ਇਸ ਡਿਵਾਇਸ ਨਾਲ 24 ਘੰਟੇ ਰੱਖ ਸਕੋਗੇ ਆਪਣੇ ਬੱਚਿਆਂ ''ਤੇ ਨਜ਼ਰ

Friday, May 13, 2016 - 12:54 PM (IST)

ਇਸ ਡਿਵਾਇਸ ਨਾਲ 24 ਘੰਟੇ ਰੱਖ ਸਕੋਗੇ ਆਪਣੇ ਬੱਚਿਆਂ ''ਤੇ ਨਜ਼ਰ

ਜਲੰਧਰ : ਭਾਰਤ ਦੀ ਕੰਜ਼ਿਊਮਰ ਇਲੈਕਟ੍ਰਾਨਿਕਸ ਕੰਪਨੀ ਇੰਟੈਕਸ ਨੇ ਵੀਰਵਾਰ ਨੂੰ ਮੀਡੀਆਟੈੱਕ ਨਾਲ ਪਾਰਟਨਰਸ਼ਿਪ ਕਰ ਨਵੀਂ ਆਈ-ਰਿਸਟ ਜੂਨੀਅਰ (iRist Junior) ਅਤੇ ਆਈ-ਰਿਸਟ ਪ੍ਰੋ (iRist Pro) ਸਮਾਰਟਵਾਚ ਨੂੰ ਪੇਸ਼ ਕੀਤਾ। ਇੰਟੈਕਸ ਦੀ ਇਸ ਸਮਾਰਟਵਾਚ ਨੂੰ ਨਵੀਂ ਦਿੱਲੀ ''ਚ ਆਯੋਜਿਤ ਦੂੱਜੇ ਸਮਾਰਟ ਸਿਟੀਜ਼ ਇੰਡੀਆ 2016 ਐਕਸਪੋ ''ਚ ਲਾਂਚ ਕੀਤਾ ਗਿਆ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇੰਟੈਕਸ ਆਈ-ਰਿਸਟ ਜੂਨਿਅਰ ਦੀ ਕੀਮਤ 3,999 ਰੁਪਏ ਰੱਖੀ ਗਈ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਆਈ-ਰਿਸਟ ਪ੍ਰੋ ਦੀ ਕੀਮਤ ਦਾ ਖੁਲਾਸਾ ਲਾਂਚ ਦੀ ਤਾਰੀਖ ਨਜ਼ਦੀਕ ਆਉਣ ''ਤੇ ਕੀਤਾ ਜਾਵੇਗਾ

ਇੰਟੈਕਸ ਦਾ ਕਹਿਣਾ ਹੈ ਕਿ ਆਈ-ਰਿਸਟ ਜੂਨੀਅਰ (iRist Junior) ''ਚ ਮੀਡੀਆਟੈੱਕ (ਐੱਮਟੀ6261) ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ''ਚ ਸ਼ਾਮਿਲ ਜੀ.ਪੀ.ਐੱਸ ਕੁਨੈੱਕਟੀਵਿਟੀ ਦੀ ਮਦਦ ਨਾਲ ਪੇਰੇਂਟਸ ਆਪਣੇ ਬੱਚਿਆਂ ਨੂੰ ਟ੍ਰੈਕ ਕਰ ਸਕਣਗੇ। ਬੱਚਿਆਂ ਲਈ ਬਣਾਈ ਗਈ ਇਸ ਸਮਾਰਟਵਾਚ ''ਚ 0.96 ਇੰਚ ਦੀ ਟੀ. ਐੱਫ. ਟੀ ਡਿਸਪਲੇ ਮੌਜੂਦ ਹੈ। ਇਸ ਨੂੰ ਹਲਕਾ ਬਣਾਉਣ  ਦੇ ਟੀਚੇ ਨਾਲ ਕੰਪਨੀ ਨੇ ਇਸ ਦਾ ਭਾਰ ਸਿਰਫ 48.5 ਗ੍ਰਾਮ ਰੱਖਿਆ ਹੈ। ਇਸ ਵਾਚ ਨੂੰ ਆਈ. ਪੀ65 ਸਰਟੀਫਾਇਡ ਬਣਾਇਆ ਗਿਆ ਹੈ ਜਿਸ ਨਾਲ ਇਹ ਵਾਟਰ ਅਤੇ ਡਸਟ ਰੇਸੀਸਟੇਂਟ ਹੈ। ਇਸ ''ਚ 580ਐੱਮ. ਏ.ਐੱਚ ਦੀ ਬੈਟਰੀ ਲਗਾਈ ਗਈ ਹੈ।

ਦੂਜੇ ਪਾਸੇ, ਇੰਟੈਕਸ ਆਈ-ਰਿਸਟ ਪ੍ਰੋ ''ਚ ਮੀਡੀਆਟੈੱਕ (ਐੱਮ. ਟੀ2502) ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਵਾਟਰ ਰੇਸੀਸਟੇਂਸ ਅਤੇ ਬਲੂਟੁੱਥ 4.0 ਜਿਹੇਂ ਫੀਚਰ ਨਾਲ ਵੀ ਲੈਸ ਹੈ। ਇਸ ਲਾਂਚ ਦੇ ਮੌਕੇ ''ਤੇ ਇੰਟੈਕਸ ਦੇ ਮੋਬਾਇਲ ਬਿਜ਼ਨਸ  ਦੇ ਮੁੱਖੀ ਸੰਜੈ ਕੁਮਾਰ ਕਲੀਰੋਨਾ ਨੇ ਕਿਹਾ ,  ਮੀਡੀਆਟੈੱਕ ਸਾਡੇ ਲਈ ਇਕ ਅਹਿਮ ਸਾਥੀ ਹੈ ਅਤੇ ਅਸੀਂ ਨਾਲ ਮਿਲ ਕੇ ਗਾਹਕਾਂ ਤੱਕ ਬਿਹਤਰੀਨ ਪ੍ਰੋਡਕਟ ਨੂੰ ਪਹੁੰਚਾਉਣਾ ਚਾਹੁੰਦੇ ਹਾਂ।


Related News