Intex-cloud Q11 ਰੀਵੀਊ: ਜਾਣੋ ਇਸ ''ਚ ਕੀ ਹੈ ਖਾਸ

Thursday, Mar 09, 2017 - 09:05 AM (IST)

Intex-cloud Q11 ਰੀਵੀਊ: ਜਾਣੋ ਇਸ ''ਚ ਕੀ ਹੈ ਖਾਸ
ਜਲੰਧਰ- ਇੰਟੈਕਸ ਨੇ ਆਪਣਾ ਬਜਟ ਸਮਾਰਟਫੋਨ ਕਲਾਊਡ Q11-4G ਨੂੰ ਮਾਰਕੀਟ ''ਚ ਉਤਾਰਿਆ ਹੈ। ਇਸ ਫੋਨ ਦੀ ਖਾਸੀਅਤ ਇਸ ਦਾ ਡਿਜ਼ਾਈਨ ਅਤੇ ਫਰੰਟ ਸੈਲਫੀ ਕੈਮਰਾ ਹੈ। ਇਸ ਫੋਨ ਨਾਲ ਹੀ ਇਸ ਦੇ ਬਾਕਸ ''ਚ ਇਨਬਿਲਟ VR ਦੀ ਸੁਵਿਧਾ ਵੀ ਮਿਲੇਗੀ। ਆਓ ਜਾਣਦੇ ਹਾਂ ਇੰਟੈਕਸ ਦਾ ਕਲਾਊਡ  Q11-4G ਕੀ ਅਸਲ ''ਚ ਇਕ ਪੈਸਾ ਵਸੂਲ ਫੋਨ ਹੈ।
ਲੁਕਸ-ਡਿਸਪਲੇ-
ਇੰਟੈਕਸ ਕਲਾਊਡ Q11-4G ਦਾ ਲੁਕਸ ਬੇਹੱਦ ਇੰਪ੍ਰੈੱਸ ਕਰਦਾ ਹੈ। ਗੋਲਡ ਕਲਰ ''ਚ ਇਹ ਪ੍ਰੀਮੀਅਮ ਨਜ਼ਰ ਆਉਂਦਾ ਹੈ। ਇਸ ਦੇ ਬੈਕ ਪੈਨਲ ''ਤੇ ਕੈਮਰਾ ਅਤੇ LED ਫਲੈਸ਼ ਦਿੱਤੇ ਹੋਏ ਹਨ, ਜਦ ਕਿ ਨੀਚੇ ਵੱਲ ਸਪੀਕਰ ਦਿੱਤਾ ਹੈ। ਇਸ ਤੋਂ ਇਲਾਵਾ ਫੋਨ ਦੇ ਲਪੇਟ ਅਤੇ ਰਾਈਟ ਸਾਈਡ ''ਤੇ ਵਾਲਿਊਮ ਰੋਕਰ ਕੀਜ਼ ਮਿਲੇਗੀ। ਫੋਨ ''ਚ 5.5 ਇੰਚ ਦੀ HD ਆਈ. ਪੀ. ਐੱਸ. ਡਿਸਪਲੇ ਲੱਗਾ ਹੈ। 
ਕੈਮਰਾ -
ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਦਿੱਤਾ ਗਿਆ ਹੈ, ਜਦ ਕਿ ਇਸ ਦੇ ਫਰੰਟ ''ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੋਇਆ ਹੈ, ਜੋ ਕਿ LED ਫਲੈਸ਼ ਨਾਲ ਆਉਂਦਾ ਹੈ। ਦੋਵੇਂ ਕੈਂਮਰੇ ਉਮੀਦ ਦੇ ਮੁਤਾਬਕ ਬਿਹਤਰ ਫੋਟੋਗ੍ਰਾਫੀ ਕਰਦੇ ਹਨ ਅਤੇ ਜੇਕਰ ਰੋਸ਼ਨੀ ਬਿਹਤਰ ਹੋਵੇ ਤਾਂ  ਰਿਜ਼ਲਟ ਹੋਰ ਵਧੀਆ ਆਉਂਦਾ ਹੈ। ਸੈਲਫੀ ਲਵਰਸ ਨੂੰ ਇਹ ਫੋਨ ਪਸੰਦ ਆਵੇਗਾ। 
ਪਰਫਾਰਮਰਸ -
ਪਰਫਾਰਮਰਸ ਦੇ ਮਾਮਲੇ ''ਚ ਫੋਨ ਠੀਕ ਰਿਹਾ ਇਹ ਵਧੀਆ ਢੰਗ ਤੋਂ ਕੰਮ ਕਰਦਾ ਹੈ ਪਰ ਤੁਸੀਂ ਇਸ ਨਾਲ ਫਾਸਟ ਦੀ ਉਮੀਦ ਨਾ ਕਰੋ। ਇਸ ''ਚ 1.2 ਗੀਗਾਹਟਰਜ਼ ਦਾ ਕਵਾਡ-ਕੋਰ ਮੀਡੀਆਟੇਕ MT6737V ਪ੍ਰੋਸੈਸਰ ਲੱਗਾ ਹੈ। ਨਾਲ ''ਚ 1 ਜੀਬੀ ਰੈਮ ਅਤੇ 8 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਦ ਕਿ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ ਇਸ ਨੂੰ ਵਧਾਇਆ ਜਾ ਸਕਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ, ਜੋ ਕਿ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਜੇਕਰ ਤੁਸੀਂ 3ਡੀ ਮੂਵੀ ਜਾਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਇਸ ਫੋਨ ਦੇ ਬਾਕਸ ''ਚ ਹੀ ਤੁਹਾਨੂੰ ਵੀ. ਆਰ. ਦੀ ਸੁਵਿਧਾ ਮਿਲੇਗੀ, ਜੋ ਅਸਲ ''ਚ ਕਮਾਲ ਦਾ ਫੀਚਰ ਹੈ। ਇਸ ''ਚ ਵੀਡੀਓ ਸਮੇਂ ਕਾਫੀ ਮਜ਼ਾ ਆਵੇਗਾ। 
ਕਨੈਕਟੀਵਿਟੀ -
ਕਨੈਟੀਵਿਟੀ ਲਈ ਫੋਨ ''ਚ 4G VOLTE, ਵਾਈ-ਫਾਈ, ਬਲੂਟੁਥ 4.0, ਮਾਈਕ੍ਰੋ ਯੂ. ਐੱਸ. ਬੀ, 2.0 ਜੀ. ਪੀ. ਐੱਸ. ਅਤੇ 3.5 ਆਡੀਓ ਜੈਕ ਵਰਗੇ ਫੀਚਰਸ ਮਿਲਣਗੇ। 
ਨਤੀਜਾ -
ਕੀਮਤ, ਲੁਕਸ, ਫੀਚਰਸ ਅਤੇ ਕੈਮਰੇ ਦੇ ਦਮ ''ਤੇ ਇਹ ਫੋਨ ਦਿਲ ਜਿੱਤ ਲੈਂਦਾ ਹੈ ਪਰ ਪਰਫਾਰਮਰਸ ''ਚ ਥੌੜਾ ਜਿਹਾ ਸੁਧਾਰ ਹੋ ਜਾਵੇ, ਤਾਂ ਇਹ ਫੋਨ ਇੰਟੈਕਸ ਦੀ ਸੇਲ ਦੇ ਨੰਬਰ ਵਧਾ ਦੇਵੇਗਾ। ਕੁੱਲ ਮਿਲਾ ਕੇ ਇਹ ਇਕ ਪੈਸਾ ਵਸੂਲ ਸਮਾਰਟਫੋਨ ਹੈ। ਤੁਸੀਂ ਇਸ ਨੂੰ ਖਰੀਦ ਸਕਦੇ ਹੋ।  

Related News