ਦਮਦਾਰ ਬੈਟਰੀ ਨਾਲ ਲਾਂਚ ਹੋਇਆ ਇੰਟੈਕਸ ਐਕਵਾ ਸ਼ਾਈਨ 4G

Thursday, Jun 02, 2016 - 04:57 PM (IST)

ਦਮਦਾਰ ਬੈਟਰੀ ਨਾਲ ਲਾਂਚ ਹੋਇਆ ਇੰਟੈਕਸ ਐਕਵਾ ਸ਼ਾਈਨ 4G
ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਐਕਵਾ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਨਵਾਂ ਹੈਂਡਸੈੱਟ ਐਕਵਾ ਸ਼ਾਈਨ 4ਜੀ ਲਾਂਚ ਕੀਤਾ ਹੈ। ਇੰਟੈਕਸ ਐਕਵਾ 4ਜੀ ਸ਼ਾਈਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ 7,699 ਰੁਪਏ ''ਚ ਲਿਸਟ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਹੈਂਡਸੈੱਟ ਨੂੰ ਜਲਦੀ ਹੀ ਅਧਿਕਾਰਤ ਤੌਰ ''ਤੇ ਲਾਂਚ ਕੀਤਾ ਜਾਵੇਗਾ। 
ਇੰਟੈਕਸ ਐਕਵਾ ਸ਼ਾਈਨ 4ਜੀ ''ਚ 5-ਇੰਚ ਦੀ ਐੱਚ.ਡੀ.(720x1280 ਪਿਕਸਲ) ਆਈ.ਪੀ.ਐੱਸ. 2.5ਡੀ ਕਵਰਡ ਡਿਸਪਲੇ ਹੈ। ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 64 ਬਿਟ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6735 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਮੌਜੂਦ ਹੈ 2ਜੀ.ਬੀ. ਰੈਮ. ਇੰਟਰਨਲ ਸਟੋਰੇਜ਼ 16ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ''ਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਘੱਟ ਰੋਸ਼ਨੀ ''ਚ ਬਿਹਤਰ ਸੈਲਫੀ ਲੈਣ ਲਈ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਹੈਂਡਸੈੱਟ 3000 ਐੱਮ.ਏ.ਐੱਚ. ਦੀ ਬੈਟਰੀ ਨਾਲ ਆਏਗਾ। 
ਕੁਨੈਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁਥ 2.1, ਜੀ.ਪੀ.ਆਰ.ਐੱਸ/Âਏਜ, ਜੀ.ਪੀ.ਐੱਸ., 3.5 ਐੱਮ.ਐੱਮ ਜੈੱਕ ਅਤੇ ਯੂ.ਐੱਸ.ਬੀ. ਸ਼ਾਮਲ ਹੈ। ਡਾਈਮੈਂਸ਼ਨ 147.3x73.3x9.5 ਮਿਲੀਮੀਟਰ ਹੈ ਅਤੇ ਭਾਰ 158 ਗ੍ਰਾਮ। ਐਕਵਾ ਸ਼ਾਈਨ 4ਜੀ ਗ੍ਰੇ ਅਤੇ ਸ਼ੈਂਪੇਨ ਕਲਰ ਵੇਰੀਅੰਟ ''ਚ ਮਿਲੇਗਾ।

Related News