Instagram ਯੂਜ਼ਰਜ਼ ਸਾਵਧਾਨ! ਟ੍ਰੋਲ ਕਰਨ ਵਾਲਿਆਂ ਨੂੰ ਲੈ ਕੇ ਕੰਪਨੀ ਨੇ ਲਿਆ ਅਹਿਮ ਫ਼ੈਸਲਾ

Friday, Oct 21, 2022 - 05:49 PM (IST)

Instagram ਯੂਜ਼ਰਜ਼ ਸਾਵਧਾਨ! ਟ੍ਰੋਲ ਕਰਨ ਵਾਲਿਆਂ ਨੂੰ ਲੈ ਕੇ ਕੰਪਨੀ ਨੇ ਲਿਆ ਅਹਿਮ ਫ਼ੈਸਲਾ

ਗੈਜੇਟ ਡੈਸਕ– ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਨੇ ਸ਼ੁੱਕਰਵਾਰ ਨੂੰ ਨਵਾਂ ਐਲਾਨ ਕਰਦੇ ਹੋਏ ਕਿਹਾ ਕਿ ਕੰਪਨੀ ਇੰਸਟਾਗ੍ਰਾਮ ਯੂਜ਼ਰਜ਼ ਨੂੰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਅਪਸ਼ਬਦ ਕਹਿਣ ਵਾਲਿਆਂ ਅਤੇ ਟ੍ਰੋਲ ਕਰਨ ਵਾਲਿਆਂ ਦੇ ਅਕਾਊਂਟ ਨੂੰ ਬਲਾਗ ਕਰਨ ਦੀ ਸੁਵਿਧਾ ਦੇਵੇਗੀ। ਕੰਪਨੀ ਨੇ ਕਿਹਾ ਕਿ ਪਲੇਟਫਾਰਮ ’ਤੇ ਇਤਰਾਜ਼ਯੋਗ ਭਾਸ਼ਾ ਅਤੇ ਆਨਲਾਈਨ ਦੁਰਵਿਵਹਾਰ ਨਾਲ ਨਜਿੱਠਣ ਲਈ ਦੁਗਣੀ ਸਖ਼ਤੀ ਨਾਲ ਕੰਮ ਕਰੇਗੀ।

ਇਹ ਵੀ ਪੜ੍ਹੋ– ਗੂਗਲ ਦਾ ਯੂਜ਼ਰਜ਼ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫ਼ਾ, ਆਨਲਾਈਨ ਜਗਾ ਸਕੋਗੇ ਦੀਵੇ, ਜਾਣੋ ਕਿਵੇਂ

ਇੰਸਟਾਗ੍ਰਾਮ ਨੇ ਇਸ ਲਈ ਆਪਣੇ ਫੀਚਰ ਨੂੰ ਵੀ ਅਪਗ੍ਰੇਡ ਕੀਤਾ ਹੈ, ਜੋ ਸਟੋਰੀਜ਼ ਰਿਪਲਾਈ ਲਈ ਇਤਰਾਜ਼ਯੋਗ ਸ਼ਬਦਾਂ ਨੂੰ ਫਿਲਟਰ ਕਰਕੇ ਯੂਜ਼ਰਜ਼ ਨੂੰ ਸੰਭਾਵਿਤ ਰੂਪ ਨਾਲ ਇਤਰਾਜ਼ਯੋਗ ਸ਼ਬਦਾਂ ਅਤੇ ਮੈਸੇਜਾਂ ਨੂੰ ਵੇਖਣ ਤੋਂ ਰੋਕਣ ’ਚ ਮਦਦ ਕਰਦਾ ਹੈ। ਕੰਪਨੀ ਨੇ ਕਿਹਾ ਕਿ ਉਹ ਕ੍ਰਿਏਟਰਾਂ ਨੂੰ ਉਤਪੀੜਨ ਤੋਂ ਬਚਾਉਣ ਲਈ ਡਿਜ਼ਾਈਨ ਕੀਤੇ ਗਏ nudges ਨੂੰ ਐਕਸਪੈਂਡ ਕਰ ਰਹੇ ਹਨ। 

ਇਹ ਵੀ ਪੜ੍ਹੋ– ਯੂਟਿਊਬ ’ਤੇ ਹੁਣ ਫ੍ਰੀ ’ਚ ਵੇਖ ਸਕੋਗੇ 4K ਵੀਡੀਓ, ਜਾਣੋ ਕੀ ਹੈ ਕੰਪਨੀ ਦਾ ਪਲਾਨ

ਇਕ ਕਲਿੱਕ ’ਚ ਹੋਣਗੇ ਸਾਰੇ ਪਲੇਟਫਾਰਮ ਤੋਂ ਬਲਾਕ
ਇੰਸਟਾਗ੍ਰਾਮ ਨੇ ਕਿਹਾ ਕਿ ਸਾਰੇ ਇੰਸਟਾਗ੍ਰਾਮ ਯੂਜ਼ਰਜ਼ ਹੁਣ ਕਿਸੇ ਵਿਅਕਤੀ ਦੇ ਸਾਰੇ ਮੌਜੂਦਾ ਸੋਸ਼ਲ ਮੀਡੀਆ ਅਕਾਊਂਟ ਨੂੰ ਬਲਾਕ ਕਰਨ ’ਚ ਸਮਰੱਥ ਹੋਣਗੇ। ਦੱਸ ਦੇਈਏ ਕਿ ਇੰਸਟਾਗ੍ਰਾਮ ਨੇ ਪਿਛਲੇ ਸਾਲ ਹੀ ਯੂਜ਼ਰਜ਼ ਦੇ ਅਕਾਊਂਟ ਨੂੰ ਬਲਾਕ ਕਰਨ ਦੀ ਸੁਵਿਧਾ ਦਿੱਤੀ ਸੀ, ਜਿਸ ਵਿਚ ਉੱਥੇ ਯੂਜ਼ਰ ਕੋਈ ਨਵਾਂ ਅਕਾਊਂਟ ਬਣਾਉਂਦਾ ਹੈ ਤਾਂ ਉਹ ਵੀ ਬਲਾਕ ਹੋ ਜਾਂਦਾ ਹੈ। ਹੁਣ ਇਸ ਸੁਵਿਧਾ ’ਚ ਵਿਸਤਾਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ

ਇੰਸਟਾਗ੍ਰਾਮ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਇਸ ਨਵੇਂ ਬਦਲਾਅ ਦੇ ਸ਼ੁਰੂਆਤੀ ਪ੍ਰੀਖਣ ਦੇ ਨਤੀਜਿਆਂ ਦੇ ਆਧਾਰ ’ਤੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਸਾਨੂੰ ਘੱਟ ਅਕਾਊਂਟ ਨੂੰ ਹੀ ਬਲਾਕ ਕਰਨਾ ਹੋਵੇਗਾ ਕਿਉਂਕਿ ਇਹ ਅਕਾਊਂਟ ਹੁਣ ਆਪਣੇ ਆਪ ਹੀ ਬਲਾਗ ਹੋ ਜਾਣਗੇ। ਕੰਪਨੀ ਨੇ ਕਿਹਾ ਕਿ ਉਸਨੂੰ ਹੁਣ ਹਰ ਹਫਤੇ 4 ਮਿਲੀਅਨ ਯਾਨੀ 40 ਲੱਖ ਘੱਟ ਅਕਾਊਂਟ ਨੂੰ ਬਲਾਕ ਕਰਨਾ ਹੋਵੇਗਾ। 

ਇਹ ਵੀ ਪੜ੍ਹੋ– iPhone 12 Mini ’ਤੇ ਬੰਪਰ ਆਫਰ, ਸਿਰਫ਼ ਇੰਨੇ ਰੁਪਏ ’ਚ ਖ਼ਰੀਦ ਸਕੋਗੇ ਫੋਨ


author

Rakesh

Content Editor

Related News