ਇੰਟੈਕਸ ਨੇ ਲਾਂਚ ਕੀਤਾ ਔਰਤਾਂ ਲਈ ਐਕਵਾ ਗਲੇਮ ਸਮਾਰਟਫੋਨ

Tuesday, Sep 15, 2015 - 02:49 PM (IST)

ਇੰਟੈਕਸ ਨੇ ਲਾਂਚ ਕੀਤਾ ਔਰਤਾਂ ਲਈ ਐਕਵਾ ਗਲੇਮ ਸਮਾਰਟਫੋਨ

ਜਲੰਧਰ- ਭਾਰਤੀ ਸਾਮਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਖਾਸਤੌਰ ''ਤੇ ਔਰਤਾਂ ਨੂੰ ਧਿਆਨ ''ਚ ਰੱਖ ਕੇ ਐਕਵਾ ਗਲੇਮ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਹ ਫੋਨ ਇੰਟੈਕਸ ਦੀ ਆਫੀਸ਼ਿਅਲ ਸਾਈਟ ''ਤੇ ਮੌਜੂਦ ਹੈ। ਭਾਰਤੀ ਬਾਜ਼ਾਰ ''ਚ ਇਸ ਫੋਨ ਦੀ ਕੀਮਤ 7690 ਰੁਪਏ ਹੈ।

ਇੰਟੈਕਸ ਐਕਵਾ ਗਲੇਮ ''ਚ ਔਰਤਾਂ ਦੀ ਪਸੰਦ ਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਆਕਰਸ਼ਕ ਡਿਜ਼ਾਈਨ ਦੇ ਨਾਲ ਫੋਨ ''ਚ ਸੁਰੱਖਿਆ ਐਪ ਦੇ ਤੌਰ ''ਤੇ ਸਸ਼ਕਤ ਐਪ ਦੀ ਵਰਤੋਂ ਕੀਤੀ ਗਈ ਹੈ। ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਉਪਭੋਗਤਾ ਕਿਸੀ ਐਮਰਜੈਂਸੀ ਦੇ ਸਮੇਂ ਸਿਰਫ ਪਾਵਰ ਬਟਨ ਟੱਚ ਕਰਕੇ ਪੁਲਸ ਕੰਟਰੋਲ ਰੂਮ ''ਚ ਸੂਚਨਾ ਦੇ ਸਕਦਾ ਹੈ।

ਇੰਟੈਕਸ ਐਕਵਾ ਗਲੇਮ ''ਚ 4.7 ਇੰਚ ਦੀ ਐਚ.ਡੀ. ਡਿਸਪਲੇ ਦਿੱਤਾ ਗਿਆ ਹੈ। ਐਂਡਰਾਇਡ ਆਪ੍ਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਆਧਾਰਿਤ ਇਸ ਫੋਨ ''ਚ ਡਿਊਲ ਸਿਮ ਸਪੋਰਟ ਮੌਜੂਦ ਹੈ। ਫੋਨ ''ਚ 1 ਜੀ.ਬੀ. ਰੈਮ ਤੇ 8 ਜੀ.ਬੀ. ਇੰਟਰਨਲ ਮੈਮੋਰੀ ਹੈ। ਫੋਟੋਗ੍ਰਾਫੀ ਲਈ ਰਿਅਰ ਤੇ ਫਰੰਟ ਦੋਵੇਂ ਕੈਮਰੇ 8 ਮੈਗਾਪਿਕਸਲ ਦੇ ਹਨ। ਫੋਨ ''ਚ 1.3 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਪਾਵਰ ਬੈਕਅਪ ਲਈ 1850 ਐਮ.ਏ.ਐਚ. ਦੀ ਬੈਟਰੀ ਉਪਲੱਬਧ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News