ਇੰਟੈਕਸ ਨੇ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ
Sunday, Mar 26, 2017 - 12:44 PM (IST)

ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣੀ ਐਕਵਾ ਸੀਰੀਜ਼ ''ਚ ਨਵੇਂ ਸਮਾਰਟਫੋਨ ਨੂੰ ਸ਼ਾਮਲ ਕਰਦੇ ਹੋਏ ਇੰਟੈਕਸ ਐਕਵਾ 4ਜੀ ਮਿਨੀ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ 4,199 ਰੁਪਏ ਰੱਖੀ ਗਈ ਹੈ। ਇਹ ਫੋਨ ਕਾਲੇ ਅਤੇ ਲਾਲ ਰੰਗ ''ਚ ਵਿਕਰੀ ਲਈ ਉਪਲੱਬਧ ਹੋਵੇਗਾ।
ਇੰਟੈਕਸ ਐਕਵਾ 4ਜੀ ਮਿਨੀ ''ਚ 4-ਇੰਚ ਦੀ (480x854 ਪਿਕਸਲ) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ FWVGA ਡਿਸਪਲੇ ਮੌਜੂਦ ਹੈ। 1.3GHz ਆਕਟਾ ਕੋਰ (S39832C) ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 512 ਐੱਮ.ਬੀ. ਰੈਮ ਦੇ ਨਾਲ 4ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੀ ਦੀ ਗੱਲ ਕਰੀਏ ਤਾਂ ਇਸ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਡਿਊਲ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਪੀ ਦੇ ਸ਼ੌਕੀਨਾਂ ਲਈ ਇਸ ਵਿਚ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਸਮਾਰਟਫੋਨ ''ਚ ਵਾਈ-ਫਾਈ (802.11 ਬੀ/ਜੀ/ਐੱਨ), ਬਲੂਟੂਥ 2.1/4.0, ਜੀ.ਪੀ.ਐੱਸ./ਏ.ਜੀ.ਪੀ.ਐੱਸ., ਇਕ ਮਾਈਕ੍ਰੋ ਯੂ.ਐੱਸ.ਬੀ. ਪੋਰਟ ਅਤੇ 3.5 ਐੱਮ.ਐੱਮ. ਜੈੱਕ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 4100 ਐੱਮ.ਏ.ਐੱਚ. ਦੀ ਬੈਟਰੀ ਕਰੇਗੀ ਜੋ 6 ਘੰਟਿਆਂ ਦਾ ਟਾਕਟਾਈਮ ਅਤੇ 250 ਘੰਟਿਆਂ ਦਾ ਸਟੈਂਡਬਾਈ ਟਾਈਮ ਦੇਵੇਗੀ।