4000mAh ਦੀ ਦਮਦਾਰ ਬੈਟਰੀ ਨਾਲ ਇੰਟੈਕਸ ਨੇ ਲਾਂਚ ਕੀਤਾ ਸਸਤਾ 4G ਸਮਾਰਟਫੋਨ

Wednesday, Jul 26, 2017 - 03:33 PM (IST)

4000mAh ਦੀ ਦਮਦਾਰ ਬੈਟਰੀ ਨਾਲ ਇੰਟੈਕਸ ਨੇ ਲਾਂਚ ਕੀਤਾ ਸਸਤਾ 4G ਸਮਾਰਟਫੋਨ

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਬੁੱਧਵਾਰ ਨੂੰ ਆਪਣਾ Aqua Power IV ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 5,499 ਰੁਪਏ ਰੱਖੀ ਗਈ ਹੈ। ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 4000 ਐੱਮ.ਏ.ਐੱਚ. ਦੀ ਬੈਟਰੀ ਅਤੇ 4G VoLTE ਫੀਚਰ ਹੈ। ਇਹ ਫੋਨ ਗੋਲਡ ਅਤੇ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ। 
ਇੰਟੈਕਸ Aqua Power IV 'ਚ 5-ਇੰਚ ਦੀ FWVGA (480x854 ਪਿਕਸਲ) ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ ਕਵਾਡ-ਕੋਰ 1.3 ਗੀਗਾਹਰਟਜ਼ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 1ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ LED ਫਲੈਸ਼ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਅਤੇ ਫਰੰਟ 'ਚ ਵੀ LED ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਗਿਆ ਹੈ। ਨਾਲ ਹੀ ਇਸ ਵਿਚ ਫੇਸ ਡਿਟੈਕਸ਼ਨ, ਐੱਚ.ਡੀ.ਆਰ. ਅਤੇ ਪੈਨੋਰਮਾ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਸਮਾਰਟਫੋਨ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਫੋਨ 'ਚ 4000 ਐੱਮ.ਏ.ਐੱਚ. ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ, ਬਲੂਟੁਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੀ ਸੁਵਿਧਾ ਹੈ। ਫੋਨ ਦਾ ਡਾਈਮੈਂਸ਼ਨ 145x71.8x10.5 mm ਅਤੇ ਭਾਰ 172 ਗ੍ਰਾਮ ਹੈ।


Related News