡੇਟ ਰਾਹੀਂ ਆਈ.ਓ.ਐੱਸ. 14.3 ਨੂੰ ਰਿਲੀਜ਼ ਕੀਤਾ ਹੈ ਅਤੇ ਉਮੀਦ ਹੈ ਕਿ ਇਹ ਆਉਣ ਵਾਲੇ ਦਿਨਾਂ 'ਚ ਸਾਰੇ ਆਈ.ਓ.ਐੱਸ. ਡਿਵਾਈਸੇਜ 'ਚ ਪਹੁੰਚ ਜਾਵੇਗਾ। ਯੂਜ਼ਰਸ ਇਸ ਅਪਡੇਟ ਨੂੰ ਸੈਟਿੰਗਸ ਐਪਸ-ਜਨਰਲ ਟੈਬ-ਸਾਫਟਵੇਅਰ ਅਪਡੇਟ ਆਪਸ਼ਨਸ 'ਚ ਜਾ ਚੈੱਕ ਕਰ ਸਕਦੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News