ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ ਇੰਟੈਕਸ ਦਾ ਇਹ ਸਮਾਰਟਫੋਨ, ਕੀਮਤ 3,999
Thursday, Oct 20, 2016 - 04:01 PM (IST)

ਜਲੰਧਰ- ਭਾਰਤ ਦੀ ਕੰਪਿਊਟਰ ਐਕਸੈਸਰੀਜ਼ ਨਿਰਮਾਤਾ ਕੰਪਨੀ ਇੰਟੈਕਸ ਨੇ ਇਕ ਹੋਰ ਬਜਟ ਸਮਾਰਟਫੋਨ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ Cloud Scan FP ਸਮਾਰਟਫੋਨ ਦੀ ਕੀਮਤ 3,999 ਰੁਪਏ ਹੈ ਅਤੇ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਸ਼ੈਂਪਨ ਅੇਤ ਡਾਰਕ ਬਲੂ ਕਲਰ ਆਪਸ਼ਨ ਦੇ ਨਾਲ ਉਪਲੱਬਧ ਕੀਤਾ ਗਿਆ ਹੈ।
ਇਸ ਫੋਨ ''ਚ 5-ਇੰਚ ਦੀ FWVGA ਸਕ੍ਰੀਨ ਦਿੱਤੀ ਗਈ ਹੈ ਜੋ 480x854 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ਵਿਚ 1.2GHz ਕਵਾਡ-ਕੋਰ SC7731C ਪ੍ਰੋਸੈਸਰ ਮੌਜੂਦ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਇਸ ਸਮਾਰਟਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ.ਈ.ਡੀ. ਫਲੈਸ਼ ਦੇ ਨਾਲ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ''ਚ 2450 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜਿਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 5 ਘੰਟਿਆਂ ਦਾ ਟਾਕਟਾਈਮ ਅਤੇ 110 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ।