ਇੰਟਰਨੈੱਟ ਬ੍ਰਾਊਜ਼ਿੰਗ ਕਰਦੇ ਸਮੇਂ ਇਨ੍ਹਾਂ ਤਰੀਕਿਆਂ ਨਾਲ ਸੇਵ ਰੱਖੋ ਆਪਣੀ ਹਿਸਟਰੀ
Tuesday, Dec 13, 2016 - 12:19 PM (IST)

ਜਲੰਧਰ- ਇੰਟਰਨੈੱਟ ''ਤੇ ਬ੍ਰਾਊਜ਼ਿੰਗ ਕਰਨਾ ਸਾਰਿਆਂ ਨੂੰ ਪਸੰਦ ਹੈ। ਇੰਟਰਨੈੱਟ ''ਤੇ ਕੋਈ ਆਪਣੇ ਕੰਮ ਨਾਲ ਸੰਬੰਧਿਤ ਬ੍ਰਾਊਜ਼ ਕਰਦਾ ਹੈ ਤਾਂ ਕੋਈ ਆਪਣੇ ਸ਼ੌਕ ਨਾਲ ਸੰਬੰਧਿਤ ਪਰ ਕੀ ਕੁਸੀਂ ਜਾਣਦੇ ਹੋ ਕਿ ਬ੍ਰਾਊਜ਼ਰ ਨਾਲ ਇੰਟਰਨੈੱਟ ਬ੍ਰਾਊਜ਼ ਕਰ ਰਹੇ ਹੋ ਤਾਂ ਤੁਸੀਂ ਜਿਸ-ਜਿਸ ਪੇਜ ''ਤੇ ਜਾਂਦੇ ਹੋ, ਬ੍ਰਾਊਜ਼ਰ ਉਨ੍ਹਾਂ ਸਾਰੇ ਪੇਜਾਂ ਦੀ ਜਾਣਕਾਰੀ ਜਾਂ ਹਿਸਟਰੀ ਸਟੋਰ ਕਰਦਾ ਰਹਿੰਦਾ ਹੈ। ਇਹ ਸਹੀ ਹੈ ਕਿ ਤੁਹਾਡੇ ਵੱਲੋਂ ਬ੍ਰਾਊਜ਼ ਕੀਤੀ ਗਈ ਸਾਰੀ ਜਾਣਕਾਰੀ ਜਾਂ ਪੇਜ ਬ੍ਰਾਊਜ਼ ''ਚ ਸੇਵ ਰਹਿੰਦੀ ਹੈ। ਇਸ ਨੂੰ ਕੋਈ ਵੀ ਦੇਖ ਸਕਦਾ ਹੈ। ਅਜਿਹੇ ''ਚ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਦੇ ਰਾਹੀ ਤੁਸੀਂ ਆਪਣੀ ਨਿੱਜ਼ੀ ਜਾਣਕਾਰੀਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ।
1. ਹਾਈ ਡ੍ਰਾਈਵ ਕਲੀਨ ਕਰੋ-
ਇਸ ਲਈ ਤੁਹਾਨੂੰ ਆਪਣੇ ਕੰਪਿਊਟਰ ''ਚ Start > Accessories > System tools ''ਤੇ ਜਾਣਾ ਹੋਵੇਗਾ। ਫਿਰ Cleaning the hard drive (c:\) ''ਤੇ ਟੈਪ ਕਰੋ ਅਤੇ ਫਿਰ ਅਣਚਾਹੇ ਆਈਟਮ ਨੂੰ ਡਲੀਟ ਕਰ ਦਿਓ।
2. ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਾਫਟਵੇਅਰ ਵੀ ਆਉਂਦੇ ਹਨ ਜੋ ਇਸ ਪ੍ਰਕੀਰਿਆ ਨੂੰ ਆਟੋਮੈਟਿਕ ਕਰ ਦਿੰਦੇ ਹਨ। ਜਿਵੇਂ CCleaner.
3. ਇੰਟਰਨੈੱਟ ਐਕਸਪਲੋਲਰ ਨਾਲ ਕਿਸ ਤਰ੍ਹਾਂ ਕਲੀਅਰ ਕਰਾਂਗੇ ਹਿਸਟਰੀ?
ਇੰਟਰਨੈੱਟ ਐਕਸਪਲੋਲਰ ਨੂੰ ਓਪਨ ਕਰ ਕੇ ਟੂਲਸ ਮੈਨਿਊ ਨੂੰ ਖੋਲੋ। ਇਸ ਤੋਂ ਬਾਅਦ ਸਕਿਉਰਟੀ ''ਤੇ ਕਲਿੱਕ ਕਰੋ। ਇਸ ਤੋਂ ਬਾਅਦ ਡਲੀਟ ਬ੍ਰਾਊਜ਼ਿੰਗ ਹਿਸਟਰੀ ਨੂੰ ਕਲਿੱਕ ਕਰੋ। ਇਸ ਤੋਂ ਬਾਅਦ ਉਨ੍ਹਾਂ ਸਾਰੇ ਬਾਕਸ ਨੂੰ ਸਲੈਕਟ ਕਰੋ, ਜਿਸ ਨੂੰ ਤੁਸੀਂ ਕਲੀਅਰ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਡਲੀਟ ''ਤੇ ਕਲਿੱਕ ਕਰ ਦਿਓ।
4. ਗੂਗਲ ਕੋਮ ਨਾਲ ਕਿਸ ਤਰ੍ਹਾਂ ਕਲੀਅਰ ਕਰਾਂਗੇ ਹਿਸਟਰੀ?
ਇਸ ਲਈ ਸਭ ਤੋਂ ਸਰਲ ਤਰੀਕਾ ਹੈ Ctrl + H, ਇਸ ਨੂੰ ਪ੍ਰੈੱਸ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਬ੍ਰਾਊਜ਼ਿੰਗ ਹਿਸਟਰੀ ਨੂੰ ਡਲੀਟ ਕਰਨ ਦਾ ਆਪਸ਼ਨ ਆਵੇਗਾ। ਉਸ ''ਤੇ ਕਲਿੱਕ ਕਰ ਦਿਓ।
5. ਫਾਇਰਫਾਕਸ ਨਾਲ ਕਿਸ ਤਰ੍ਹਾਂ ਕਲੀਅਰ ਕਰਾਂਗੇ ਹਿਸਟਰੀ?
ਬ੍ਰਾਉਜ਼ਰ ਓਪਨ ਕਰ ਕੇ ਟੂਲ ''ਤੇ ਜਾ ਕੇ ਆਪਸ਼ਨਸ ''ਤੇ ਕਲਿੱਕ ਕਰੋ। ਇਸ ਤੋਂ ਬਾਅਦ ਪ੍ਰਾਈਵੇਸੀ ਟੈਬ ''ਤੇ ਕਲਿੱਕ ਕਰੋ। ਕਲਿੱਕ ਕਰਨ ਤੋਂ ਬਾਅਦ ਇਕ ਨਵੀਂ ਵਿੰਡੋ ਓਪਨ ਹੋਵੇਗੀ। ਇਸ ਤੋਂ ਬਾਅਦ ਕਲੀਅਰ ਰੀਸੈਂਟ ਹਿਸਟਰੀ ''ਤੇ ਕਲਿੱਕ ਕਰ ਦਿਓ। ਹੁਣ ਜੋ ਬਾਕਸ ਦਿੱਤਾ ਗਿਆ ਹੋਵੇਗਾ। ਉਸ ਨੂੰ ਚੈੱਕ ਕਰ ਦਿਓ। ਇਸ ਤੋਂ ਬਾਅਦ Delete Now ''ਤੇ ਕਲਿੱਕ ਕਰੋ।