ਇੰਟੈਕਸ ਨੇ ਲਾਂਚ ਕੀਤਾ 58-ਇੰਚ ਦਾ LED TV, ਕੀਮਤ 74,999 ਰੁਪਏ

Thursday, Nov 03, 2016 - 06:21 PM (IST)

ਇੰਟੈਕਸ ਨੇ ਲਾਂਚ ਕੀਤਾ 58-ਇੰਚ ਦਾ LED TV, ਕੀਮਤ 74,999 ਰੁਪਏ
ਜਲੰਧਰ- ਇੰਟੈਕਸ ਨੇ ਵੱਡੀ ਸਕ੍ਰੀਨ ਵਾਲੇ ਐੱਲ.ਈ.ਡੀ. ਟੀ.ਵੀ. ਪੋਰਟਫੋਲੀਓ ''ਚ ਦੋ ਨਵੇਂ ਮਾਡਲਸ ਐੱਲ.ਈ.ਡੀ. 5800 ਐੱਫ.ਐੱਚ.ਡੀ. ਟੀ.ਵੀ. ਅਤੇ ਐੱਲ.ਈ.ਡੀ. 6500 ਐੱਫ.ਐੱਚ.ਡੀ. ਟੀ.ਵੀ. ਨੂੰ ਲਾਂਚ ਕੀਤਾ ਹੈ। ਇਨ੍ਹਾਂ ਦੀ ਕੀਮਤ 74,999 ਰੁਪਏ ਅਤੇ 99,990 ਰੁਪਏ ਹੈ। ਦੋਵੇਂ 58-ਇੰਚ ਮਾਡਲ ਫੁੱਲ-ਐੱਚ.ਡੀ. ਰੈਜ਼ੋਲਿਊਸ਼ਨ ਤਸਵੀਰਾਂ ਅਤੇ ਹਾਈ ਕੁਆਲਿਟੀ ਪਾਵਰਫੁੱਲ ਸਾਊਂਡ ਦੀ ਪੇਸ਼ਕਸ਼ ਕਰਦੇ ਹਨ। 
ਕੰਪਨੀ ਨੇ ਨਵੀਂ ਰੇਂਜ ਦੇ ਐੱਲ.ਈ.ਡੀ. ਟੀ.ਵੀ. ਲਾਈਨ ਅਪ ''ਚ ਸਮਾਰਟ ਪਾਵਰ ਸੇਵਿੰਗ ਫੀਚਰ ਨੂੰ ਵੀ ਪੇਸ਼ ਕੀਤਾ ਹੈ। ਦੋਵੇਂ ਐੱਲ.ਈ.ਡੀ. ਟੀ.ਵੀ. ਮਾਡਲਸ ਡਿਜੀਟਲ ਵੀਡੀਓ ਪ੍ਰੋਸੈਸਿੰਗ ਟੈਕਨਾਲੋਜੀ ਦੇ ਨਾਲ ਆਉਂਦੇ ਹਨ ਜੋ ਅਣਚਾਹੀਆਂ ਆਵਾਜ਼ਾਂ ਨੂੰ ਘੱਟ ਅਤੇ ਡਿਟੇਲਡ ਅਤੇ ਅਸਲੀ ਵਿਊ ਪ੍ਰਦਾਨ ਕਰਦੇ ਹਨ। ਐੱਲ.ਈ.ਡੀ. ਟੀ.ਵੀ. 5800 ਅਤੇ ਐੱਲ.ਈ.ਡੀ. ਟੀ.ਵੀ. 6500 ''ਚ ਕ੍ਰਿਸਟਲ ਕਲੀਅਰ ਇਮੇਜ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਐੱਲ.ਈ.ਡੀ. ਟੀ.ਵੀ. ਮਾਡਲਸ ''ਚ ਬਿਲਟ ਇਨ ਸਪੀਕਰ ਲੱਗੇ ਹਨ ਜੋ ਪਾਵਰਫੁੱਲ 10Wx2 ਸਾਊਂਡ ਆਊਟਪੁਟ ਦਿੰਦੇ ਹਨ। ਇਨ੍ਹਾਂ ਐੱਲ.ਈ.ਡੀ. ਮਾਡਲਸ ''ਚ ਬਹੁਤ ਸਾਰੇ ਕੁਨੈਕਟੀਵਿਟੀ ਪੋਰਟਸ ਜਿਵੇਂ, ਆਰ.ਐੱਫ. (1), ਐੱਚ.ਡੀ.ਐੱਮ.ਆਈ। (2), ਏ.ਵੀ.ਇਨ (2), ਏ.ਵੀ. ਆਊਟ (1), ਪੀ.ਸੀ. ਆਡੀਓ ਇਨਪੁਟ ਮਿੰਨੀ ਜੈੱਕ (1), ਯੂ.ਐੱਸ.ਬੀ. (2), ਵੀ.ਜੀ.ਏ. (1), ਈਅਰਫੋਨਜ਼ ਆਊਟ (1) ਲੱਗੇ ਹਨ।

Related News